ਇਤਿਹਾਸ ਦੀ ਡਾਇਰੀ : ਇਸਰੋ ਨੇ ਅੱਜ ਦੇ ਦਿਨ ਰਚਿਆ ਸੀ ਇਤਿਹਾਸ (ਵੀਡੀਓ)

02/15/2020 11:53:33 AM

ਜਲੰਧਰ— 15 ਫਰਵਰੀ ਸਾਲ 2017 ਜਦੋਂ ਭਾਰਤ ਨੇ ਅੱਜ ਦੇ ਦਿਨ 3 ਸਾਲ ਪਹਿਲਾਂ ਪੁਲਾੜ 'ਚ ਇਕ ਨਵਾਂ ਰਿਕਾਰਡ ਆਪਣੇ ਨਾਂਅ ਦਰਜ ਕੀਤਾ ਸੀ ਤਾਂ ਇਸ ਦਿਨ ਪੂਰੇ ਦੇਸ਼ ਨੂੰ ਭਾਰਤ ਦੇ ਵਿਗਿਆਨੀਆਂ 'ਤੇ ਫਕਰ ਮਹਿਸੂਸ ਹੋ ਰਿਹਾ ਸੀ। ਭਾਰਤੀ ਪੁਲਾੜ ਖੋਜ ਸੰਗਠਨ ਨੂੰ ਦੁਨੀਆ ਦੀ ਸਭ ਤੋਂ ਭਰੋਸੇਮੰਦ ਸਪੇਸ ਏਜੰਸੀ ਕਿਹਾ ਜਾਂਦਾ ਹੈ। ਦੁਨੀਆ ਭਰ ਦੇ 30 ਤੋਂ ਜ਼ਿਆਦਾ ਦੇਸ਼ ਈਸਰੋ ਦੇ ਰਾਕੇਟ ਰਾਹੀਂ ਆਪਣੇ ਸੈਟੇਲਾਈਟ ਲਾਂਚ ਕਰਵਾਉਂਦੇ ਹਨ। 16 ਫਰਵਰੀ 1962 ਨੂੰ ਡਾ. ਵਿਕਰਮ ਸਾਰਾਭਾਈ ਅਤੇ ਡਾ. ਰਾਮਾਨਾਥਨ ਨੇ ਇੰਡਿਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦਾ ਗਠਨ ਕੀਤਾ। ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਅੱਜ ਦੇ ਦਿਨ ਇਕੱਠੇ 104 ਸੈਟੇਲਾਈਟ ਸਪੇਸ 'ਚ ਭੇਜੇ ਸਨ। ਆਓ ਜਾਣਦੇ ਹਾਂ ਇਸ ਦਿਨ ਦੇ ਇਤਿਹਾਸ ਬਾਰੇ।

15 ਫਰਵਰੀ 2017 ਨੂੰ ਸਵੇਰ 9.28 ਮਿੰਟ 'ਤੇ ਸ਼੍ਰੀਹਰਿਕੋਟਾ ਦਾ ਸਤੀਸ਼ ਧਵਨ ਲਾਂਚਿੰਗ ਸੈਂਟਰ ਇਸਰੋ ਨੇ ਇਕੱਠੇ ਇੱਕਠੇ 104 ਸੈਟੇਲਾਈਟ ਸਪੇਸ 'ਚ ਭੇਜੇ ਸਨ। ਕਰੀਬ 10 ਵਜੇ ਮਿਸ਼ਨ ਸਫਲ ਹੋਣ ਦਾ ਐਲਾਨ ਹੋਇਆ ਸੀ। ਇਸ ਦੇ ਨਾਲ ਹੀ ਭਾਰਤ ਨੇ ਇਤਿਹਾਸ ਰਚ ਦਿੱਤਾ ਸੀ।

ਪੀ. ਐੱਸ. ਐੱਲ. ਵੀ-ਸੀ 37 ਲਾਂਚ ਹੁੰਦੇ ਹੀ ਭਾਰਤ ਨੇ ਇਤਿਹਾਸ ਰਚ ਦਿੱਤਾ ਸੀ, ਉਹ ਕਾਰਨਾਮਾ ਜੋ ਹੁਣ ਤੱਕ ਕੋਈ ਨਹੀਂ ਕਰ ਪਾਇਆ ਪਰ ਵਿਗਿਆਨੀਆਂ ਨੇ ਇਹ ਕਰ ਦਿਖਾਇਆ ਸੀ। 104 ਸੈਟੇਲਾਈਟਾਂ ਇਕੱਠੇ ਸਪੇਸ 'ਚ ਸਫਲਤਾਪੁਰਵਕ ਭੇਜ ਕੇ ਇਸ ਸਫਲ ਪ੍ਰੀਖਣ 'ਚ ਭਾਰਤ ਦੇ 3 ਸੈਟੇਲਾਈਟ ਸ਼ਾਮਲ ਰਹੇ, ਜਦਕਿ ਇਸ 'ਚ ਅਮਰੀਕਾ ਤੋਂ ਇਲਾਵਾ ਇਜ਼ਰਾਈਲ, ਹਾਲੈਂਡ, ਯੀ. ਏ. ਈ, ਸਵਿਟਜ਼ਰਲੈਂਡ ਅਤੇ ਕਜ਼ਾਕਿਸਤਾਨ ਦੇ ਵੀ ਸੈਟੇਲਾਈਟ ਸਨ। 104 ਸੈਟੇਲਾਈਟ 'ਚ ਅਮਰੀਕਾ ਦੇ 96 ਸੈਟੇਲਾਈਟ ਸ਼ਾਮਲ ਸੀ। ਇਸਰੋ ਨੇ ਇਸ ਸਫਲ ਪ੍ਰੀਖਣ 'ਚ ਐਕਸੇਇਲ ਵੈਰਿਯੰਟ ਦੀ ਵਰਤੋਂ ਕੀਤੀ। ਐਕਸੇਇਲ ਵੈਰਿਯੰਟ ਹੁਣ ਤੱਕ ਦਾ ਸਭ ਤੋਂ ਤਾਕਤਵਰ ਰਾਕੇਟ ਹੈ, ਜਿਸ ਦੀ ਵਰਤੋਂ ਚੰਦਰਯਾਨ ਅਤੇ ਮੰਗਲਯਾਨ ਜਿਹੇ ਮਿਸ਼ਨ 'ਚ ਹੋ ਚੁੱਕੀ ਹੈ। ਰੂਸ ਸਪੇਸ ਏਜੰਸੀ ਵੱਲੋਂ ਇਕੱਠੇ 37 ਸੈਟੇਲਾਈਟਾਂ ਦੇ ਸਫਲ ਪ੍ਰੀਖਣ ਦੇ ਮੁਕਾਬਲੇ 'ਚ ਭਾਰਤ ਇਕੱਠੇ 104 ਸੈਟੇਲਾਈਟਾਂ ਨੂੰ ਲਾਂਚ ਕਰਨ 'ਚ ਸਫਲਤਾ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣਿਆ ਹੈ।

ਤਿਰੁਵਨੰਤਪੁਰਮ ਦੇ ਥੁੰਬਾ 'ਚ ਮੌਜੂਦ ਸੇਂਟ ਮੈਰੀ ਸੈਗਡੇਲੇਨ ਚਰਚ 'ਚ ਥੁੰਬਾ ਇਕਵੇਟੋਰੀਅਲ ਰਾਕੇਟ ਲਾਂਚਿੰਗ ਸਟੇਸ਼ਨ ਬਣਾਇਆ ਗਿਆ। 1963 'ਚ ਪਹਿਲਾਂ ਸਾਉਡਿੰਗ ਰਾਕੇਟ ਲਾਂਚ ਕੀਤਾ ਗਿਆ, ਉਸ ਵੇਲੇ ਤੋਂ ਲੈ ਕੇ ਹੁਣ ਤਕ ਇਸਰੋ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਆਓ ਹੁਣ ਜਾਣਦੇ ਹਾਂ ਇਸਰੋ ਦੇ ਉਨ੍ਹਾਂ ਵੱਡੇ ਕਦਮਾਂ ਬਾਰੇ, ਜਿਸ ਨੂੰ ਦੇਖ ਦੁਨੀਆ ਪੂਰੀ ਤਰਾਂ ਹੈਰਾਨ ਰਹਿ ਗਈ ਸੀ।

1. ਸਰਜੀਕਲ ਸਟਰਾਈਕ 'ਚ ਇਸਰੋ ਨੇ ਨਿਭਾਈ ਵੱਡੀ ਭੂਮਿਕਾ
ਜਦੋਂ ਪਾਕਿਸਤਾਨ 'ਚ ਮੌਜੂਦ ਅੱਤਵਾਦੀਆਂ ਨੇ ਦੇਸ਼ 'ਤੇ ਹਮਲਾ ਕੀਤਾ। ਉਦੋਂ-ਉਦੋਂ ਇਸਰੋ ਨੇ ਫੌਜ ਦੀ ਮਦਦ ਕੀਤੀ। ਊੜੀ ਹਮਲੇ ਦਾ ਬਦਲਾ ਲੈਣ ਲਈ ਜਦੋਂ ਫੌਜ ਨੇ ਪਾਕਿਸਤਾਨ 'ਚ ਸਰਜੀਕਲ ਸਟਰਾਈਕ ਕੀਤੀ, ਉਦੋਂ ਇਸਰੋ ਦੇ ਸੈਟੇਲਾਈਟਾਂ ਦੀ ਮਦਦ ਨਾਲ ਹੀ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਕੀਤਾ ਗਿਆ। ਨਾਲ ਹੀ ਲਾਈਵ ਤਸਵੀਰਾਂ ਮੰਗਵਾਈਆਂ ਗਈਆਂ। ਬਾਲਾਕੋਟ ਹਮਲੇ 'ਚ ਵੀ ਇਸਰੋ ਨੇ ਇਸ ਤਰ੍ਹਾਂ ਹੀ ਮਦਦ ਕੀਤੀ।

2. ਰੂਸ ਨੇ ਮਨ੍ਹਾ ਕੀਤਾ ਤਾਂ ਖੁਦ ਹੀ ਬਣਾ ਲਿਆ ਚੰਦਰਯਾਨ-2 ਦਾ ਲੈਂਡਰ-ਰੋਵਰ
ਨਵੰਬਰ 2007 'ਚ ਰੂਸ ਸਪੇਸ ਏਜੰਸੀ ਰੋਸਕੋਸਮੌਸ ਨੇ ਕਿਹਾ ਸੀ ਕਿ ਉਹ ਇਸ ਪ੍ਰੋਜੈਕਟ 'ਚ ਨਾਲ ਕੰਮ ਕਰੇਗਾ। ਉਹ ਇਸਰੋ ਨੂੰ ਲੈਂਡਰ ਦਵੇਗਾ। 2008 'ਚ ਇਸ ਮਿਸ਼ਨ ਨੂੰ ਸਰਕਾਰ ਤੋਂ ਆਗਿਆ ਮਿਲੀ। 2009 'ਚ ਚੰਦਰਯਾਨ-2 ਦਾ ਡਿਜ਼ਾਇਨ ਤਿਆਰ ਕੀਤਾ ਗਿਆ। ਜਨਵਰੀ 2013 'ਚ ਲਾਂਚਿੰਗ ਤਿਆਰ ਸੀ ਪਰ ਰੂਸ ਸਪੇਸ ਏਜੰਸੀ ਰੋਸਕੋਸਮੌਸ ਲੈਂਡਰ ਨਹੀਂ ਦੇ ਸਕੀ। ਇਸ ਤੋਂ ਬਾਅਦ ਇਸਰੋ ਵਿਗਿਆਨੀਆਂ ਨੇ ਬਿਨ੍ਹਾਂ ਕਿਸੇ ਵਿਦੇਸ਼ੀ ਮਦਦ ਤੋਂ ਖੁਦ ਦੀ ਟੈਕਨੋਲੋਜੀ ਵਿਕਸਿਤ ਕਰਕੇ ਲੈਂਡਰ ਅਤੇ ਰੋਵਰ ਬਣਾਇਆ।

3. ਪਹਿਲੀ ਵਾਰ 'ਚ ਹੀ ਕਾਮਯਾਬ ਰਿਹਾ ਮੰਗਲ ਮਿਸ਼ਨ
4 ਨਵੰਬਰ 2013 ਨੂੰ ਮਾਰਸ ਆਬ੍ਰਿਟਰ ਮਿਸ਼ਨ (ਮੰਗਲਯਾਨ) ਲਾਂਚ ਕੀਤਾ ਗਿਆ। ਦੁਨਿਆ 'ਚ ਭਾਰਤ ਇਕਲੌਤਾ ਦੇਸ਼ ਅਤੇ ਇਸਰੋ ਪਹਿਲੀ ਸਪੇਸ ਏਜੰਸੀ ਹੈ, ਜਿਸ ਨੇ ਪਹਿਲੀ ਵਾਰ 'ਚ ਹੀ ਮੰਗਲ 'ਤੇ ਜਿੱਤ ਹਾਸਲ ਕੀਤੀ।

4. ਚੰਦਰਯਾਨ-1 ਨੇ ਦੱਸਿਆ ਚੰਦ 'ਤੇ ਪਾਣੀ ਮੌਜੂਦ ਹੈ
ਇਸਰੋ ਨੇ 22 ਅਕਤੂਬਰ 2008 ਨੂੰ ਪੀ. ਐੱਸ. ਐੱਲ. ਵੀ. ਰਾਕੇਟ ਨਾਲ ਭਾਰਤ ਦੇ ਪਹਿਲੇ ਮੂਨ ਮਿਸ਼ਨ ਚੰਦਰਯਾਨ-1 ਦੀ ਲਾਂਚਿੰਗ ਕੀਤੀ। ਇਹ 312 ਦਿਨਾਂ ਤਕ ਇਸਰੋ ਨੂੰ ਚੰਦ ਤੋਂ ਡਾਟਾ ਅਤੇ ਤਸਵੀਰਾਂ ਭੇਜਦਾ ਰਿਹਾ। ਇਸ ਨੇ ਹੀ ਪੂਰੀ ਦੁਨੀਆ ਨੂੰ ਦੱਸਿਆ ਕਿ ਚੰਦ 'ਤੇ ਪਾਣੀ ਮੌਜੂਦ ਹੈ।

5. ਭਰੋਸੇਮੰਦ ਰਾਕੇਟ ਪੀ. ਐੱਸ. ਐੱਲ.ਵੀ. ਦਾ ਵਿਕਾਸ ਕੀਤਾ ਗਿਆ
15 ਅਕਤੂਬਰ 1994 ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ. ਐੱਸ. ਐੱਲ. ਵੀ.) ਰਾਕੇਟ ਨੇ ਆਈ. ਆਰ. ਐੱਸ.-ਪੀ 2 ਨੂੰ ਸਫਲਤਾ ਨਾਲ ਸਥਿਰ ਕਲਾਸ 'ਚ ਤਾਇਨਾਤ ਕੀਤੀ। ਇਸ ਤੋਂ ਬਾਅਦ ਪੀ. ਐੱਸ. ਐੱਲ. ਵੀ. ਦੇਸ਼ ਦਾ ਸਭ ਤੋਂ ਭਰੋਸੇਮੰਦ ਰਾਕੇਟ ਬਣ ਗਿਆ। 2001 'ਚ ਜੀਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ (ਜੀ. ਐੱਸ. ਐੱਲ. ਵੀ) ਰਾਕੇਟ ਤੋਂ ਜੀ. ਸੈਟ-1 ਸੈਟੇਲਾਈਟ ਲਾਂਚ ਕੀਤਾ ਗਿਆ।

6. ਰਾਕੇਸ਼ ਸ਼ਰਮਾ ਸਪੇਸ 'ਚ ਜਾਣ ਵਾਲੇ ਪਹਿਲੇ ਭਾਰਤੀ ਬਣੇ
2 ਅਪ੍ਰੈਲ 1984 'ਚ ਸੋਵੀਅਤ ਯੂਨੀਅਨ ਦੇ ਰਾਕੇਟ ਨਾਲ ਸਪੇਸ 'ਚ ਜਾਣ ਵਾਲੇ ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਸਪੇਸ ਯਾਤਰੀ ਬਣੇ। ਉਨ੍ਹਾਂ ਨੇ ਸੋਯੂਜ਼ ਟੀ-11 ਤੋਂ ਭੇਜਿਆ। 1988 ਨੂੰ ਦੇਸ਼ ਦਾ ਪਹਿਲਾ ਰਿਮੋਟ ਸੇਂਸਿੰਗ ਰਾਕੇਟ ਆਈ. ਆਰ. ਐੱਸ. -1 ਏ ਛੱਡਿਆ ਗਿਆ।  

7. ਡਾ. ਕਲਾਮ ਦੀ ਮਦਦ ਨਾਲ ਲਾਂਚ ਹੋਇਆ ਦੇਸ਼ ਦਾ ਪਹਿਲਾ ਲਾਂਚ ਵ੍ਹੀਕਲ
7 ਜੂਨ 1979 ਨੂੰ ਇਸਰੋ ਨੇ ਪਹਿਲਾ ਅਰਥ ਨਿਰੀਖਣ ਸੈਟੇਲਾਈਟ ਭਾਸਕਰ-1 ਲਾਂਚ ਕੀਤਾ। 18 ਜੁਲਾਈ 1980 ਨੂੰ ਰੋਹਿਣੀ ਸੈਟੇਲਾਈਟ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਦੇ ਲਈ ਭਾਰਤ ਰਤਨ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਪਹਿਲਾ ਲਾਂਚ ਵ੍ਹੀਕਲ ਬਣਾਇਆ ਸੀ। ਡੀ. ਆਰ. ਡੀ. ਓ. 'ਚ ਕੰਮ ਕਰ ਰਹੇ ਡਾ. ਕਲਾਮ ਨੂੰ ਇਸ ਪ੍ਰਾਜੈਕਟ ਲਈ ਇਸਰੋ ਨੇ ਪ੍ਰਾਜੈਕਟ ਡਾਇਰੈਕਟ ਬਣਾਇਆ ਸੀ।

8. ਪਹਿਲਾ ਸੰਚਾਰ ਸੈਟੇਲਾਈਟ-1 ਏ ਲਾਂਚ ਕੀਤਾ ਗਿਆ
10 ਅਪ੍ਰੈਲ 1982 ਨੂੰ ਦੇਸ਼ ਦਾ ਪਹਿਲਾ ਇਨਸੈਟ-1ਏ ਲਾਂਚ ਕੀਤਾ ਗਿਆ। ਇਹ ਦੇਸ਼ ਦੇ ਸੰਚਾਰ, ਬ੍ਰਾਡਕਾਸਟਿੰਗ ਅਤੇ ਮੌਸਮ ਸਬੰਧੀ ਭਵਿੱਖਬਾਣੀ ਲਈ ਮਦਦਗਾਰ ਸਾਬਿਤ ਹੋਇਆ।

9 ਟੀ.ਵੀ. ਅਤੇ ਫੋਨ ਲਈ ਵੱਡੇ ਅਤੇ ਕਾਮਯਾਬ ਪ੍ਰਯੋਗ ਕੀਤੇ ਗਏ
1975 ਤੋਂ 76 ਦੇ 'ਚ ਇਸਰੋ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਨਾਲ ਮਿਲ ਕੇ ਸੈਟੇਲਾਈਟ ਸਿਖਿਆਤਮਕ ਟੈਲੀਵੀਜ਼ਨ ਐਕਸਪੈਰੀਮੈਂਟ ( STEP  ) ਸ਼ੁਰੂ ਕੀਤਾ। ਮਕਸਦ ਸੀ ਕਿ ਦੇਸ਼ ਦੇ 2400 ਪਿੰਡਾਂ ਦੀ 2 ਲੱਖ ਜਨਤਾ ਨੂੰ ਟੀ. ਵੀ. 'ਤੇ ਪ੍ਰੋਗਰਾਮ ਦਿਖਾ ਕੇ ਜਾਗਰੂਕ ਕਰਨਾ। 1977 'ਚ ਸੰਚਾਰ ਪ੍ਰਣਾਲੀ ਵਧੀਆ ਕਰਨ ਲਈ ਸੈਟੇਲਾਈਟ ਟੈਲੀਕੋਮਨੀਕੇਸ਼ਨ ਐਕਸਪੇਰੀਮੈਂਟ ਪ੍ਰੋਜੈਕਟ ( STEP ) ਸ਼ੁਰੂ ਕੀਤਾ ਗਿਆ।

10. ਪਹਿਲਾ ਸੈਟੇਲਾਈਟ ਆਰੀਆਭੱਟ ਸਪੇਸ 'ਚ ਲਾਂਚ ਕੀਤੀ ਗਿਆ
19 ਅਪ੍ਰੈਲ 1975 ਨੂੰ ਦੇਸ਼ ਦਾ ਪਹਿਲਾ ਸੈਟੇਲਾਈਟ ਆਰੀਆਭੱਟ ਲਾਂਚ ਕੀਤਾ ਗਿਆ। ਹਾਲਾਂਕਿ ਇਸ ਦੀ ਲਾਂਚਿੰਗ ਸੋਵੀਅਤ ਯੂਨੀਅਨ ਨੇ ਕੀਤੀ ਪਰ ਇਸਰੋ ਲਈ ਇਹ ਇਕ ਸਿੱਖਣ ਦੀ ਵੱਡੀ ਪ੍ਰਕਿਰਿਆ ਅਤੇ ਸਫਲਤਾ ਸੀ।

ਹੁਣ ਇਕ ਨਜ਼ਰ ਉਨ੍ਹਾਂ ਸ਼ਖਸੀਅਤਾਂ 'ਤੇ ਜਿੰਨਾ ਨੇ ਅੱਜ ਜਨਮ ਲਿਆ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ
15 ਫਰਵਰੀ 1564 ਨੂੰ ਇਟਲੀ ਦੇ ਮਹਾਨ ਖਗੋਲ ਸ਼ਾਸਤਰੀ ਗੇਲੀਲੀਓ ਗੈਲੀਲੀ ਦਾ ਹੋਇਆ ਸੀ ਜਨਮ
15 ਫਰਵਰੀ 1869 ਨੂੰ ਮਿਰਜ਼ਾ ਗਾਲਿਬ ਦਾ ਦਿਹਾਂਤ ਹੋਇਆ ਸੀ।

shivani attri

This news is Content Editor shivani attri