ਭਗਵੰਤ ਮਾਨ ਬਾਰੇ ਇਹ ਕੀ ਬੋਲ ਗਏ ਜਗਮੀਤ ਬਰਾੜ (ਵੀਡੀਓ)

05/13/2017 7:00:25 PM

ਚੰਡੀਗੜ੍ਹ : ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਨੇ ''ਆਪ'' ਦੇ ਨਵੇਂ ਬਣੇ ਪੰਜਾਬ ਪ੍ਰਧਾਨ ਭਗਵੰਤ ਮਾਨ ''ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਮੀਤ ਨੇ ਭਗਵੰਤ ਮਾਨ ਨੂੰ ਮਸਖਰਾ ਕਰਾਰ ਦਿੰਦੇ ਹੋਏ ਕੰਵਰ ਸੰਧੂ ਅਤੇ ਐੱਸ. ਐੱਸ. ਫੂਲਕਾ ਦੀ ਤਾਰੀਫ ਕੀਤੀ ਹੈ। ਬਰਾੜ ਨੇ ਕਿਹਾ ਕਿ ਮਸਖਰਿਆਂ ਦੀ ਬਜਾਏ ਕੁਝ ਸੂਝਵਾਨ ਆਗੂਆਂ ਨੂੰ ਪਾਰਟੀ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ। ਬਰਾੜ ਮੁਤਾਬਕ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਬਚਾਉਣਾ ਹੈ ਤਾਂ ਕੰਵਰ ਸੰਧੂ, ਐੱਚ. ਐੱਸ. ਫੂਲਕਾ ਵਰਗੇ ਸੂਝਵਾਨ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬਰਾੜ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆਪਣੀਆਂ ਗਲਤੀਆਂ ਕਾਰਨ ਹੀ ਚੋਣ ਹਾਰੀ ਹੈ।
ਇਸ ਦੌਰਾਨ ਬਰਾੜ ਨੇ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਹੋਣ ਵਾਲੀਆਂ ਨਿਗਮ ਚੋਣਾਂ ''ਚ ਤ੍ਰਿਣਮੂਲ ਕਾਂਗਰਸ ਵਲੋਂ ਹਿੱਸਾ ਲੈਣ ਦੀ ਗੱਲ ਕਰਦੇ ਹੋਏ ਇਸ ਲਈ 75 ਵਰਕਿੰਗ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ।

Gurminder Singh

This news is Content Editor Gurminder Singh