ਜਲਾਲਾਬਾਦ ਅਤੇ ਸਰਹੱਦੀ ਪਿੰਡਾਂ ''ਚ ਦੜ੍ਹੇ-ਸੱਟੇ, ਜੂਏ ਦਾ ਕਾਰੋਬਾਰ ਜ਼ੋਰਾਂ ''ਤੇ

07/19/2020 11:52:50 AM

ਜਲਾਲਾਬਾਦ (ਬੰਟੀ): ਸ਼ਹਿਰ ਅਤੇ ਆਸ-ਪਾਸ ਪਿੰਡਾਂ 'ਚ ਇਸ ਸਮੇਂ ਦੜ੍ਹੇ-ਸੱਟੇ, ਜੂਏ ਦਾ ਕਾਰੋਬਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਜਿਸ ਕਾਰਣ ਇਨ੍ਹਾਂ ਪਿੰਡਾਂ 'ਚ ਭੋਲੇ-ਭਾਲੇ ਲੋਕ, ਕੁਝ ਚਲਾਕ ਲੋਕਾਂ ਦੀ ਚੰਗੁਲ 'ਚ ਫੱਸ ਕੇ ਦੜ੍ਹਾ-ਸੱਟਾ, ਜੂਆ ਲਾਉਣ ਲੱਗ ਜਾਂਦੇ ਹਨ ਪਰ ਫਿਰ ਉਨ੍ਹਾਂ ਨੂੰ ਪਛਤਾਵੇ ਤੋਂ ਬਿਨ੍ਹਾਂ ਕੁਝ ਵੀ ਹੱਥ ਨਹੀਂ ਲੱਗਦਾ। ਜਿਸ 'ਤੇ ਰੋਕ ਲਾਉਣ 'ਚ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋ ਰਿਹਾ ਹੈ ਅਤੇ ਪੁਲਸ ਵੱਡੇ ਮੱਗਰਮੱਛਾਂ ਨੂੰ ਫੜਨ ਦੀ ਬਿਜਾਏ ਛੋਟੇ-ਮੋਟੇ ਕਰਿੰਦਿਆਂ 'ਤੇ ਪਰਚਾ ਦੇ ਕੇ ਖਾਨਾ ਪੂਰਤੀ ਕਰ ਦਿੰਦੀ ਹੈ, ਜਦ ਕਿ ਲੋੜ ਹੈ ਵੱਡੇ ਮੱਗਰਮੱਛਾਂ 'ਤੇ ਨੱਥ ਪਾਉਣ ਦੀ। ਜ਼ਿਕਰਯੋਗ ਹੈ ਕਿ ਇਹ ਸੱਟਾ ਕਿੰਗ ਵਾਸੀ ਅਬੋਹਰ ਅਤੇ ਚੰਡੀਗੜ੍ਹ ਤੋਂ ਆ ਕੇ ਇਥੇ ਵੱਢੇ ਪੱਧਰ 'ਤੇ ਦੱੜੇ-ਸੱਟੇ ਅਤੇ ਜੂਏ ਦਾ ਕੰਮ ਕਰਵਾ ਰਿਹਾ ਹੈ, ਲੋੜ ਹੈ ਉਕਤ ਵਿਅਕਤੀ 'ਤੇ ਨੱਥ ਪਾਉਣ ਦੀ।

ਇਹ ਵੀ ਪੜ੍ਹੋ:  ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰ ਰੋਜ ਘੱਅੋ-ਘੱਟ 20 ਤੋਂ 25 ਲੱਖ ਦੀ ਹੁੰਦੀ ਹੈ। ਸਟਾ ਪਰਚੀ ਅਤੇ ਇਸ ਸੱਟਾ ਕਿੰਗ ਨੇ ਬੀਤੇ ਦਿਨੀਂ ਇਥੇ ਇਕ ਨਿੱਜੀ ਹੋਟਲ 'ਚ ਇਕ ਨੋਨਵੈਜ ਪਾਰਟੀ ਵੀ ਆਪਣੇ ਕਰਿੰਦਿਆਂ ਨੂੰ ਦਿੱਤੀ, ਜੋ ਇਸ ਦੇ ਥੱਲੇ ਦੜੇ-ਸੱਟੇ ਦਾ ਕੰਮ ਕਰਦੇ ਹਨ, ਜਿਸ ਇਸ ਬਾਰੇ ਪੁਲਸ ਪ੍ਰਸ਼ਾਸਨ ਨੂੰ ਬਿਲਕੁਲ ਵੀ ਭਣਕ ਨਹੀਂ ਲੱਗੀ।
ਬੀਤੇ ਦਿਨ ਇਸ ਕਾਰੋਬਾਰ ਨੂੰ ਉਜਾਗਰ ਕਰਨ ਲਈ ਸਾਡੇ ਪੱਤਰਕਾਰਾਂ ਵੱਲੋਂ ਕਿਸੇ ਲੜਕੇ ਨੂੰ ਭੇਜ ਕੇ ਦੱੜਾ-ਸੱਟਾ ਲਾਉਣ ਵਾਲੇ ਕੋਲ ਸੱਟਾ ਲਵਾਉਣ ਲਈ ਭੇਜਿਆ ਗਿਆ ਅਤੇ ਅੱਗੋਂ 8-10 ਜਗ੍ਹਾ ਤੋਂ ਉਸ ਨੂੰ ਬੇਖੋਫ ਪਰਚੀ ਬਣਾ ਕੇ ਦਿੱਤੀ ਕਿ ਕਿਹੜੇ-ਕਿਹੜੇ ਅੱਖਰਾਂ 'ਤੇ ਕਿੰਨੇ-ਕਿੰਨੇ ਪੈਸੇ ਲਾਏ ਗਏ ਹਨ।ਬੀਤੇ ਦਿਨ ਸਾਡੇ ਪੱਤਰਕਾਰ ਨੇ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਜੂਏ ਬਾਰੇ ਕਵਰਜ਼ ਕਰਨ ਗਏ ਤਾਂ ਉਹ ਕੈਮਰੇ ਨੂੰ ਵੇਖਦਿਆਂ ਹੀ ਉਥੋਂ ਉਹ ਰਫੂ-ਚੱਕਰ ਹੋ ਗਏ। ਹੁਣ ਦੇਖਣਾ ਇਹ ਹੈ ਕਿ ਪੁਲਸ ਪ੍ਰਸ਼ਾਸ਼ਨ ਕਦ ਤੱਕ ਕਾਰਵਾਈ ਕਰ ਇਨ੍ਹਾਂ 'ਤੇ ਸ਼ਿਕੰਜਾ ਕਸਦੀ ਹੈ।

ਇਹ ਵੀ ਪੜ੍ਹੋ: ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

ਕੀ ਕਹਿਣਾ ਹੈ ਡੀ. ਐੱਸ. ਪੀ. ਸਾਹਿਬ ਦਾ
ਜਦ ਇਸ ਸਬੰਧੀ ਡੀ. ਐੱÎਸ. ਪੀ. ਪਲਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਪਿੱਛੇ ਜਿਹੇ ਹੀ ਜੁਆਇਨ ਕੀਤਾ ਹੈ ਅਤੇ ਉਨ੍ਹਾਂ ਆਉਂਦਿਆਂ ਹੀ ਕਾਫੀ ਲੋਕਾਂ 'ਤੇ ਕਾਰਵਾਈ ਵੀ ਕੀਤੀ ਹੈ। ਹੁਣ ਵੀ ਕਾਰਵਾਈ ਜਾਰੀ ਹੈ ਅਤੇ ਇਕ-ਦੋ ਦਿਨਾਂ 'ਚ ਹੀ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ।

ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼


Shyna

Content Editor

Related News