ਗੌਰਵ ਛਾਬੜਾ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਭੇਜਿਆ ਜੇਲ

Friday, Feb 16, 2018 - 02:25 AM (IST)

ਅਬੋਹਰ(ਸੁਨੀਲ)-ਨੇਚਰਵੇ ਇਨਫ੍ਰਾਸਟਰੱਕਚਰ ਦੇ ਐੱਮ. ਡੀ. ਨੀਰਜ ਅਰੋੜਾ ਦੇ ਸਾਲੇ ਗੌਰਵ ਛਾਬੜਾ ਨੂੰ ਨਗਰ ਥਾਣਾ ਅਬੋਹਰ ਦੀ ਪੁਲਸ ਨੇ ਦੋ ਮੁਕੱਦਮਿਆਂ 22, 50 'ਚ ਗ੍ਰਿਫਤਾਰ ਕੀਤਾ ਸੀ। ਉਸ ਨੂੰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਉਸ ਨੂੰ ਪੁੱਛਗਿੱਛ ਲਈ ਤਿੰਨਾਂ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਗੌਰਵ ਛਾਬੜਾ ਪੁੱਤਰ ਚਿਮਨ ਲਾਲ ਛਾਬੜਾ ਵਾਸੀ ਹਨੂਮਾਨਗੜ੍ਹ ਰੋਡ ਨੂੰ ਅਦਾਲਤ ਵਿਚ ਪੇਸ਼ ਕੀਤਾ। ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਗੌਰਵ ਛਾਬੜਾ ਸਿਰਫ ਕੰਪਨੀ ਵਿਚ ਇਕ ਮੁਲਾਜ਼ਮ ਸੀ। ਉਸ ਦੇ ਜੀਜਾ ਨੀਰਜ ਅਰੋੜਾ ਤੇ ਭੈਣ ਡੋਲੀ ਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਸੀ। ਦੋਵਾਂ ਖਿਲਾਫ ਪੰਜਾਬ ਭਰ 'ਚ ਕਈ ਮਾਮਲੇ ਦਰਜ ਕੀਤੇ ਗਏ। ਕੁਝ ਮਾਮਲਿਆਂ ਦਾ ਸਮਝੌਤਾ ਹੋਣ ਤੋਂ ਬਾਅਦ ਨੀਰਜ ਅਰੋੜਾ ਜ਼ਮਾਨਤ 'ਤੇ ਰਿਹਾ ਹੋਇਆ ਅਤੇ ਉਸ ਤੋਂ ਬਾਅਦ ਗਾਇਬ ਹੋ ਗਿਆ। ਨਗਰ ਥਾਣਾ ਪੁਲਸ, ਪਟਿਆਲਾ ਪੁਲਸ, ਮੁਕਤਸਰ ਪੁਲਸ ਤੇ ਫਾਜ਼ਿਲਕਾ ਪੁਲਸ ਨੀਰਜ ਅਰੋੜਾ ਦੀ ਭਾਲ ਵਿਚ ਲਗੀ ਹੋਈ ਹੈ। ਅਜੇ ਤੱਕ ਨੀਰਜ ਅਰੋੜਾ ਅਦਾਲਤ ਤੋਂ ਕੁਝ ਮਾਮਲਿਆਂ 'ਚ ਪੀ. ਓ. ਘੋਸ਼ਿਤ ਹੋ ਚੁੱਕਾ ਹੈ। 


Related News