ਸਿਹਤ ਮੰਤਰੀ ਸਿੰਗਲਾ ਦੀ ਬਰਖ਼ਾਸਤਗੀ ’ਤੇ ਜਾਖੜ ਦਾ ਟਵੀਟ, ਦਿੱਤੀ ਇਹ ਪ੍ਰਤੀਕਿਰਿਆ

05/24/2022 9:50:53 PM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ’ਤੇ ਭਾਜਪਾ ਆਗੂ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਭਾਜਪਾ ਆਗੂ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ਭਗਵੰਤ ਮਾਨ ਵੱਲੋਂ ਚੁੱਕਿਆ ਗਿਆ ਬਹੁਤ ਦਲੇਰੀ ਵਾਲਾ ਕਦਮ ਨਜ਼ਰ ਆਉਂਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬਹੁਤ ਸਾਰੇ ਵਿਧਾਇਕਾਂ ਦੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਨੂੰ ਦੇਖਦਿਆਂ ‘ਆਪ’ ਵੱਲੋਂ ਆਪਣੇ ਹੀ ਮੰਤਰੀ ’ਤੇ ਸਟਿੰਗ ਆਪ੍ਰੇਸ਼ਨ ਕਰਕੇ ਇਹ ਕਦਮ ਇਸ ਕਮਜ਼ੋਰੀ ਨੂੰ ਨੇਕੀ ’ਚ ਬਦਲਣ ਲਈ ਇਕ ਚਲਾਕੀ ਭਰੀ ਚਾਲ ਹੋ ਸਕਦੀ ਹੈ। ਇਸ ਨੂੰ ਹੀ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦੁੱਧ ਉਤਪਾਦਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਮੁੜ ਵਧਾਈਆਂ ਖ਼ਰੀਦ ਕੀਮਤਾਂ

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦੀ ਸਰਕਾਰ ’ਚ ਸਿਹਤ ਮੰਤਰੀ ਰਹੇ ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਐਂਟੀ ਕਰੱਪਸ਼ਨ ਵਿੰਗ ਵੱਲੋਂ ਕੀਤੀ ਗਈ। ਦਰਅਸਲ ਦੋਸ਼ ਸੀ ਕਿ ਵਿਜੇ ਸਿੰਗਲਾ ਸਿਹਤ ਵਿਭਾਗ ’ਚ ਹਰ ਕੰਮ ਅਤੇ ਟੈਂਡਰ ਦੇ ਬਦਲੇ ਇਕ ਫੀਸਦ ਕਮੀਸ਼ਨ ਦੀ ਮੰਗ ਕਰਦੇ ਹਨ। ਸਿੰਗਲਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 27 ਮਈ ਤਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਸਿੰਗਲਾ ਦੀ ਬਰਖ਼ਾਸਤਗੀ ’ਤੇ ਬੋਲੇ ਤਰੁਣ ਚੁੱਘ, ‘ਕੁਰੱਪਸ਼ਨ ਦਾ ‘ਦਿੱਲੀ ਕੁਨੈਕਸ਼ਨ’ ਵੀ ਲੋਕਾਂ ਨੂੰ ਦੱਸਣ CM ਮਾਨ’

Manoj

This news is Content Editor Manoj