ਜੂਏ ਦੇ ਅੱਡੇ ’ਤੇ ਪੁਲਸ ਦਾ ਛਾਪਾ, 2 ਮੋਬਾਇਲ ਅਤੇ 4 ਲੈਪਟਾਪ ਸਣੇ 1 ਗ੍ਰਿਫਤਾਰ

02/26/2020 5:33:23 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਬਹਮਣੀ ਚੁੰਗੀ ਨੇੜੇ ਜੂਏ ਦੇ ਚੱਲ ਰਹੇ ਅੱਡੇ ’ਤੇ ਛਾਪਾ ਮਾਰਦੇ ਹੋਏ 2 ਮੋਬਾਇਲ ਅਤੇ 4 ਲੈਪਟਾਪ ਸਣੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀ ਸਣੇ ਕੁੱਲ 4 ਲੋਕਾਂ ਖਿਲਾਫ ਧਾਰਾ-13ਏ-3-67 ਅਧੀਨ ਮੁਕੱਦਮਾ ਦਰਜ ਕੀਤਾ। ਨਾਮਜਦ ਦੋਸ਼ੀਆਂ ’ਚ ਠਾਕਰ ਸਿੰਘ ਪੁੱਤਰ ਮਲਕੀਤ ਸਿੰਘ, ਨੀਰਜ ਵਾਟਸ, ਜੈ ਦੇਵ ਉਰਫ ਜੇ.ਡੀ. ਅਤੇ ਨਤੀਸ਼ ਕੁਮਾਰ ਸ਼ਾਮਲ ਹਨ। ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਹਮਣੀ ਚੁੰਗੀ ਨੇੜੇ ਆਨਲਾਈਨ ਜੂਆ ਖਿਡਾਇਆ ਜਾ ਰਿਹਾ ਹੈ, ਜਿਸ ਦੌਰਾਨ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। 

ਇਸ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਰਾਤ ਕਰੀਬ 8.30 ਵਜੇ ਛਾਪੇਮਾਰੀ ਕਰਦੇ ਹੋਏ ਠਾਕਰ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ‘ਜਗਬਾਣੀ’ ਵਲੋਂ 13 ਫਰਵਰੀ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਜਲਾਲਾਬਾਦ ਹਲਕੇ ਅੰਦਰ ਜੂਏ ਅਤੇ ਦੜੇ ਸੱਟੇ ਦੀਆਂ ਦੁਕਾਨਾਂ ਕਾਫੀ ਵੱਧ ਗਈਆਂ ਹਨ। ਗਲੀਆਂ-ਮੁਹੱਲਿਆਂ ’ਚ ਸ਼ਰੇਆਮ ਜੂਆ ਅਤੇ ਸੱਟਾ ਲਗਾਇਆ ਜਾ ਰਿਹਾ ਹੈ, ਜਿਸ ਕਾਰਣ ਗਰੀਬ ਮਜਦੂਰ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਖਬਰ ਲੱਗਣ ਮਗਰੋਂ ਜੂਏ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਰਵਾਈ ਦਾ ਡਰ ਪੈਦਾ ਹੋ ਗਿਆ ਅਤੇ ਪੁਲਸ ਨੇ ਕਰੀਬ 2 ਹਫਤੇ ਬਾਅਦ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ। 


rajwinder kaur

Content Editor

Related News