ਐੱਲ. ਪੀ. ਯੂ. ’ਚ ਛੇ ਦਿਨਾ 18ਵੀਂ ਸਬ-ਜੂਨੀਅਰ ਨੈਸ਼ਨਲ ਵੁਸ਼ੁੂ ਚੈਂਪੀਅਨਸ਼ਿਪ ਸ਼ੁਰੂ

01/24/2019 10:27:08 AM

ਜਲੰਧਰ (ਦਰਸ਼ਨ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ’ਚ ਛੇ ਦਿਨਾ 18ਵੀਂ ਸਬ-ਜੂਨੀਅਰ ਨੈਸ਼ਨਲ ਵੁਸ਼ੁੂ ਚੈਂਪੀਅਨਸ਼ਿਪ ਸ਼ੁਰੂ ਹੋਈ, ਜਿਸ ਵਿਚ ਭਾਰਤ ਦੇ ਸਾਰੇ ਰਾਜਾਂ ਤੋਂ 3000 ਤੋਂ ਜ਼ਿਆਦਾ ਖਿਡਾਰੀ ਇਸ ਵਿਚ ਭਾਗ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦਾ ਆਯੋਜਨ ਵੁਸ਼ੁੂ ਐਸੋਸੀਏਸ਼ਨ ਆਫ ਇੰਡੀਆ ਦੀ ਦੇਖ-ਰੇਖ ’ਚ ਪੰਜਾਬ ਵੁਸ਼ੁੂ ਐਸੋਸੀਏਸ਼ਨ ਕਰਵਾ ਰਹੀ ਹੈ। ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਲੜਕੇ-ਲੜਕਿਆਂ ਲਈ 20, 24, 28, 32, 36, 40, 44, 48, 52 ਕਿਲੋਗ੍ਰਾਮ ਭਾਰ ਵਰਗ ’ਚ ਆਯੋਜਿਤ ਹੋਣ ਵਾਲੀ ਇਸ ਚੈਂਪੀਅਨਸ਼ਿਪ ਨੂੰ ਓਪਨ ਐਲਾਨ ਕੀਤਾ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੁਸ਼ੁੂ ਸਕਿੱਲਜ਼ ਦਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਨਿੱਜੀ ਤੌਰ ’ਤੇ ਇਨਾਮ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਐੱਲ. ਪੀ. ਯੂ. ਦੇ ਐਗਜ਼ੀਕਿਉੂਟਿਵ ਡੀਨ ਡਾ. ਸੰਜੇ ਮੋਦੀ ਅਤੇ ਡਾਇਰੈਕਟਰ ਸਪੋਰਟਸ ਡਾ. ਵੀ. ਕੌਲ ਵੀ ਉਨ੍ਹਾਂ ਨਾਲ ਸਨ। ਚੈਂਪੀਅਨਸ਼ਿਪ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ ਅਤੇ ਪ੍ਰਦਰਸ਼ਨੀ ਮੈਚਾਂ ਦਾ ਆਯੋਜਨ ਵੀ ਕੀਤਾ ਗਿਆ।ਵੁਸ਼ੁੂ ਐਸੋਸੀਏਸ਼ਨ ਆਫ ਇੰਡੀਆ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਇੰਟਰਨੈਸ਼ਨਲ ਵੁਸ਼ੁੂ ਫੈੱਡਰੇਸ਼ਨ ਦੀ ਮੈਂਬਰ ਹੈ ਅਤੇ ਇਸ ਨੂੰ ਭਾਰਤ ਸਰਕਾਰ ਦੇ ਐੱਚ. ਆਰ. ਡੀ. ਮਨਿਸਟਰੀ ਦੇ ਯੂਥ ਅਫੇਅਰਜ਼ ਅਤੇ ਸਪੋਰਟਸ ਡਿਪਾਰਟਮੈਂਟ ਵੱਲੋਂ ਮਾਨਤਾ ਪ੍ਰਾਪਤ ਹੈ। ਇਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਨਾਲ ਸਬੰਧਿਤ ਹੈ ਅਤੇ ਇਸ ਨੂੰ ਇੰਟਰਨੈਸ਼ਨਲ ਓਲੰਪਿਕ ਕਾਊਂਸਿਲ ਵੱਲੋਂ ਵੀ ਮਾਨਤਾ ਪ੍ਰਾਪਤ ਹੈ। ਵੁਸ਼ੂ ਐਸੋਸੀਏਸ਼ਨ ਆਫ ਪੰਜਾਬ ਦੇ ਮੁਖੀ ਸੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਵੁਸ਼ੁੂ ਰਵਾਇਤੀ ਚਾਈਨੀਜ਼ ਮਾਰਸ਼ਲ ਆਰਟ ਹੈ ਅਤੇ ਇਹ ਆਪਣੀ ਰੱਖਿਆ ਪ੍ਰਤੀ ਗਿਆਨ ਪ੍ਰਦਾਨ ਕਰਦਾ ਹੈ।