ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨਲਾਈਨ ਬੁਕਿੰਗ ਸ਼ੁਰੂ

03/24/2019 10:16:04 AM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਵਿਚ ਕਮਰਿਆਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਖਾਸ ਤੌਰ 'ਤੇ ਰਾਸ਼ਟਰੀ ਰਾਜਧਾਨੀ ਵਿਚ ਆਉਂਦੇ ਐੱਨ. ਆਰ. ਆਈ. ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਆਨਲਾਈਨ ਬੁਕਿੰਗ ਪੋਰਟਲ ਨੂੰ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰਸਮੀ ਤੌਰ 'ਤੇ ਲਾਂਚ ਕੀਤਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ 25 ਕਮਰੇ ਆਨਲਾਈਨ ਬੁਕਿੰਗ ਵਾਸਤੇ ਰੱਖੇ ਗਏ ਹਨ ਅਤੇ ਅਗਲੇ ਪੜਾਅ ਵਿਚ ਇਸਦਾ ਵਿਸਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਡੀਐਮਜੀਐੱਮਸੀ ਡਾਟ ਇਨ 'ਤੇ ਆਪਣੀ ਬੁਕਿੰਗ ਕਰਵਾ ਸਕਦੇ ਹਨ। 

ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਸਿੱਖ ਸੰਸਥਾ ਵੱਲੋਂ ਦੇਸ਼ ਵਿਚ ਖਾਸ ਤੌਰ 'ਤੇ ਰਾਸ਼ਟਰੀ ਰਾਜਧਾਨੀ ਵਿਚ ਆਉਂਦੇ ਐੱਨ. ਆਰ. ਆਈ. ਸ਼ਰਧਾਲੂਆਂ ਵਾਸਤੇ ਵਿਸ਼ਵ ਪੱਧਰ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜੋ ਨਵੀਂ ਸਰਾਂ ਉਸਾਰੀ ਜਾ ਰਹੀ ਹੈ, ਉਸ ਵਿਚ 50 ਫੀਸਦੀ ਕਮਰੇ ਐੱਨ. ਆਰ. ਆਈਜ਼ ਵਾਸਤੇ ਰਾਖਵੇਂ ਰੱਖੇ ਜਾਣਗੇ।

Baljeet Kaur

This news is Content Editor Baljeet Kaur