ਕਾਂਗਰਸ ਨੂੰ ਜਿਊਂਦਾ ਕਰਨ ਲਈ ਸ਼ੇਖਚਿੱਲੀ ਵਾਲੇ ਸੁਪਨੇ ਦੇਖ ਰਹੇ ਜਾਖੜ : ਸ਼ਵੇਤ ਮਲਿਕ

05/05/2021 1:05:18 PM

ਅੰਮ੍ਰਿਤਸਰ (ਕਮਲ) : ਭਾਜਪਾ ਐੱਮ. ਪੀ. ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖ਼ੜ ਵੱਲੋਂ ਦਿੱਤੇ ਗਏ ਬਿਆਨ ਕਿ ਆਉਣ ਵਾਲੀ ਪੰਜਾਬ ਚੋਣ ਕਾਂਗਰਸ ਨੂੰ ਦੇਸ਼ ’ਚ ਜਿਉਂਦਾ ਕਰੇਗੀ ਕਹਿ ਕੇ ਇਹ ਮੰਨਿਆ ਹੈ ਕਿ ਕਾਂਗਰਸ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੇ ਕਾਰਨ ਅੱਜ ਦੇਸ਼ ਵਿਚ ਮ੍ਰਿਤਕ ਵਾਂਗ ਹੈ ਜਿਸਨੂੰ ਜਿਉਂਦਾ ਕਰਨ ਲਈ ਸ਼ੇਖਚਿੱਲੀ ਦੇ ਹਸੀਨ ਸੁਪਨੇ ਸੁਨੀਲ ਜਾਖੜ ਅਤੇ ਕਾਂਗਰਸ ਦੇ ਹੋਰ ਨੇਤਾ ਵੇਖ ਰਹੇ ਹਨ। ਮਲਿਕ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਹੋਇਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਟੈਕਸ ਲਗਾ-ਲਗਾ ਕੇ ਪੰਜਾਬ ਦੀ ਜਨਤਾ ਦੀ ਰੀੜ ਦੀ ਹੱਡੀ ਤੋੜ ਕੇ ਉਨ੍ਹਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ। ਕੈਪਟਨ ਨੇ ਪੰਜਾਬ ਵਿਚ ਨਸ਼ਾ ਮਾਫੀਆ ਅਤੇ ਰੇਤ ਮਾਫੀਆ ਨੂੰ ਹਿਫਾਜ਼ਤ ਦਿੱਤੀ। ਮਲਿਕ ਨੇ ਕਿਹਾ ਕਿ ਅਜਿਹੀ ਨਿਕੰਮੀ ਕਾਂਗਰਸ ਸਰਕਾਰ ਪੰਜਾਬ ਵਿਚ ਸਾਢੇ 4 ਸਾਲ ਕੁਸ਼ਾਸਨ ਕਰਨ ਦੇ ਬਾਅਦ ਜਾਖੜ ਦੁਬਾਰਾ ਸੱਤਾ ਵਿਚ ਆਉਣ ਦੇ ਹਸੀਨ ਸੁਪਨੇ ਵੇਖ ਰਹੇ ਹਨ।

ਇਹ ਵੀ ਪੜ੍ਹੋ :  ਸਿੱਖਿਆ ਮੰਤਰੀ ਦਾ ਵੱਡਾ ਬਿਆਨ, 5 ਮਈ ਤੋਂ ਡੀ.ਡੀ. ਪੰਜਾਬੀ ’ਤੇ ਲੱਗਣਗੀਆਂ ਆਨਲਾਈਨ ਕਲਾਸਾਂ

ਮਲਿਕ ਨੇ ਕਿਹਾ ਕਿ ਅੱਜ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਾਰੀਆਂ ਲੋਕ ਹਿਤੂ ਯੋਜਨਾਵਾਂ ਬੰਦ ਕਰ ਪੰਜਾਬ ਦੇ ਵਿਕਾਸ ’ਤੇ ਗ੍ਰਹਿਣ ਲਗਾ ਦਿੱਤਾ ਹੈ। ਇਹ ਕਾਂਗਰਸ ਸਰਕਾਰ ਪੰਜਾਬ ਦੇ ਸੁਨਿਹਰੇ ਭਵਿੱਖ ’ਤੇ ਤਾਲਾਬੰਦੀ ਕਰਨ ਲੱਗ ਗਈ ਹੈ ਜਿਸਨੂੰ ਪ੍ਰਦੇਸ਼ ਦੀ ਜਨਤਾ ਵੋਟ ਦੀ ਚਾਬੀ ਨਾਲ 2022 ’ਚ ਖੋਲ੍ਹ ਦੇਵੇਗੀ ਅਤੇ ਪੰਜਾਬ ਕਾਂਗਰਸ ਦੇ ਪੰਜੇ ’ਚੋਂ ਆਜ਼ਾਦ ਹੋਵੇਗਾ। ਮਲਿਕ ਨੇ ਕਿਹਾ ਕਿ ਰਾਹੁਲ ਗਾਂਧੀ ਵਰਗੇ ਫੇਲ ਹੋ ਚੁੱਕੇ ਨੇਤਾ ਦੀ ਅਗਵਾਈ ਵਿਚ ਅੱਜ ਕਾਂਗਰਸ 5 ਰਾਜਾਂ ਵਿਚ ਹੋਈਆਂ ਚੋਣਾਂ ਵਿਚ ਹਾਰ ਕੇ ਹੋਰ ਪਾਰਟੀਆਂ ਦੀ ਜਿੱਤ ਦੇ ਢੋਲ ਕੁੱਟ ਰਹੀ ਹੈ। ਮਲਿਕ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਪਿਛਲੇ 6 ਸਾਲਾਂ ਵਿਚ ਕੀਤੇ ਸ਼ਾਨਦਾਰ ਵਿਕਾਸ ਅਤੇ ਦੇਸ਼ ਵਾਸੀਆਂ ਦੇ ਘਰ-ਘਰ ਤੱਕ ਜਨਹਿੱਤ ਯੋਜਨਾਵਾਂ ਪਹੁੰਚਾਈ ਗਈ ਅਤੇ ਭ੍ਰਿਸ਼ਟਾਚਾਰ ਮੁਕਤ ਰਾਜ ਦੇ ਕਾਰਨ ਦੇਸ਼ ਛੇਤੀ ਹੀ ਕਾਂਗਰਸ ਮੁਕਤ ਹੋ ਜਾਵੇਗਾ।

ਇਹ ਵੀ ਪੜ੍ਹੋ :  ਮੋਗਾ ’ਚ ਡਿੱਗੀ ਦੋ ਮੰਜ਼ਿਲਾ ਮਕਾਨ ਦੀ ਛੱਤ, ਮਲਬੇ ਹੇਠਾਂ ਆਈਆਂ 2 ਮਾਸੂਮ ਬੱਚੀਆਂ ਤੇ ਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Anuradha

This news is Content Editor Anuradha