ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖੇਤ ’ਚ ਫਾਹਾ ਲੈ ਕੀਤੀ ਖੁਦਕੁਸ਼ੀ

12/30/2019 4:58:39 PM

ਜਲਾਲਾਬਾਦ (ਟਿੰਕੂ ਨਿਖੰਜ ) – ਜ਼ਿਲਾ ਫਾਜ਼ਿਲਕਾ ਦੇ ਪਿੰਡ ਸੈਣੀਆ ਕਾ ਦੇ ਇਕ ਕਿਸਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਕਿਸਾਨ ਦੇ ਸਿਰ ’ਤੇ 2 ਤੋਂ 3 ਲੱਖ ਰੁਪਏ ਤੱਕ ਦਾ ਕਰਜ਼ਾ ਸੀ, ਜਿਸ ਕਾਰਨ ਉਹ ਦੁੱਖੀ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਪਿੰਡ ਸੈਣੀਆਂ ਦਾ ਰਹਿਣ ਵਾਲਾ ਕਿਸਾਨ ਚਮਕੌਰ ਸਿੰਘ ਨੇ ਪਿੰਡ ਜੰਡਵਾਲਾ ਹਨਵੰਤਾ ਵਿਖੇ 9 ਕਿੱਲੇ ਜ਼ਮੀਨ ਠੇਕੇ ’ਤੇ ਲਈ ਹੋਈ ਸੀ। ਠੇਕੇ ’ਤੇ ਖੇਤੀ ਕਰਨ ਕਰਕੇ ਵੀ ਉਸ ਨੂੰ ਫਸਲ 'ਚੋਂ ਕਾਫੀ ਘਾਟਾ ਪੈ ਗਿਆ, ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਕਾਰਨ ਉਸ ਨੇ  ਬੀਤੇ ਦਿਨ ਆਪਣੇ ਖੇਤ ਦੀ ਮੋਟਰ 'ਤੇ ਜਾ ਫਾਹਾ ਲੈ ਕੇ ਖੁਦਕੁਸ਼ੀ  ਕ ਰ ਲਈ।

  


  

rajwinder kaur

This news is Content Editor rajwinder kaur