ਕੌਂਸਲਰ ਪਤੀ ਦੀਆਂ ਕੋਸ਼ਿਸ਼ਾਂ ਨਵ-ਜਨਮੇ ਬੱਚੇ ਸਮੇਤ 5 ਲੋਕਾਂ ਦੀਆਂ ਬਚੀਆਂ ਜਾਨਾਂ

12/02/2018 1:08:44 PM

ਜਲੰਧਰ (ਮਹੇਸ਼) : ਕੌਂਸਲਰ ਪ੍ਰਵੀਨ ਮਨੂ ਦੇ ਪਤੀ ਮਨੋਜ ਮਨੂ ਬੜਿੰਗ ਦੀਆਂ ਕੋਸ਼ਿਸ਼ਾਂ ਨਾਲ 20 ਦਿਨ ਦੇ ਨਵ-ਜਨਮੇ ਬੱਚੇ ਸਮੇਤ 5 ਲੋਕਾਂ ਦੀਆਂ ਜਾਨਾਂ ਬਚ ਗਈਆਂ। ਬੜਿੰਗ ਗੇਟ ਦੇ ਸਾਹਮਣੇ ਸ਼ੁੱਕਰਵਾਰ ਰਾਤ ਨੂੰ ਹੋਂਡਾ ਸਿਟੀ ਕਾਰ ਤੇ ਸਾਈਕਲ ਰਿਕਸ਼ਾ ਦੀ ਆਪਸੀ ਟੱਕਰ ਨਾਲ ਗੰਭੀਰ ਤੌਰ 'ਤੇ ਜ਼ਖ਼ਮੀ ਹੋਣ ਦੇ ਬਾਅਦ ਖੂਨ ਨਾਲ ਲਥਪਥ ਸੜਕ 'ਤੇ ਤੜਫ ਰਹੇ 5 ਲੋਕਾਂ ਨੂੰ  ਮਨੋਜ ਮਨੂ ਕੌਂਸਲਰ ਪਤੀ ਨੇ ਆਪਣੀ ਗੱਡੀ ਵਿਚ ਬਿਠਾਇਆ ਅਤੇ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲੈ ਗਏ ਜਿਥੇ ਪੂਰਾ ਟ੍ਰੀਟਮੈਂਟ ਨਾ ਮਿਲਣ 'ਤੇ ਉਹ ਜ਼ਖ਼ਮੀਆਂ ਨੂੰ ਰਾਮਾ ਮੰਡੀ ਦੇ  ਜੌਹਲ ਹਸਪਤਾਲ ਲੈ ਆਏ ਜਿਥੇ ਉਨ੍ਹਾਂ ਨੇ ਆਪਣੀ ਜੇਬ  'ਚੋਂ ਤੁਰੰਤ 20 ਹਜ਼ਾਰ ਰੁਪਏ  ਜਮ੍ਹਾ  ਕਰਵਾਉਂਦੇ ਹੋਏ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰਵਾਇਆ। ਜ਼ਖ਼ਮੀਆਂ ਵਿਚ ਰਿਕਸ਼ਾ ਚਾਲਕ ਤੀਰਥ ਰਾਮ  ਦੇ ਇਲਾਵਾ ਬਰੇਲੀ ਤੋਂ ਆਏ ਪਤੀ-ਪਤਨੀ ਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ ਜੋ ਕਿ ਬੜਿੰਗ  ਰਹਿੰਦੇ ਹਨ ਅਤੇ ਟਰੇਨ ਵਿਚੋਂ ਉਤਰਨ ਤੋਂ ਬਾਅਦ ਆਪਣੇ ਘਰ ਜਾ ਰਹੇ ਸਨ ਕਿ ਰਸਤੇ ਵਿਚ  ਹਾਦਸੇ ਦਾ ਸ਼ਿਕਾਰ ਹੋ ਗਏ। 

ਅੱਜ ਵੀ ਪੂਰਾ ਦਿਨ ਸਮਾਜ ਸੇਵਕ ਮਨੋਜ ਮਨੂ ਨੇ ਜ਼ਖ਼ਮੀਆਂ ਨਾਲ  ਸੰਪਰਕ ਬਣਾਈ ਰੱਖਿਆ ਅਤੇ ਉਨ੍ਹਾਂ ਦੇ ਇਲਾਜ ਨੂੰ ਲੈ ਕੇ ਡਾ. ਬੀ. ਐੱਸ. ਜੌਹਲ ਨਾਲ ਮਿਲ  ਕੇ ਪੂਰੀ ਜਾਣਕਾਰੀ ਹਾਸਲ ਕੀਤੀ। ਡਾ. ਜੌਹਲ ਨੇ ਜ਼ਖ਼ਮੀਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ  ਦੱਸੀ ਹੈ ਅਤੇ ਨਾਲ ਹੀ ਕਿਹਾ ਕਿ ਜੇਕਰ ਮਨੋਜ ਮਨੂ ਆਪਣੀ ਇਨਸਾਨੀਅਤ ਨਾ ਦਿਖਾਉਂਦੇ ਤਾਂ  ਜ਼ਖ਼ਮੀਆਂ ਵਿਚੋਂ ਖਾਸ ਕਰ ਕੇ ਛੋਟੇ ਬੱਚੇ ਦੀ ਜਾਨ  ਜਾ ਸਕਦੀ ਸੀ। ਰਿਕਸ਼ਾ ਚਾਲਕ ਜਿਸਦੀ ਲੱਤ  ਟੁੱਟ ਗਈ ਹੈ, ਨੂੰ ਵੀ ਆਪਣੀ ਜਾਨ ਗਵਾਉਣੀ ਪੈ ਸਕਦੀ ਸੀ। ਮਨੋਜ ਮਨੂ ਨੇ ਇਕ ਜ਼ਿੰਮੇਵਾਰ ਸਮਾਜ ਸੇਵਕ ਵਜੋਂ ਨਿੱਠ ਕੇ ਸੇਵਾ ਨਿਭਾਈ ਹੈ।

Baljeet Kaur

This news is Content Editor Baljeet Kaur