ਸੈਮੀਫਾਈਨਲ ''ਚ ਪੁੱਜਣ ਵਾਲੀ ਚੌਥੀ ਟੀਮ ਬਣੀ ਪੰਜਾਬ ਐਂਡ ਸਿੰਧ ਬੈਂਕ ਦਿੱਲੀ

10/18/2019 12:08:34 PM

ਜਲੰਧਰ (ਸੋਨੂੰ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜਲੰਧਰ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਸਾਬਕਾ ਉਪ ਜੇਤੂ ਭਾਰਤੀ ਰੇਲਵੇ ਦਿੱਲੀ ਦੀ ਟੀਮ ਨੂੰ ਪਛਾੜ ਕੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀ ਟੀਮ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਜਾਣਕਾਰੀ ਅਨੁਸਾਰ ਸੈਮੀਫਾਈਨਲ 'ਚ ਪੁੱਜਣ ਵਾਲੀ ਚੌਥੀ ਟੀਮ ਦਾ ਫੈਸਲਾ ਕਰਨ ਵਾਲੇ ਟੂਰਨਾਮੈਂਟ ਦੇ ਆਖਰੀ ਲੀਗ ਮੈਚ 'ਚ ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਟੀਮ ਨੂੰ ਡਰਾਅ 'ਤੇ ਰੋਕ ਕੇ ਅੰਕ ਵੰਡੇ। ਦੋਵਾਂ ਟੀਮਾਂ ਦੇ 3-3 ਲੀਗ ਮੈਚਾਂ 'ਚੋਂ 3-3 ਅੰਕ ਸਨ। ਮੈਚ ਦੌਰਾਨ ਰੇਲਵੇ ਵਲੋਂ ਪ੍ਰਦੀਪ ਸਿੰਘ ਸੰਧੂ (ਚੌਥੇ ਤੇ 51ਵੇਂ ਮਿੰਟ) ਨੇ 2 ਅਤੇ ਕੁੰਜਨ ਟੋਪਨੋ (27 ਮਿੰਟ) ਨੇ ਇਕ ਗੋਲ ਦਾ ਯੋਗਦਾਨ ਦਿੱਤੀ। ਬੈਂਕ ਵਲੋਂ ਜਸਕਰਨ ਸਿੰਘ, ਸਤਬੀਰ ਸਿੰਘ ਅਤੇ ਹਰਮਨਜੀਤ ਸਿੰਘ ਨੇ ਇਕ-ਇਕ ਗੋਲ ਕੀਤਾ।



ਓ.ਐੱਨ.ਜੀ.ਸੀ. ਦਿੱਲੀ ਨੇ ਭਾਰਤੀ ਨੇਵੀ ਨੂੰ 2-2 ਦੀ ਬਰਾਬਰੀ 'ਤੇ ਰੋਕਿਆ
ਦਿਨ ਦਾ ਦੂਜਾ ਮੈਚ ਪੂਲ-ਏ 'ਚ ਖੇਡਿਆ ਗਿਆ, ਜਿਸ 'ਚ ਓ.ਐੱਨ.ਜੀ.ਸੀ. ਦਿੱਲੀ ਦੀ ਟੀਮ ਨੇ ਆਪਣੇ ਆਖਰੀ ਲੀਗ ਮੈਚ 'ਚ ਭਾਰਤੀ ਨੇਵੀ ਨੂੰ 2-2 ਦੀ ਬਰਾਬਰੀ 'ਤੇ ਰੋਕਿਆ। ਮੈਚ  ਦੌਰਾਨ ਓ.ਐੱਨ.ਜੀ.ਸੀ. ਲਈ ਅਮਨਪ੍ਰੀਤ ਸਿੰਘ, ਜਗਵੰਤ ਸਿੰਘ ਨੇ ਇਕ-ਇਕ ਗੋਲ ਦਾ ਯੋਗਦਾਨ ਦਿੱਤਾ। ਨੇਵੀ ਵਲੋਂ ਲਈ ਪਵਨ ਰਾਜਬਹਾਰ ਨੇ 2 ਗੋਲ ਕੀਤੇ। ਇਸ ਬਰਾਬਰੀ ਕਾਰਨ ਦੋਵਾਂ ਟੀਮਾਂ ਨੂੰ ਅੰਕ ਵੰਡਣ ਲਈ ਮਜਬੂਰ ਹੋਣਾ ਪਿਆ। ਦੋਵਾਂ ਟੀਮਾਂ ਦੇ 3-3 ਮੈਚਾਂ ਤੋਂ ਬਾਅਦ 2-2 ਅੰਕ ਰਹੇ। ਇਨ੍ਹਾਂ ਅੰਕਾਂ ਦਾ ਸੈਨੀਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ 'ਤੇ ਕੋਈ ਅਸਰ ਨਹੀਂ ਪਿਆ।

rajwinder kaur

This news is Content Editor rajwinder kaur