ਗਰੀਬਾਂ ਲਈ ਜਾਇਦਾਦ ਲੁਟਾਉਣ ਵਾਲੇ ਪੰਜਾਬ ਦੇ ਜਗਦੀਸ਼ ਲਾਲ ਅਹੁਜਾ ਨੂੰ ਮਿਲੇਗਾ 'ਪਦਮ ਸ਼੍ਰੀ'

01/25/2020 10:17:19 PM

ਜਲੰਧਰ: ਸਰਕਾਰ ਵਲੋਂ ਸ਼ਨੀਵਾਰ ਨੂੰ 2020 ਲਈ ਪਦਮ ਐਵਾਰਡ ਦਾ ਐਲਾਨ ਕੀਤਾ ਗਿਆ। ਇਸ ਵਾਰ 7 ਪਦਮ ਵਿਭੂਸ਼ਣ, 16 ਪਦਮ ਭੂਸ਼ਣ ਤੇ 118 ਪਦਮ ਸ਼੍ਰੀ ਐਵਾਰਡ ਦਿੱਤੇ ਜਾਣਗੇ। ਪਦਮ ਸ਼੍ਰੀ ਸਨਮਾਨ ਪਾਉਣ ਵਾਲਿਆਂ 'ਚ ਪੰਜਾਬ ਦੇ ਜਗਦੀਸ਼ ਲਾਲ ਅਹੁਜਾ ਦਾ ਨਾਮ ਵੀ ਸ਼ਾਮਲ ਹੈ। ਜਗਦੀਸ਼ ਲਾਲ ਅਹੁਜਾ ਨੂੰ ਲੰਗਰ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਜਗਦੀਸ਼ ਲਾਲ ਅਹੁਜਾ ਸੈਂਕੜੇ ਗਰੀਬ ਮਰੀਜ਼ਾਂ ਨੂੰ ਹਰ ਦਿਨ ਮੁਫਤ ਭੋਜਨ ਮੁਹੱਈਆ ਕਰਵਾਉਂਦੇ। ਉਨ੍ਹਾਂ ਨੇ 1980 'ਚ ਇਸ ਦੀ ਸ਼ੁਰੂਆਤ ਕੀਤੀ ਸੀ। ਬੀਤੇ 15 ਸਾਲ ਤੋਂ ਹਰ ਦਿਨ ਅਹੁਜਾ ਜੀ 2 ਹਜ਼ਾਰ ਲੋਕਾਂ ਨੂੰ ਮੁਫਤ ਭੋਜਨ ਖਿਲਾਉਂਦੇ ਸਨ। ਅਹੁਜਾ ਕਿਸੇ ਸਮੇਂ ਕਰੋੜਪਤੀ ਸਨ, ਜਿਨ੍ਹਾਂ ਨੇ ਆਪਣੀ ਕਰੋੜਾਂ ਦੀ ਜਾਇਦਾਦ ਗਰੀਬਾਂ ਲਈ ਲੰਗਰ ਲਗਾ ਕੇ ਲੁਟਾ ਦਿੱਤੀ। ਪੀ. ਜੀ. ਆਈ. ਦੇ ਬਾਹਰ ਮਰੀਜ਼ਾਂ ਲਈ ਲੰਗਰ ਲਗਾ-ਲਗਾ ਕੇ ਅੱਜ ਉਹ ਕੰਗਾਲੀ ਦੇ ਦੌਰ 'ਚੋਂ ਲੰਘ ਰਹੇ ਹਨ ਪਰ ਕਿਸੇ ਨੂੰ ਭੁੱਖਾ ਨਹੀਂ ਸੋਣ ਦਿੰਦੇ ਸਨ। ਇਸ ਲਈ ਲੋਕ ਉਨ੍ਹਾਂ ਨੂੰ ਲੰਗਰ ਬਾਬਾ ਵੀ ਕਹਿੰਦੇ ਹਨ।


Related News