‘ਜਗਬਾਣੀ ਕਹਾਣੀਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

05/23/2020 12:53:23 PM

ਜਲੰਧਰ (ਬਿਊਰੋ) - ਜਗਬਾਣੀ ਟੀ.ਵੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਿਤ ਕਹਾਣੀਆਂ ਅਤੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਕਹਾਣੀਆਂ ਪੰਜਾਬ ਦੇ ਵੱਖ-ਵੱਖ ਲੇਖਕਾਂ ਵਲੋਂ ਆਪਣੀ ਕਲਮ ਨਾਲ ਲਿਖੀਆਂ ਜਾ ਰਹੀਆਂ ਹਨ। ਲੇਖਕਾਂ ਵਲੋਂ ਲਿਖੇ ਜਾ ਰਹੇ ਸਾਰੇ ਕਹਾਣੀਨਾਮੇ ਕਿਸੇ ਨਾ ਕਿਸੇ ਵਿਅਕਤੀ ਦੀ ਜ਼ਿੰਦਗੀ ਨਾਲ ਸਬੰਧ ਰੱਖਦੇ ਹਨ। ਕਹਾਣੀਨਾਮੇ ਵਿਚ ਲੇਖਕ ਲੋਕਾਂ ਦੇ ਦਰਦ ਨੂੰ ਬਿਆਨ ਕਰ ਰਹੇ ਹਨ, ਕਦੇ ਕਿਸੇ ਕੁੜੀ ਦੇ ਜੀਵਨ ਬਾਰੇ ਗੱਲ ਕਰ ਰਹੇ ਹਨ ਅਤੇ ਕਦੇ ਜ਼ਿੰਦਗੀ ਜਿਊਣ ਭੁੱਲ ਜਾਣ ਦੀ ਗੱਲ ਕਰ ਰਹੇ ਹਨ । ਲੇਖਕਾਂ ਦੀਆਂ ਇਨ੍ਹਾਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਗਬਾਣੀ ਐਪ ’ਤੇ ਪ੍ਰਕਾਸ਼ਿਤ ਕੀਤੇ ਗਏ ਸਾਰੇ ਕਹਾਣੀਨਾਮਿਆਂ ਦੀਆਂ ਸਾਰੀਆਂ ਕਿਸ਼ਤਾਂ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। 

ਜਗਬਾਣੀ ’ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਕਹਾਣੀਨਾਮੇ ਲਿਖਣ ਵਿਚ ਲੇਖਕ ਅਜਮੇਰ ਸਿੱਧੂ, ਗੁਰਪ੍ਰੀਤ ਸਿੰਘ ਜਖਵਾਲੀ ਅਤੇ ਹਰਪ੍ਰੀਤ ਬਾਵਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਜਿਨ੍ਹਾਂ ਨੇ ਆਪਣੀ ਕਲਮ ਸਦਕਾ ਇਨ੍ਹਾਂ ਕਹਾਣੀਆਂ ਨੂੰ ਲਿਖ ਕੇ ਇਕ ਨਵਾਂ ਰੂਪ ਦਿੱਤਾ। ਦੱਸ ਦੇਈਏ ਕਿ ਕਹਾਣੀਨਾਮੇ ਦੀਆਂ ਹੁਣ ਤੱਕ 18 ਕਿਸ਼ਤਾਂ ਪ੍ਰਕਾਸ਼ਿਤ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਅੱਜ ਅਸੀਂ ਤੁਹਾਨੂੰ 10 ਕਿਸ਼ਤਾਂ ਬਾਰੇ ਜਾਣੂ ਕਰਵਾਉਂਦੇ ਹਾਂ। ਕਹਾਣੀਨਾਮੇ ਦੀਆਂ 10 ਕਿਸ਼ਤਾਂ ਨੂੰ ਮੁੜ ਪੜ੍ਹਨ  ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ–

1. ਕਹਾਣੀਨਾਮਾ 1 : ਇਕਬਾਲ ਹੁਸੈਨ ਮੋਇਆ ਨਹੀਂ

2. ਕਹਾਣੀਨਾਮਾ 2 : ਜਹਾਜ਼ ਵਾਲੀ ਟੈਂਕੀ

3. ਕਹਾਣੀਨਾਮਾ 3 : ਤੇਰੇ ਨਾਲ ਕੀਤੇ ਵਾਹਦੇ ਜ਼ਿੰਦਗੀ ਜਿਊਣਾ ਸਿਖਾ ਗਏ

4. ਕਹਾਣੀਨਾਮਾ 4 : ਕਬਰ 'ਚ ਦਫ਼ਨ ਹਜ਼ਾਰ ਵਰ੍ਹੇ

5. ਜਗਬਾਣੀ ਕਹਾਣੀਨਾਮਾ 5 : ਐ ਮੇਰੇ ਲੋਕੋ ਮੈਂ ਮਕਾਨ ਨਹੀਂ ਬਣਨਾ !

6. ਜਗਬਾਣੀ ਕਹਾਣੀਨਾਮਾ 6 : ‘ਕੀ ਮੈਂ ਇਹੋ ਜਿਹੀ ਕੁੜੀ ਹਾਂ’

7. ਜਗਬਾਣੀ ਕਹਾਣੀਨਾਮਾ- 7 : ਪੁਨਰ ਜਨਮ

8. ਕਹਾਣੀਨਾਮਾ-8 : ਕਦੇ ਵੀ ਕੋਈ ਫ਼ੈਸਲਾ, ਇਕ ਤਰਫਾਂ ਪਿਆਰ ’ਤੇ ਨਾ ਕਰੋ...

9. ਜਗਬਾਣੀ ਕਹਾਣੀਨਾਮਾ-9 : ਜੰਗ

10. ਕਹਾਣੀਨਾਮਾ-10 : ਅਸਲੀਅਤ ਵਿਚ ਮੈਂ ਜ਼ਿੰਦਗੀ ਜਿਉਣਾ ਭੁੱਲ ਗਈ..! 

ਜਗਬਾਣੀ ਵਲੋਂ ਬਾਕੀ ਦੇ ਕਹਾਣੀਨਾਮੇ ਅਗਲੀ ਕੜੀ ਵਿਚ ਪ੍ਰਕਾਸ਼ਿਤ ਕੀਤੇ ਜਾਣਗੇ...

 


 

rajwinder kaur

This news is Content Editor rajwinder kaur