ਜਲੰਧਰ ਵਿਖੇ ਬੀ. ਐੱਸ. ਐੱਫ. ਜਵਾਨਾਂ ਨੇ ਇੰਝ ਮਨਾਇਆ ‘ਰੱਖੜੀ’ ਦਾ ਤਿਉਹਾਰ (ਤਸਵੀਰਾਂ)

08/22/2021 3:42:02 PM

ਜਲੰਧਰ (ਸੋਨੂੰ)— ਜਲੰਧਰ ਦੇ ਬੀ. ਐੱਸ. ਐੱਫ. ਦਫ਼ਤਰ ਵਿਚ ਅੱਜ ਮਹਿਲਾ ਕਾਂਗਰਸ ਦੀਆਂ ਨੇਤਾਵਾਂ ਅਤੇ ਵਰਕਰਾਂ ਨੇ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ। ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ’ਚ ਗਈਆਂ ਇਨ੍ਹਾਂ ਔਰਤਾਂ ਨੇ ਜਵਾਨਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਬਾਅਦ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕੀਤੀ। ਜਵਾਨਾਂ ਨੇ ਵੀ ਇਨ੍ਹਾਂ ਨਾਲ ਵਾਅਦਾ ਕੀਤਾ ਕਿ ਸਰਹੱਦ ਦੀ ਰੱਖਿਆ ’ਚ ਜਾਨ ਵੀ ਦੇ ਦੇਣਗੇ। 

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਇਥੇ ਦੱਸ ਦੇਈਏ ਕਿ ਸਰਹੱਦ ਸੁਰੱਖਿਆ ਬਲ ਦੇ ਜਵਾਨ ਆਪਣੇ ਘਰਾਂ ਤੋਂ ਦੂਰ ਰਹਿ ਕੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ ਅਤੇ ਤਿਉਹਾਰ ਨਹੀਂ ਮਨਾ ਪਾਉਂਦੇ ਹਨ। ਇਸੇ ਤਹਿਤ ਅੱਜ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਬੀ. ਐੱਸ. ਐੱਫ. ਦਫ਼ਤਰ ’ਚ ਜਾ ਕੇ ਜਵਾਨਾਂ ਨੂੰ ਰੱਖੜੀ ਬੰਨ੍ਹੀ। 

ਇਸ ਮੌਕੇ ਜਸਲੀਨ ਸੇਠੀ ਨੇ ਕਿਹਾ ਕਿ ਜਦੋਂ ਅਸੀਂ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹਦੇ ਹਾਂ ਤਾਂ ਉਹ ਸਾਡੀ ਰੱਖਿਆ ਕਰਦੇ ਹਨ ਪਰ ਬੀ. ਐੱਸ. ਐੱਫ. ਦੇ ਇਹ ਜਵਾਨ ਸਾਡੀਆਂ ਸਰਹੱਦਾਂ ਦੀ ਰੱਖਿਆ ’ਚ ਹਮੇਸ਼ਾ ਜੁਟੇ ਰਹਿੰਦੇ ਹਨ। ਅਸੀਂ ਉਨ੍ਹਾਂ ਦੀ ਲੰਬੀ ਉਮਰ ਦੀ ਦੁਆ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

ਇਸ ਮੌਕੇ ਅਨੂੰ ਗੁਪਤਾ ਨੇ ਕਿਹਾ ਕਿ ਇਹ ਜਵਾਨ ਘਰਾਂ ਤੋਂ ਦੂਰ ਰਹਿ ਕੇ ਤਿੁਉਹਾਰਾਂ ਨੂੰ ਨਹੀਂ ਮਨਾ ਪਾਉਂਦੇ ਹਨ, ਇਸੇ ਲਈ ਅਸੀਂ ਰੱਖੜੀ ਦਾ ਤਿਉਹਾਰ ਇਨ੍ਹਾਂ ਨਾਲ ਮਨਾਉਣ ਦਾ ਸੋਚਿਆ। ਜ਼ਿਕਰਯੋਗ ਹੈ ਕਿ ਅੱਜ ਪੂਰੇ ਦੇਸ਼ ਭਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀਆਂ ਹਨ। 

ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


 

shivani attri

This news is Content Editor shivani attri