ਕੁੱਝ ਹੀ ਘੰਟਿਆਂ ''ਚ ਉਜੜਿਆ ਪਰਿਵਾਰ, ਪਤਨੀ ਤੋਂ ਬਾਅਦ ਪਤੀ ਨੇ ਵੀ ਕੀਤੀ ਖੁਦਕੁਸ਼ੀ

05/12/2020 10:53:15 PM

ਜਲੰਧਰ,(ਵਰੁਣ): ਸ਼ਹਿਰ 'ਚ ਫ੍ਰੈਂਡਜ਼ ਕਾਲੋਨੀ 'ਚ ਕੁੱਝ ਹੀ ਘੰਟਿਆਂ 'ਚ ਇਕ ਹੱਸਦਾ ਖੇਡਦਾ ਪਰਿਵਾਰ ਬਰਬਾਦ ਹੋ ਗਿਆ। ਜਾਣਕਾਰੀ ਮੁਤਾਬਕ ਇਕ ਕਾਂਗਰਸੀ ਆਗੂ ਨੂੰ ਘਰ ਦੇ ਬਾਹਰ ਖੜ੍ਹਾ ਦੇਖ ਰੇਡੀਮੇਡ ਦਾ ਕੰਮ ਕਰਨ ਵਾਲਾ ਕਾਰੋਬਾਰੀ ਉਸ ਨਾਲ ਅੱਗ ਬਬੂਲਾ ਹੋ ਗਿਆ ਜੋ ਉਸ ਨੂੰ ਕੁੱਟਣ ਲਈ ਉਸ ਦੇ ਪਿੱਛੇ ਭੱਜਿਆ ਤਾਂ ਇਸ ਤੋਂ ਦੁਖੀ ਹੋ ਕੇ ਕਾਰੋਬਾਰੀ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ ਤਾਂ ਲਾਸ਼ ਨੂੰ ਸਿਵਲ ਹਸਪਤਾਲ ਰਖਵਾਉਣ ਤੋਂ ਬਾਅਦ ਮ੍ਰਿਤਕਾ ਦਾ ਪਤੀ ਅਚਾਨਕ ਲਾਪਤਾ ਹੋ ਗਿਆ ਜਦਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਤੇ ਉਸ ਖਿਲਾਫ ਐਫ. ਆਈ. ਆਰ. ਵੀ ਦਰਜ ਹੋ ਕਰਵਾਈ।  ਜਿਵੇਂ ਹੀ ਮ੍ਰਿਤਕਾ ਦੇ ਪਤੀ ਨੂੰ ਐਫ. ਆਈ. ਆਰ. ਦਾ ਪਤਾ ਲੱਗਾ ਤਾਂ ਉਸ ਨੇ ਫਿਲੌਰ ਜਾ ਕੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਫਿਲਹਾਲ ਕਾਂਗਰਸੀ ਆਗੂ ਅਜੇ ਫਰਾਰ ਹੈ।

ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੋਮਵਾਰ ਦੇਰ ਸ਼ਾਮ ਇਕ ਲੜਕੀ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ ਹੈ। ਜਿਵੇਂ ਹੀ ਪੁਲਸ ਮੌਕੇ 'ਤੇ ਪਹੁੰਚੀ ਤਾਂ ਮ੍ਰਿਤਕ ਮਹਿਲਾ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਮ੍ਰਿਤਕਾ ਦੀ ਪਛਾਣ ਆਸ਼ਿਮਾ ਰਾਣਾ ਪਤਨੀ ਵਿਕਾਸ ਰਾਣਾ ਮੂਲ ਨਿਵਾਸੀ ਰਈਆ ਹਾਲ ਨਿਵਾਸੀ ਫ੍ਰੈਂਡਜ਼ ਕਾਲੋਨੀ ਦੇ ਰੂਪ 'ਚ ਹੋਈ। ਪੁਲਸ ਵਿਕਾਸ ਰਾਣਾ ਨੂੰ ਨਾਲ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਈ, ਜਿਸ ਦੇ ਬਾਅਦ ਆਸ਼ਿਮਾ ਦੇ ਪਰਿਵਾਰਕ ਮੈਂਬਰ ਵੀ ਉਥੇ ਪਹੁੰਚ ਗਏ। ਇਸ ਦੌਰਾਨ ਵਿਕਾਸ ਰਾਣਾ ਹਸਪਤਾਲ ਤੋਂ ਅਚਾਨਕ ਗਾਇਬ ਹੋ ਗਿਆ ਜਦਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਬੇਟੀ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਲੜਕੀ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਦੇਰ ਰਾਤ ਵਿਕਾਸ ਖਿਲਾਫ ਧਾਰਾ 306 ਦੇ ਅਧੀਨ ਕੇਸ ਦਰਜ ਕਰ ਲਿਆ ਪਰ ਮੰਗਲਵਾਰ ਸਵੇਰੇ ਜਦ ਵਿਕਾਸ ਨੂੰ ਪਤਾ ਲੱਗਾ ਕਿ ਉਸ ਖਿਲਾਫ ਐਫ. ਆਈ. ਆਰ. ਦਰਜ ਹੋ ਗਈ ਹੈ ਤਾਂ ਅੱਜ ਦੁਪਹਿਰ ਕਰੀਬ 2 ਵਜੇ ਫਿਲੌਰ 'ਚ ਉਸ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇੰਸਪੈਕਟਰ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ 2:30 ਵਜੇ ਉਨ੍ਹਾਂ ਨੂੰ ਵਿਕਾਸ ਰਾਣਾ ਵਲੋਂ ਸੁਸਾਇਡ ਕਰਨ ਦੀ ਸੂਚਨਾ ਮਿਲੀ ਸੀ। ਵਿਕਾਸ ਵਲੋਂ ਕੀਤੇ ਗਏ ਸੁਸਾਇਡ ਦੀ ਫਿਲੌਰ ਜੀ. ਆਰ. ਪੀ. ਥਾਣੇ ਦੀ ਪੁਲਸ ਜਾਂਚ ਕਰ ਰਹੀ ਹੈ। ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਕਿਹਾ ਕਿ ਫਿਲਹਾਲ ਕਾਂਗਰਸੀ ਆਗੂ ਦਾ ਉਨ੍ਹਾਂ ਕੋਲ ਅਜਿਹਾ ਰੋਲ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਵਲੋਂ ਉਨ੍ਹਾਂ ਤਕ ਇਹ ਸਾਰਾ ਮਾਮਲਾ ਰੱਖਿਆ ਗਿਆ ਹੈ।

ਕੁੱਝ ਘੰਟਿਆਂ 'ਚ ਉਜੜ ਗਿਆ ਪਰਿਵਾਰ
ਵਿਕਾਸ ਰਾਣਾ ਤੇ ਉਸ ਦੀ ਪਤਨੀ ਆਸ਼ਿਮਾ ਰਾਣਾ ਦੋਵੇਂ ਅੰਮ੍ਰਿਤਸਰ ਦੇ ਰਈਆ ਦੇ ਰਹਿਣ ਵਾਲੇ ਹਨ। ਆਸ਼ਿਮਾ ਕਰੀਬ 1 ਸਾਲ ਪਹਿਲਾਂ ਨਿਜੀ ਕਾਲਜ 'ਚ ਫਾਈਨਾਂਸ ਦੀ ਲੈਕਚਰਾਰ ਸੀ ਜਦਕਿ ਵਿਕਾਸ ਰਈਆ 'ਚ ਖੁਦ ਦਾ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਚਲਾਉਂਦਾ ਸੀ, ਦੋਵਾਂ ਦੇ ਇਕ 11 ਤੇ ਦੂਜੀ 5 ਸਾਲ ਦੀ ਬੇਟੀ ਹੈ। ਪੁਲਸ ਦੀ ਮੰਨੀਏ ਤਾਂ ਕਰੀਬ 1 ਸਾਲ ਪਹਿਲਾਂ ਆਸ਼ਿਮਾ ਨੇ ਆਪਣੇ ਬੱਚਿਆਂ ਦੀ ਦੇਖਭਾਲ ਲਈ ਨੌਕਰੀ ਛੱਡ ਦਿੱਤੀ ਸੀ ਕਰੀਬ 6 ਦਿਨ ਪਹਿਲਾਂ ਹੀ ਉਹ ਦੋਵੇਂ ਬੇਟੀਆਂ ਨੂੰ ਰਈਆ ਛੱਡ ਆਏ ਸਨ। ਪੁਲਸ ਦੀ ਮੰਨੀਏ ਤਾਂ ਆਸ਼ਿਮਾ ਦੇ ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਜਦੋ ਤੋਂ ਉਨ੍ਹਾਂ ਦੀ ਬੇਟੀ ਨੇ ਨੌਕਰੀ ਛੱਡੀ ਉਦੋ ਤੋਂ ਵਿਕਾਸ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ। ਸਥਾਨਕ ਲੋਕਾਂ ਦੀ ਮੰਨੀਏ ਤਾਂ ਕਾਂਗਰਸੀ ਆਗੂ ਨੂੰ ਜਿਵੇਂ ਹੀ ਵਿਕਾਸ ਨੇ ਆਪਣੇ ਘਰ ਦੇ ਬਾਹਰ ਆਇਆ ਦੇਖਿਆ ਤਾਂ ਉਹ ਕਾਂਗਰਸੀ ਆਗੂ ਨੂੰ ਕੁੱਟਣ ਲਈ ਉਸ ਦੇ ਪਿੱਛੇ ਭੱਜਿਆ। ਸੂਤਰਾਂ ਮੁਤਾਬਕ ਕਾਂਗਰਸੀ ਆਗੂ ਨੇ ਵਿਕਾਸ ਰਾਣਾ ਖਿਲਾਫ ਮੈਡੀਕਲ ਰਿਪੋਰਟ ਵੀ ਤਿਆਰ ਕਰਵਾਈ ਸੀ। ਹਾਲਾਂਕਿ ਪੁਲਸ ਨੇ ਅਜਿਹੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Deepak Kumar

This news is Content Editor Deepak Kumar