ਪੈਸਿਆਂ ਦੇ ਲਾਲਚ ''ਚ ਮਾਂ ਨੇ ਆਪਣੀ ਧੀ ਤੋਂ ਕਰਵਾਇਆ ਇਹ ਧੰਦਾ

12/05/2019 1:44:33 PM

ਜਗਰਾਓਂ—ਬੀਤੇ ਇਕ ਸਾਲ ਤੋਂ ਪਿਤਾ ਮਤਰਈ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ 16 ਸਾਲਾ ਨਾਬਾਲਗ ਧੀ ਤੋਂ ਜਿਸਮਫਿਰੋਸ਼ੀ ਕਰਾ ਰਹੇ ਸਨ। ਆਖਿਰਕਾਰ ਪੀੜਤਾ ਤੋਂ ਇਹ ਸਭ ਬਰਦਾਸ਼ਤ ਤੋਂ ਬਾਹਰ ਹੋ ਗਿਆ, ਤਾਂ ਉਹ ਆਪਣੀ ਅਸਲੀ ਮਾਂ ਦੇ ਕੋਲ ਗਈ। ਇਸ ਦੇ ਬਾਅਦ ਮਾਮਲੇ ਦੀ ਪੋਲ ਖੁੱਲ ਦੇ ਸਾਹਮਣੇ ਆ ਗਈ। ਥਾਣਾ ਜਗਰਾਓਂ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਿਤਾ, ਮਤਰਈ ਮਾਂ, ਭਰਾ, ਭਰਾ ਦੀ ਪ੍ਰੇਮਿਕਾ ਸਮੇਤ 15 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਉਸ ਦੇ ਪੇਟ 'ਚ ਦਰਦ ਹੋਇਆ ਸੀ। ਉਸ ਦੀ ਮਤਰਈ ਮਾਂ ਉਸ ਨੂੰ ਦਵਾਈ ਦਿਵਾਉਣ ਲਈ ਆਪਣੇ ਨਾਲ ਲੈ ਗਏ। ਰਸਤੇ 'ਚ ਟੈਂਪੂ ਰੋਕ ਕੇ ਉਸ ਦੀ ਮਾਂ ਨੇ ਕਿਸੇ ਵਿਅਕਤੀ ਨੂੰ ਫੋਨ ਕੀਤਾ, ਕੁਝ ਸਮੇਂ ਬਾਅਦ ਉਕਤ ਵਿਅਕਤੀ ਉੱਥੇ ਪਹੁੰਚ ਗਿਆ। ਉਸ ਦੀ ਮਤਰਈ ਮਾਂ ਨੇ ਉਸ ਨੂੰ ਉਕਤ ਵਿਅਕਤੀ ਦੇ ਨਾਲ ਜਾ ਕੇ ਦਵਾਈ ਲਿਆਉਣ ਨੂੰ ਕਿਹਾ। ਉਹ ਵਿਅਕਤੀ ਉਸ ਨੂੰ ਇਕ ਹੋਟਲ 'ਚ ਲੈ ਗਿਆ, ਜਿੱਥੇ ਉਸ ਦੇ ਨਾਲ ਬਲਾਤਕਾਰ ਕੀਤਾ। ਕੁਝ ਦਿਨ ਬਾਅਦ ਉਸ ਦੀ ਮਤਰਈ ਨਾਨੀ ਉਸ ਨੂੰ ਆਪਣੇ ਨਾਲ ਇਕ ਪਿੰਡ 'ਚ ਲੈ ਗਈ। ਉੱਥੇ ਉਸ ਦੇ ਨਾਲ 40 ਸਾਲਾ ਵਿਅਕਤੀ ਨੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਉਸ ਦੇ ਭਰਾ ਦੀ ਪ੍ਰੇਮਿਕਾ ਬਿਨਾਂ ਵਿਆਹ ਦੇ ਉਨ੍ਹਾਂ ਦੇ ਘਰ 'ਚ ਰਹਿੰਦੀ ਸੀ। ਉਹ ਵੀ ਉਸ ਇਕ ਦਿਨ ਆਪਣੇ ਨਾਲ ਇਕ ਕਾਰ 'ਚ ਲੈ ਗਈ. ਉਸ ਕਾਰ 'ਚ ਹਨੀ ਨਾਂ ਨੌਜਵਾਨ ਵੀ ਸਵਾਰ ਸੀ। ਕੁਝ ਦੂਰ ਜੈਣ 'ਤੇ ਉਸ ਦੇ ਭਰਾ ਦੀ ਪ੍ਰੇਮਿਕਾ ਅਤੇ ਹਨੀ ਕਾਰ 'ਚੋਂ ਉਤਰ ਗਏ। ਕਾਰ ਚਾਲਕ ਉਸ ਨੂੰ ਜਗਰਾਓਂ 'ਚ ਇਕ ਗੁਰਪ੍ਰੀਤ ਕੌਰ ਨਾਮਕ ਮਹਿਲਾ ਦੇ ਘਰ ਲੈ ਗਿਆ। ਉੱਥੇ ਦੋਸ਼ੀ ਨੇ ਉਸ ਦੇ ਨਾਲ ਬਲਾਤਕਾਰ ਕੀਤਾ। ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ, ਉਸ ਦੇ ਪਰਿਵਾਰ ਦੇ ਮੈਂਬਰ ਉਸ ਨੂੰ ਪੈਸੇ ਦੇ ਲਾਲਚ 'ਚ ਭਿੰਨ-ਭਿੰਨ ਲੋਕਾਂ ਦੇ ਨਾਲ ਇਸੇ ਤਰ੍ਹਾਂ ਭੇਜਦੇ ਸੀ, ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਨਾਲ ਮਾਰਕੁੱਟ ਕੀਤੀ। ਉਹ ਘਰ ਤੋਂ ਭੱਜ ਕੇ ਆਪਣੀ ਪਹਿਲੀ ਮਾਂ ਦੇ ਕੋਲ ਚਲੀ ਗਈ। ਉਸ ਦਾ ਪਿਤਾ ਉੱਥੇ ਪਹੁੰਚ ਗਿਆ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਘਰ ਵਾਪਸ ਨਾ ਆਈ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਡੀ.ਐੱਸ.ਪੀ. ਗੁਰਦੀਪ ਸਿੰਘ ਗੌਸਲ ਨੇ ਦੱਸਿਆ ਕਿ ਪੁਲਸ  ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
 

Shyna

This news is Content Editor Shyna