ਜਲੰਧਰ ''ਚ ਸ਼ੁਰੂ ਹੋਇਆ ਵਾਈ.ਪੀ.ਐੱਲ. ਕ੍ਰਿਕੇਟ ਟੂਰਨਾਮੈਂਟ

07/07/2019 9:54:39 AM

ਜਲੰਧਰ (ਬਿਊਰੋ) - ਮਹਾਂਵੀਰ ਜੈਨ ਯੁਵਕ ਮੰਡਲ ਵਲੋਂ ਬੀਤੇ ਦਿਨ ਦਸਵੇਂ ਵਾਈ.ਪੀ.ਐੱਲ. ਨਾਈਟ ਕ੍ਰਿਕੇਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ, ਜਿਸ 'ਚ ਪੰਜਾਬ ਕੇਸਰੀ ਗਰੂੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਆਏ ਹੋਏ ਆਯੋਜਕਾਂ ਵਲੋਂ ਸ਼੍ਰੀ ਅਭਿਜੈ ਚੋਪੜਾ ਜੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਕਰਵਾਏ ਜਾਣ ਵਾਲਾ ਇਹ ਟੂਰਨਾਮੈਂਟ 8 ਦਿਨ ਚਲੇਗਾ, ਜਿਸ 'ਚ 144 ਖਿਲਾੜੀ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਦੌਰਾਨ ਆਯੋਜਕਾਂ ਦਾ ਕਹਿਣਾ ਹੈ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਦਾ ਉਨ੍ਹਾਂ ਦਾ ਮਕਸਦ ਯੂਵਾ ਵਰਗ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜਿਆ ਜਾਏ ਅਤੇ ਨਾਲ ਹੀ ਉਨ੍ਹਾਂ ਦਾ ਮਕਸਦ ਹੈ ਕਿ ਨੌਜਵਾਨਾਂ ਨੂੰ ਖੇਲਾਂ ਲਈ ਪ੍ਰੇਰਿਤ ਕੀਤਾ ਜਾਏ ਤਾਂਕਿ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ।

rajwinder kaur

This news is Content Editor rajwinder kaur