ਮਾਮਲਾ ਛੱਤ ਡਿੱਗਣ ਤੋਂ ਬਾਅਦ ਬੇਘਰ ਹੋਏ ਪਰਿਵਾਰ ਦਾ, ਪ੍ਰਸ਼ਾਸਨ ਆਇਆ ਹਰਕਤ 'ਚ

07/26/2019 3:24:47 PM

ਜਲਾਲਾਬਾਦ (ਸੇਤੀਆ, ਸੁਮਿਤ) - ਪਿੰਡ ਮਸਤੂਵਾਲਾ 'ਚ ਬਰਸਾਤ ਕਾਰਨ ਘਰ ਦੀ ਛੱਤ ਡਿੱਗਣ ਤੋਂ ਬਾਅਦ ਪੰਚਾਇਤ ਘਰ 'ਚ ਰਹਿ ਰਹੀ ਔਰਤ ਨੂੰ ਬੀ.ਡੀ.ਪੀ.ਓ. ਸਾਹਿਬ ਦੇ ਹੁਕਮਾਂ 'ਤੇ 3 ਪੁਲਸ ਮੁਲਾਜ਼ਮਾਂ ਨੇ ਪੰਚਾਇਤ ਘਰੋਂ ਕੱਢ ਦਿੱਤਾ ਸੀ, ਜਿਸ ਦੀ ਖਬਰ ਪ੍ਰਕਾਸ਼ਿਤ ਹੋਣ ਮਗਰੋਂ ਪ੍ਰਸ਼ਾਸਨ ਹਰਕਤ 'ਚ ਆ ਗਿਆ। ਪ੍ਰਸ਼ਾਸਨ ਨੇ ਪੰਚਾਇਤ ਮੰਤਰੀ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਉਕਤ ਔਰਤ ਦਾ ਸਾਮਾਨ ਪੰਚਾਇਤ ਘਰ 'ਚ ਮੁੜ ਰੱਖਵਾ ਦਿੱਤਾ। ਇਸ ਮੌਕੇ ਐੱਸ.ਡੀ.ਐੱਮ. ਕੇਸ਼ਵ ਗੋਇਲ ਦੇ ਬੀ.ਡੀ.ਈ.ਓ. ਦਫਤਰ ਸਟਾਫ ਵਿਸ਼ੇਸ਼ ਤੌਰ 'ਤੇ ਮੌਜੂਦ ਸੀ।

ਦੱਸਣਯੋਗ ਹੈ ਕਿ 24 ਜੁਲਾਈ ਨੂੰ ਬੈਲਰ ਮਸਤੂਵਾਲਾ ਦੇ ਪੰਚਾਇਤ ਸੈਕਟਰੀ ਵਲੋਂ ਮਨਜੀਤ ਕੌਰ ਨਾਮਕ ਔਰਤ ਦਾ ਸਾਮਾਨ ਸੱਤਾਧਾਰੀ ਲੋਕਾਂ ਦੇ ਕਹਿਣ 'ਤੇ ਪੰਚਾਇਤ ਘਰ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। ਔਰਤ ਨੇ ਆਪਣੀ ਆਵਾਜ਼ ਮੀਡੀਆ ਅੱਗੇ ਰੱਖੀ ਅਤੇ ਪ੍ਰਕਾਸ਼ਿਤ ਖਬਰ ਤੋਂ ਬਾਅਦ ਵੀ ਬੀ.ਡੀ.ਈ.ਓ. ਜੋਗਾ ਨੇ ਸਾਮਾਨ ਨਹੀਂ ਰੱਖਵਾਇਆ ਤਾਂ 'ਜਗਬਾਣੀ' ਦੇ ਪ੍ਰਤੀਨਿਧੀ ਨੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨਾਲ ਗੱਲਬਾਤ ਕੀਤੀ। ਪ੍ਰਤੀਨਿਧੀ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਨਰ ਨੂੰ ਜਲਦੀ ਇਸ ਬਾਰੇ ਨਿਰਦੇਸ਼ ਦਿੱਤੇ ਜਾਣਗੇ ਅਤੇ ਔਰਤ ਦਾ ਸਾਮਾਨ ਅੰਦਰ ਰਖਵਾਇਆ ਜਾਵੇਗਾ।

rajwinder kaur

This news is Content Editor rajwinder kaur