ਜਗਬਾਣੀ ਸੈਰ ਸਪਾਟਾ ਵਿਸ਼ੇਸ਼-3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ

04/26/2020 2:51:41 PM

ਰਿਪਨਦੀਪ ਸਿੰਘ ਚਹਿਲ

ਭਾਰਤ ਵਿਚਲੀਆਂ ਕੁਝ ਕੁ ਥਾਵਾਂ ਮੈਨੂੰ ਵਾਰ-ਵਾਰ ਆਪਣੇ ਵੱਲ ਖਿੱਚਦੀਆਂ ਹਨ। ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ ਉਨ੍ਹਾਂ ਥਾਵਾਂ ਵਿਚੋਂ ਇਕ ਹੈ। ਪਿਛਲੇ ਛੇ ਸਾਲਾਂ ਦੌਰਾਨ ਥਾਰ ਮਾਰਥੂਲ ਦੇ ਟਿੱਬਿਆਂ ‘ਚ ਇਹ ਮੇਰਾ ਚੌਥਾ ਗੇੜਾ ਹੈ। ਕਿਸੇ ਧਾਮ ਦੀ ਯਾਤਰਾ ਵਾਂਗ ਪਿਛਲੇ 2-3 ਸਾਲ ਲਗਾਤਾਰ ਵੀ ਇੱਥੇ ਆਇਆ ਹਾਂ। ਪਿਛਲੇ ਇੰਨ੍ਹਾਂ ਵਰ੍ਹਿਆਂ ਦੌਰਾਨ ਮੈਨੂੰ ਇਸ ਸੁਨਹਿਰੀ ਧਰਤੀ ਨਾਲ ਇਕ ਇਸ਼ਕ ਜਿਹਾ ਹੋ ਗਿਆ ਹੈ ਅਤੇ ਏਸ ਰੇਤੀਲੀ ਧਰਤੀ ਦੇ ਲੋਕ ਮੈਨੂੰ ਮਹਿਬੂਬ ਵਾਂਗ ਪਿਆਰੇ ਲੱਗਣ ਲੱਗ ਪਏ ਹਨ। ਲਗਾਤਾਰ ਇੱਥੇ ਆਉਣ-ਜਾਣ ਕਰਕੇ ਇੱਥੋਂ ਦੇ ਕੁਝ ਕੁ ਬਾਸ਼ਿੰਦੇ ਹੁਣ ਮੈਨੂੰ ਚੰਗੀ ਤਰ੍ਹਾਂ ਸ਼ਕਲੋਂ ਜਾਣਨ ਲੱਗ ਪਏ ਹਨ ਤੇ ਇਨ੍ਹਾਂ ਵਿਚੋਂ ਕੁਝ ਕੁ ਲੋਕਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨ-ਪਛਾਣਨ ਲੱਗ ਪਿਆ ਹਾਂ। ਹਰ ਵਾਰ ਉਨ੍ਹਾਂ ਨੂੰ ਮਿਲ ਕੇ ਜਾਣਾ ਮੇਰੀ ਦਿਲੀ ਤਾਂਘ ਹੋਣ ਲੱਗ ਪਈ ਹੈ।

ਇਨ੍ਹਾਂ ਪਿਆਰੇ ਇਨਸਾਨਾਂ ਵਿਚੋਂ ਇਕ ਨਾਜ਼ੀਰ ਅਹਿਮਦ ਤੇ ਦੂਜਾ ਸ਼ੰਕਰ ਦਿਆਲ ਚੰਦ ਹੈ। ਹਰ ਸਾਲ ਇਹ ਮੈਨੂੰ ਥਾਰ ਮਾਰੂਥਲ ਦੇ ਟਿੱਲਿਆਂ ਉਪਰ ਹੀ ਲੱਭਦੇ ਹਨ। ਮੈਂ ਜਿੰਨੇ ਵਾਰ ਇਸ ਮਾਰੂਥਲ ਵਿਚ ਆਇਆਂ ਹਾਂ, ਸੈਂਕੜੇ ਬੰਦਿਆਂ ਦੇ ਇਕੱਠ ਵਿਚੋਂ ਇਨ੍ਹਾਂ ਨੂੰ ਲੱਭ ਲੈਂਦਾ ਹਾਂ। ਇਨ੍ਹਾਂ ਕੋਲ ਬੈਠਦੇ ਅਤੇ ਗੱਲਾਂ ਸੁਣਦੇ ਸਮਾਂ ਖੰਭ ਲਗਾ ਕੇ ਉੱਡਣਾ ਸ਼ੁਰੂ ਹੋ ਜਾਂਦੈ। ਜਦ ਪਿਛਲੀ ਵਾਰ ਆਇਆ ਤਾਂ ਮੈਂ ਢਲਦੀ ਦੁਪਹਿਰ ਹੀ ਮਾਰੂਥਲ ਵਿਚ ਚਲਿਆ ਗਿਆ ਅਤੇ ਇਨ੍ਹਾਂ ਨਾਲ ਰੱਜ ਕੇ ਗੱਲਾਂ ਕਰਕੇ ਆਇਆ, ਸ਼ਾਇਦ ਕਿਸਮਤ ਨੇ ਆਖਰੀ ਵਾਰ ਮਿਲਾਉਣਾ ਸੀ। ਆਓ ਮੈਂ ਤੁਹਾਨੂੰ ਇਨ੍ਹਾਂ ਨਾਲ ਮਿਲਾਉਂਦਾ ਹਾਂ।

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

ਪੜ੍ਹੋ ਇਹ ਵੀ ਖਬਰ - ਗੁਲਾਬੀ ਰੰਗ ’ਚ ਰੰਗੇ ਪਰਬਤਾਂ ਦੀ ਨਗਰੀ ‘ਚੋਪਤਾ’ 

ਨਾਜ਼ੀਰ ਘਸਮੈਲੇ ਜਿਹੇ ਚਿੱਟੇ ਕੱਪੜੇ, ਚਿੱਟੀ ਪੱਗ ਅਤੇ ਮੂੰਹ ’ਤੇ ਝੁਰੜੀਆਂ ਆਲਾ ਕੋਈ 70 ਕੁ ਸਾਲ ਦਾ ਬਜ਼ੁਰਗ ਹੈ। ਜਿਸਦਾ ਪਿੰਡ (ਸਮ) ਜੈਸਲਮੇਰ ਸ਼ਹਿਰ ਤੋਂ ਕੋਈ 50 ਕਿਲੋਮੀਟਰ ਦੂਰ ਪਾਕਿਸਤਾਨ ਵੱਲ ਹੈ। ਨਾਜ਼ੀਰ ਕੋਲ ਇਕ ਆਪਣਾ ਬੋਤਾ ਹੈ, ਜਿਸਦਾ ਨਾਮ ਉਸ ਨੇ ਮਾਈਕਲ ਰੱਖਿਆ ਹੋਇਆ ਹੈ। ਦੁਨੀਆ ਭਰ ਦੇ ਸੈਲਾਨੀਆਂ ਨੂੰ ਉਹ ਆਪਣੇ ਬੋਤੇ ਉਪਰ ਬਿਠਾ ਕੇ ਰੇਤ ਦੇ ਟਿੱਲੇ ਘੁੰਮਾਉਂਦਾ ਹੈ ਅਤੇ ਆਪਣਾ ਤੇ ਪਰਿਵਾਰ ਦਾ ਤੋਰੀ ਫੁਲਕਾ ਚਲਾਉਂਦਾ ਹੈ। ਬਾਕੀ ਸੈਲਾਨੀਆਂ ਵਾਂਗ ਮੈਂ ਵੀ ਹਰ ਵਾਰ ਨਾਜ਼ੀਰ ਦੇ ਬੋਤੇ ’ਤੇ ਬਹਿ ਰੇਗਿਸਤਾਨ ਦੀ ਸੈਰ ਕਰਦਾਂ ਹਾਂ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ

ਇਸ ਬਜ਼ੁਰਗ ਨਾਲ ਇੰਨੀ ਮੁਹੱਬਤ ਇਸ ਕਰਕੇ ਹੋ ਗਈ, ਜਦ ਮੈਂ ਪਹਿਲੀ ਵਾਰ ਇਸ ਮਾਰੂਥਲ ਵਿਚ ਗਿਆ ਸੀ ਤਾਂ ਪਤਾ ਨਹੀਂ ਕਿਉਂ ਇਸ ਨੇ ਸਾਨੂੰ ਮੁਫਤ ਵਿਚ ਆਪਣੇ ਬੋਤੇ ’ਤੇ ਬਿਠਾ ਝੂਟਾ ਦਿਵਾਇਆ ਸੀ। ਉਦੋਂ ਤੋਂ ਇਹ ਮੇਰੇ ਦਿਲ ਨੂੰ ਚੰਗਾ ਲੱਗਣ ਲੱਗ ਪਿਆ ਅਤੇ ਉਸ ਤੋਂ ਬਾਅਦ ਇਸ ਨਾਲ ਇਕ ਦਿਲੀ ਸ਼ਾਂਝ ਜਿਹੀ ਪੈ ਗਈ। ਹੁਣ ਤਾਂ ਜਦ ਵੀ ਓਧਰ ਵੱਲ ਜਾਨਾ ਤਾਂ ਇਸ ਨੂੰ ਜ਼ਰੂਰ ਮਿਲਕੇ ਆਉਂਦਾ ਹਾਂ।

ਪਿਛਲੀ ਵਾਰ ਉਹ ਬੋਤੇ ਨਾਲ ਤੁਰਦੇ ਜਾਂਦੇ ਗੱਲਾਂ ਕਰਦਾ ਦੱਸਦਾ ਸੀ, “72 ਸਾਲ ਕੀ ਉਮਰ ਹੋ ਗਈ ਬੇਟਾ ਮੇਰੀ। ਪਿਛਲੇ ਚੌਂਸਟ ਬਰਸ ਸੇ ਯਹਾਂ ਆਤਾ ਹੂੰ। ਉਸੇ ਪਹਿਲੇ ਮੇਰੇ ਬਾਬਾ ਭੀ ਯਹਾਂ ਆਇਆ ਕਰਤੇ ਥੇ। ਇਸ ਰੇਤ ਸੇ ਤੋ ਹਮਾਰਾ ਬਹੁਤ ਲਗਾਵ ਹੈ। ਇਸੀ ਮਿੱਟੀ ਮੇਂ ਮੇਰਾ ਜਨਮ ਹੂਆ। ਇਸੀ ਮਿੱਟੀ ਮੇਂ ਪਲਾ, ਔਰ ਬਡਾ ਹੂਆ। ਮੈਂ ਆਠ ਸਾਲ ਕਾ ਥਾ ਜਬ ਯਹਾਂ ਆਨੇ ਲਗਾ ਥਾ। ਤਬ ਸੇ ਮੈਂ ਯਹੀਂ ਹੂੰ। ਮੇਰਾ ਏਕ-ਏਕ ਬਰਸ ਯਹੀਂ ਬੀਤਾ ਹੈ। ਮੈਂ ਨਾਜ਼ੀਰ ਦੀ ਇਸ ਗੱਲ ਤੋਂ ਬੜਾ ਹੈਰਾਨ ਹੁੰਦਾ ਕਿ ਚੌਂਹਠ ਸਾਲ ਇਕ ਧਰਤੀ ਦੇ ਇਕ ਖੂੰਜੇ ਵਿਚ ਹੀ ਬਿਤਾ ਦੇਣੇ ਅਤੇ ਇਸ ਤੋਂ ਕਦੇ ਬਾਹਰ ਨਾ ਨਿਕਲਣਾ। ਜ਼ਰਾ ਸੋਚੋ, ਇਨ੍ਹਾਂ ਚੌਂਹਠ ਸਾਲਾਂ ਵਿਚ ਉਸ ਨੇ ਇੱਥੇ ਕਿੰਨਾ ਕੁਝ ਬਦਲਦੇ ਦੇਖਿਆ ਹੋਣਾ। ਉਹਦਾ ਤਾਂ ਇਸ ਧਰਤੀ ਨਾਲ ਇਕ ਰਿਸ਼ਤਾ ਹੀ ਵੱਖਰਾ ਹੈ। ਜਿਵੇਂ ਜ਼ਮੀਨ, ਕਿਸਾਨ ਦੀ ਮਾਂ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - 'ਜਗ ਬਾਣੀ' ਸੈਰ-ਸਪਾਟਾ-2, ਖੁਸ਼ਹਾਲੀ ਦੇ ਦੇਸ਼ ਭੂਟਾਨ ਵਿੱਚ ਘੁੰਮਦਿਆਂ

ਬਿਲਕੁਲ ਉਸੇ ਤਰ੍ਹਾਂ ਰੇਤ ਉਹਦੀ ਮਾਂ ਹੈ ਤੇ ਉਹ ਟਿੱਬਿਆਂ ਦਾ ਪੁੱਤ ਹੈ। ਫਿਰ ਮੈਂ ਓਸ ਬਜ਼ੁਰਗ ਨੂੰ ਰੇਗਿਸਤਾਨ ਦੇ ਬਦਲਦੇ ਹੋਏ ਰੂਪ ਬਾਰੇ ਪੁੱਛਦਾ, “ਨਾਜ਼ੀਰ ਬਾਬਾ ਮੈਂ ਕਿਤਨੀ ਵਾਰ ਯਹਾਂ ਆਇਆ ਹੂੰ... ਯੇ ਰੇਗਿਸਤਾਨ ਵੈਸਾ ਨਹੀਂ ਹੋਤਾ, ਜੈਸਾ ਮੈਂ ਇਸੇ ਛੋਡ ਕਰ ਗਿਆ ਥਾ। ਯਹ ਹਰ ਵਾਰ ਬਦਲ ਜਾਤਾ ਹੈ, ਐਸਾ ਕਿਉਂ ਹੋਤਾ ਹੈ। ਫਿਰ ਉਹ ਮੈਨੂੰ ਹੱਸ ਕੇ ਦੱਸਦਾ, ਅਰੇ ਤੁਮ ਤੋ ਕਲ ਕੇ ਬੱਚੇ ਹੋ...ਤੁਮਨੇ ਤੋ ਬਦਲਤਾ ਦੇਖਾ ਹੀ ਕਿਆ ਹੈ। ਦੇਖਾ ਤੋ ਹਮਨੇ ਹੈ..ਚਾਰ ਬਾਰ ਤੋ ਰੇਤ ਕੀ ਵਜਾ ਸੇ ਹਮਕੋ ਹਮਾਰਾ ਗਾਂਓ ਬਦਲਨਾ ਪੜਾ। ਗਰਮੀ ਮੈਂ ਜਬ ਜ਼ੋਰ ਸੇ ਆਂਧੀ ਚਲਤੀ ਹੈ ਤੋ ਯੇ ਸਬ ਕੁਝ ਨਿਗਲ ਜਾਤੀ ਹੈ। ਫਿਰ ਅਸੀਂ ਇਸ ਰੇਗਿਸਤਾਨ ਦੇ ਜਨਮ ਦੀਆਂ ਗੱਲਾਂ ਛੇੜਦੇ ਤਾਂ ਉਹ ਦੱਸਦਾ... ਕਿ ਮੇਰੇ ਬਾਬਾ ਬਤਾਤੇ ਥੇ ਕਿ ਬਰਸੋਂ ਸੇ ਯਹ ਤੋ ਹਮਨੇ ਭੀ ਐਸੇ ਹੀ ਦੇਖਾ। ਸਬਸੇ ਪਹਿਲੇ ਯਹਾਂ ਅੰਗਰੇਜ ਲੋਗ ਆਨਾ ਸ਼ੁਰੂ ਹੂਆ। ਉਨਹੋਂ ਨੇ ਯਹਾਂ ਤੱਕ ਆਨੇ ਕੇ ਲੀਏ ਰੋਡ ਬੀ ਬਨਵਾਇਆ ਥਾ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5) 

rajwinder kaur

This news is Content Editor rajwinder kaur