ਅੰਨਦਾਤਾ ਕਹਾਉਣ ਵਾਲੇ ਕਿਸਾਨ ਦੇ ਹਥੋਂ ਵਿਧਾਇਕ ਆਵਲਾ ਨੇ ਸ਼ੁਰੂ ਕਰਵਾਈ ਕਣਕ ਦੀ ਖਰੀਦ

04/17/2020 4:02:14 PM

ਜਲਾਲਾਬਾਦ (ਸੇਤੀਆ,ਸੁਮਿਤ) - ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ 15 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਆਦੇਸ਼ ਹਨ। ਜਲਾਲਾਬਾਦ ਦੀ ਅਨਾਜ ਮੰਡੀ 'ਚ ਸਰਕਾਰੀ ਖਰੀਦ ਦਾ ਸ਼੍ਰੀ ਗਣੇਸ਼ ਮੈਂ. ਅਨੂਪ ਮੈਣੀ ਟ੍ਰੇਡਿੰਗ ਕੰਪਨੀ ਤੋਂ ਵਿਧਾਇਕ ਰਮਿੰਦਰ ਆਵਲਾ ਅਤੇ ਜ਼ਿਲਾ ਡੀ.ਸੀ ਅਰਵਿੰਦਰ ਪਾਲ ਸਿੰਘ ਸੰਧੂ ਨੇ ਕਿਸਾਨ ਹਰਬੰਸ ਸਿੰਘ ਵਾਸੀ ਮਹਾਲਮ ਦੇ ਹੱਥੋਂ ਕਰਵਾਇਆ। ਇਸ ਤੋਂ ਇਲਾਵਾ ਨਾਲ ਸਬੰਧਤ ਆੜਤੀਏ ਸ਼ਾਮ ਸੁੰਦਰ ਮੈਣੀ ਨੂੰ ਖਰੀਦ ਪ੍ਰਕ੍ਰਿਆ ਵਿਚ ਸ਼ਾਮਲ ਕੀਤਾ ਗਿਆ। ਇਹ ਪਹਿਲਾ ਅਜਿਹਾ ਮੌਕਾ ਸੀ, ਜਦ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵਿਧਾਇਕ ਨੇ ਕਿਸਾਨ ਨੂੰ ਅੱਗੇ ਕਰਕੇ ਕਣਕ ਦੀ ਖਰੀਦ ਨੂੰ ਸ਼ੁਰੂ ਕਰਵਾਉਣ ਦਾ ਕੰਮ ਕਰਵਾਇਆ। ਇਸ ਮੌਕੇ ਜ਼ਿਲਾ ਫੂਡ ਕੰਟ੍ਰੋਲਰ ਰਾਜ ਰਿਸ਼ੀ ਮਹਿਰਾ, ਐੱਸ.ਡੀ.ਐੱਮ. ਕੇਸ਼ਵ ਗੋਇਲ, ਡੀ.ਐੱਸ.ਪੀ. ਜਸਪਾਲ ਸਿੰਘ, ਡੀ.ਐੱਫ.ਐੱਸ.ਓ.ਵੰਦਨਾ ਕੰਬੋਜ, ਸੀਨੀਅਰ ਕਾਂਗਰਸੀ ਆਗੂ ਕਾਕਾ ਕੰਬੋਜ, ਰਾਜ ਬਖਸ਼ ਕੰਬੋਜ ਆਦਿ ਮੌਜੂਦ ਸਨ। ਵਿਧਾਇਕ ਆਵਲਾ ਅਤੇ ਡੀ.ਸੀ ਵਲੋਂ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਮਿਲ ਕੇ ਮੰਡੀ ਘੁਬਾਇਆ ਵਿਖੇ ਕਣਕ ਦੀ ਖਰੀਦ ਬਰਾੜ੍ਹ ਕਮਿਸ਼ਨ ਏਜੰਟ ਦੇ ਕਿਸਾਨ ਬਲਜਿੰਦਰ ਸਿੰਘ ਕੋਲੋਂ ਕਰਵਾਈ ਗਈ। ਇਸ ਮੌਕੇ ਧਰਮਵੀਰ ਸੇਤੀਆ, ਜਗਦੀਸ਼ ਕੁਮਾਰ, ਪੂਰਨ ਚੰਦ ਮੂਜੈਦੀਆ, ਮਿੱਠੂ ਸੇਤੀਆ, ਬਲਤੇਜ ਬਰਾੜ੍ਹ, ਸ਼ੰਟੀ ਕਪੂਰ, ਰੋਸ਼ਨ ਲਾਲ, ਬੱਬੂ ਸੇਤੀਆ ਮੌਜੂਦ ਸਨ।

ਕਣਕ ਦੀ ਖਰੀਦ ਸ਼ੁਰੂ ਕਰਵਾਉਣ ਸਮੇਂ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਅੱਜ ਪਹਿਲੀ ਵਾਰ ਰਾਜਨੀਤੀ ਵਿਚ ਹੋਇਆ ਹੈ ਕਿ ਕਿਸੇ ਵਿਧਾਇਕ ਨੇ ਕਿਸਾਨ ਕੋਲੋ ਖਰੀਦ ਸ਼ੁਰੂ ਕਰਵਾਈ ਹੋਵੇ। ਉਨ੍ਹਾਂ ਦੱਸਿਆ ਕਿ ਕਿਸਾਨ ਮੰਡੀ 'ਚ ਫਸਲ ਲਿਆਉਦਾ ਹੈ ਅਤੇ ਅੱਜ ਜੋ ਮਾਨ ਦਿੱਤਾ ਗਿਆ ਹੈ, ਉਸ ਲਈ ਉਹ ਵਿਧਾਇਕ ਦੇ ਸ਼ੁਕਰਗੁਜਾਰ ਹਨ। ਡੀ.ਸੀ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਜ਼ਿਲੇ ਦੀਆਂ ਸਮੁੱਚੀਆਂ ਮੰਡੀਆ 'ਚ ਕਣਕ ਦੀ ਖਰੀਦ ਨੂੰ ਲੈ ਕੇ ਪੁਖਤਾ ਪ੍ਰਬੰਧ ਹਨ। ਮੰਡੀਆਂ 'ਚ ਬਾਰਦਾਨਾ, ਲੋਡਿੰਗ, ਖਰੀਦ ਪ੍ਰਕ੍ਰਿਆ, ਕਿਸਾਨਾਂ ਲਈ ਸਹੂਲਤਾਂ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਹਨ ਅਤੇ ਸਮੁੱਚੇ ਜ਼ਿਲੇ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਪ੍ਰਕ੍ਰਿਆ ਸਮੇਂ ਵਿਧਾਇਕ ਆਵਲਾ ਵਲੋਂ ਕਿਸਾਨਾਂ ਅਤੇ ਆੜ੍ਹਤੀਆ ਨੂੰ ਸੈਨੀਟਾਈਜਰ ਮੁਹੱਈਆ ਕਰਵਾਏ, ਜੋ ਸ਼ਲਾਘਾਯੋਗ ਉਪਰਾਲਾ ਹੈ। ਕਿਸਾਨ ਅਤੇ ਆੜ੍ਹਤੀਆ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੋਸ਼ਲ ਡਿਸਟੈਂਸੀ ਦਾ ਧਿਆਨ ਰੱਖਣ ਅਤੇ ਇਕੱਠ ਕਰਨ ਤੋਂ ਗੁਰਜੇ ਕਰਨ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 

ਇਸ ਮੌਕੇ ਵਿਧਾਇਕ ਆਵਲਾ ਨੇ ਜਲਾਲਾਬਾਦ ਅਤੇ ਘੁਬਾਇਆ ਮੰਡੀ 'ਚ ਕਿਸਾਨਾਂ ਕੋਲੋਂ ਖਰੀਦ ਸ਼ੁਰੂ ਕਰਵਾਉਣ ਦਾ ਮਕਸਦ ਇਹ ਹੈ ਕਿ ਕਿਸਾਨ ਅਨਦਾਤਾ ਹੈ, ਜੋ ਪੂਰੇ 6 ਮਹੀਨੇ ਫਸਲ ਨੂੰ ਪਕਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ। ਇਸੇ ਲਈ ਖਰੀਦ ਸ਼ੁਰੂ ਕਰਵਾਉਣ ਦਾ ਅਧਿਕਾਰ ਕਿਸਾਨ ਨੂੰ ਹੀ ਮਿਲਣਾ ਚਾਹੀਦਾ ਹੈ, ਜਿਸ ਲਈ ਮੈਂ ਖਰੀਦ ਸ਼ੁਰੂ ਕਰਵਾਉਣ ਆਇਆ ਸੀ ਪਰ ਉਨ੍ਹਾਂ ਦੀ ਵਿਚਾਰ ਧਾਰਾ ਸੀ ਕਿ ਕਿਸਾਨ ਆਪਣੀ ਢੇਰੀ ਤੋਂ ਸਰਕਾਰੀ ਕਣਕ ਦੀ ਖਰੀਦ ਦੀ ਸ਼ੁਰੂਆਤ ਕਰੇ। ਵਿਧਾਇਕ ਨੇ ਕਿਹਾ ਕਿ ਜਲਾਲਾਬਾਦ ਦੀ ਮੰਡੀ ਤੋਂ ਇਲਾਵਾ 13 ਫੋਕਲ ਪੁਆਇੰਟ ਤੇ 15 ਸ਼ੈਲਰ ਤੋਂ ਇਲਾਵਾ ਆੜ੍ਹਤੀਆਂ ਦੇ ਨਿੱਜੀ ਫੜ੍ਹਾਂ ਤੇ ਕਣਕ ਕਿਸਾਨ ਲਿਆ ਰਹੇ ਹਨ, ਜਿਸ ਲਈ ਮਾਰਕੀਟ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਹੋਏ ਹਨ। ਪਿਛਲੇ ਸਾਲ ਜਲਾਲਾਬਾਦ ਦੀ ਫੋਕਲ ਪਵਾਇੰਟਾਂ ਸਮੇਤ ਅਨਾਜ ਮੰਡੀ 'ਚ 18 ਲੱਖ ਕਵਾਇੰਟਲ ਕਣਕ ਆਈ ਸੀ ਅਤੇ ਇਸ ਵਾਰ ਕਣਕ ਦੀ ਆਮਦ ਵਧਣ ਦੇ ਆਸਾਰ ਹਨ ਅਤੇ ਖਰੀਦ ਏਜੰਸੀਆਂ ਆਪਣੇ ਸ਼ੇਅਰ ਮੁਤਾਬਿਕ ਖਰੀਦ ਕਰਨਗੀਆਂ। ਵਿਧਾਇਕ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਘੱਟ ਤੋਂ ਘੱਟ ਕਿਸਾਨ ਆਪਣੇ ਪਿੰਡਾਂ 'ਚ ਮੰਡੀ ਵਿਚ ਆਉਣ ਤੇ ਕਟਾਈ ਸਮੇ ਵੀ ਘੱਟ ਤੋਂ ਘੱਟ ਲੋਕ ਇਕੱਠੇ ਹੋਣ ਤਾਂ ਜੋ ਅਸੀਂ ਇਸ ਮਹਾਂਮਾਰੀ ਨਾਲ ਨਿਪਟ ਸਕੀਏ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ, ਆੜ੍ਹਤੀਆ ਅਤੇ ਮਜਦੂਰਾਂ ਲਈ ਮਾਸਕ ਪਹਿਨਨਾ ਅਤੇ ਖੁੱਦ ਸੈਨੀਟਾਈਜਰ ਦਾ ਪ੍ਰਯੋਗ ਜਰੂਰੀ ਹੈ ਅਤੇ ਨਾਲ ਹੀ ਸ਼ੋਸ਼ਲ ਡਿਸਟੈਂਸੀ ਦਾ ਧਿਆਨ ਜਰੂਰ ਰੱਖਿਆ ਜਾਵੇ।  


rajwinder kaur

Content Editor

Related News