ਇਤਿਹਾਸ ਦੀ ਡਾਇਰੀ: ਹਿੰਸਾ ਤੋਂ ਨਾ ਬਚ ਸਕਿਆ ਅਹਿੰਸਾ ਦਾ ਪੁਜਾਰੀ (ਵੀਡੀਓ)

01/30/2020 10:39:20 AM

ਜਲੰਧਰ (ਬਿਊਰੋ): ਇਤਿਹਾਸ ਦੀ ਡਾਇਰੀ, 30 ਜਨਵਰੀ ਦਾ ਇਤਿਹਾਸ, ਮਹਾਤਮਾ ਗਾਂਧੀ ਕੋਈ ਤੁਹਾਡੇ ਇਕ ਗਲ੍ਹ 'ਤੇ ਥੱਪੜ ਮਾਰੇ ਤਾਂ ਤੁਸੀਂ ਆਪਣਾ ਦੂਜਾ ਗਲ੍ਹ ਅੱਗੇ ਕਰ ਦਿਓ।ਇਹ ਡਾਇਲਾਗ ਕਿਸ ਮਹਾਨ ਸ਼ਖਸੀਅਤ ਦਾ ਹੈ। ਇਹ ਦੱਸਣ ਦੀ ਲੋੜ ਨਹੀਂ।  ਉਹ ਇਨਸਾਨ ਜਿਸ ਨੇ ਬਗੈਰ ਹਥਿਆਰਾਂ ਤੋਂ ਲੜਾਈ ਲੜ ਕੇ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ। ਅੱਜ ਦੇ ਹੀ ਦਿਨ ਬਾਪੂ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਤਿਹਾਸ ਦੀ ਡਾਇਰੀ ਦੇ ਅੱਜ ਦੇ ਐਪੀਸੋਡ 'ਚ ਅਸੀਂ ਮਹਾਤਮਾ ਗਾਂਧੀ ਦੀ ਹੱਤਿਆ ਅਤੇ ਉਨ੍ਹਾਂ ਦੇ ਕਾਰਣਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ।

30 ਜਨਵਰੀ 1948, ਦਿਨ ਸ਼ੁੱਕਰਵਾਰ, ਸਮਾਂ ਸ਼ਾਂਮ ਦੇ ਸਵਾ ਪੰਜ ਵਜੇ ਸਥਾਨ ਦਿੱਲੀ ਦਾ ਬਿਰਲਾ ਭਵਨ: ਅਚਾਨਕ ਗੋਲੀਆਂ ਚੱਲਨ ਦੀ ਆਵਾਜ਼ ਆਉਂਦੀ ਹੈ ਅਤੇ ਲੋਕ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੰਦੇ ਹਨ। ਨਜ਼ਰ ਪੈਂਦੀ ਹੈ ਬਾਪੂ ਖੂਨੋ-ਖੂਨ ਹੋਏ ਜ਼ਮੀਨ 'ਤੇ ਬੇਸੁੱਧ ਪਏ ਹਨ। ਉਨ੍ਹਾਂ ਦੀ ਛਾਤੀ 'ਤੇ ਬਹੁਤ ਹੀ ਨੇੜਿਓ ਤਿੰਨ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਬਾਪੂ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ ਹਨ। ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿ ਦੁਨੀਆ ਭਰ ਨੂੰ ਅਹਿੰਸਾ ਦਾ ਸੰਦੇਸ਼ ਦੇਣ ਵਾਲੇ ਮਹਾਤਮਾ ਗਾਂਧੀ ਦਾ ਆਖਰ ਕਿਉਂ ਕਤਲ ਕਰ ਦਿੱਤਾ ਗਿਆ। ਸਭ ਦਾ ਭਲਾ ਮੰਗਣ ਵਾਲੇ ਗਾਂਧੀ ਦੇ ਖੂਨ ਦਾ ਪਿਆਸਾ ਕੋਣ ਹੈ।
ਮਹਾਤਮਾ ਗਾਂਧੀ ਦੀ ਹੱਤਿਆ ਨਾਥੂ ਰਾਮ ਗੋਡਸੇ ਵਲੋਂ ਕੀਤੀ ਗਈ ਸੀ। ਕਾਰਣ ਕੀ ਸੀ ਇਸ 'ਤੇ ਬਾਅਦ 'ਚ ਚਾਨਣਾ ਪਾਵਾਂਗੇ। ਸੱਭ ਤੋਂ ਪਹਿਲਾਂ ਤੁਹਾਨੂੰ ਉਸ ਦਿਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ ਕਿ 30 ਜਨਵਰੀ 1948 ਨੂੰ ਆਖਿਰ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਦਿੱਲੀ ਦੇ ਬਿਰਲਾ ਭਵਨ 'ਚ ਰਹਿੰਦੇ ਮਹਾਤਮਾ ਗਾਂਧੀ ਵਲੋਂ ਦਿਨ 'ਚ ਦੋ ਵਾਰ ਪ੍ਰਰਾਥਨਾ ਸਭਾ ਕੀਤੀ ਜਾਂਦੀ ਸੀ। ਸਵੇਰ ਤੋਂ ਹੀ ਬਾਪੂ ਨੂੰ ਮਿਲਣ ਲਈ ਕਈ ਲੋਕ ਅਤੇ ਵੱਡੇ ਨੇਤਾਵਾਂ ਦਾ ਬਿਰਲਾ ਭਵਨ 'ਚ ਆਉਣਾ ਕੋਈ ਨਵੀਂ ਗੱਲ ਨਹੀ ਸੀ। ਉਸ ਦਿਨ ਸ਼ਾਮ ਨੂੰ ਸਰਦਾਰ ਪਟੇਲ ਮਹਾਤਮਾ ਗਾਂਧੀ ਨਾਲ ਮੁਲਾਕਾਤ ਕਰਨ ਲਈ ਆਏ ਹੋਏ ਸਨ। ਚਰਚਾ ਲੰਮਾ ਸਮਾਂ ਚੱਲੀ। ਗੱਲਬਾਤ ਦੌਰਾਨ ਜਦੋਂ ਬਾਪੂ ਨੇ ਘੜੀ ਵੇਖੀ ਤਾਂ ਸ਼ਾਮ ਦੇ ਸਵਾ ਪੰਜ ਵੱਜ ਚੁੱਕੇ ਸਨ। ਬਾਪੂ ਸਰਦਾਰ ਪਟੇਲ ਨੂੰ ਰੋਕ ਕੇ ਪ੍ਰਰਾਥਨਾ ਸਭਾ ਲਈ ਰਵਾਨਾ ਹੋ ਗਏ।

ਦਰਅਸਲ ਜਦੋਂ ਬਾਪੂ ਗਾਂਧੀ ਸਰਦਾਰ ਪਟੇਲ ਨਾਲ ਬੈਠਕ ਕਰ ਰਹੇ ਸਨ ਠੀਕ ਉਸੇ ਵੇਲੇ ਨਾਥੂ ਰਾਮ ਗੋਡਸੇ ਬਿਰਲਾ ਭਵਨ ਦੀ ਸੁੱਰਖਿਆ ਨੂੰ ਚਕਮਾ ਦੇ ਕੇ ਰਿਵਾਲਵਰ ਸਮੇਤ ਭਵਨ ਚ ਦਾਖਿਲ ਹੋ ਗਏ.ਓਧਰ ਆਭਾ ਅਤੇ ਮਨੁ ਦਾ ਸਹਾਰਾ ਲੈ ਕੇ ਬਾਪੂ ਪ੍ਰਾਥਨਾ ਸਭਾ ਵੱਲ ਵੱਧ ਹੀ ਰਹੇ ਸਨ ਕਿ ਨਾਥੂ ਰਾਮ ਗੋਡਸੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਗੋਡਸੇ ਨੇ ਬਾਪੂ ਨੂੰ ਪ੍ਰਣਾਮ ਕਰਨ ਤੋਂ ਬਾਅਦ ਉਨ੍ਹਾਂ ਦੀ ਛਾਤੀ 'ਤੇ ਤਿੰਨ ਗੋਲੀਆਂ ਦਾਗ ਦਿੱਤੀਆਂ। ਹੇ ਰਾਮ ਬੋਲਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਪ੍ਰਾਣ ਤਿਆਗ ਦਿੱਤੇ।
ਕੀ ਨਾਥੂ ਰਾਮ ਗੋਡਸੇ ਬਾਪੂ ਗਾਂਧੀ ਦੇ ਖੂਨ ਦਾ ਪਿਆਸਾ ਕਿਉਂ ਬਣਿਆ। ਉਹ ਗੋਡਸੇ ਜੋ ਕਿ ਕਿੰਨੇ ਸਾਲਾਂ ਤੱਕ ਦੇਸ਼ ਦੀ ਆਜ਼ਾਦੀ ਲਈ ਬਾਪੂ ਗਾਂਧੀ ਦੇ ਨਾਲ ਸੰਘਰਸ਼ਾਂ 'ਚ ਹਿੱਸਾ ਲੈਂਦਾ ਰਿਹਾ। ਦੇਸ਼ ਨੂੰ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦ ਕਰਵਾਉਣ ਵਾਲੇ ਮਹਾਤਮਾ ਗਾਂਧੀ ਤੋਂ ਗੋਡਸੇ ਕਿਉਂ ਨਾਰਾਜ਼ ਸੀ ਕਿ ਉਸ ਨੇ ਮਹਾਨ ਸ਼ਖਸੀਅਤ ਨੂੰ ਮੌਤ ਦੇ ਮੂੰਹ 'ਚ ਭੇਜ ਦਿੱਤਾ।

ਨਾਥੂ ਰਾਮ ਗੋਡਸੇ ਲਈ ਮੋਹਨ ਦਾਸ ਕਰਮ ਚੰਦ ਗਾਂਧੀ ਤਦ ਤਕ ਠੀਕ ਸੀ ਜਦ ਤਕ ਉਹ ਦੇਸ਼ ਦੀ ਆਜ਼ਾਦੀ ਲਈ ਕੰਮ ਕਰ ਰਹੇ ਸਨ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਗੋਡਸੇ ਨਾਰਾਜ਼ ਸੀ। ਉਸ ਨੂੰ ਇਸ ਗੱਲ ਦਾ ਰੰਜ ਸੀ ਕਿ ਬਾਪੂ ਹਿੰਦੂਆਂ ਤੋਂ ਇਲਾਵਾ ਮੁਸਲਮਾਨਾਂ ਦੇ ਹੱਕ 'ਚ ਕਿਉਂ ਇਨ੍ਹਾਂ ਬੋਲਦੇ ਹਨ ਉਸ ਦਾ ਇਲਜ਼ਾਮ ਸੀ ਕਿ ਪਾਕਿਸਤਾਨ ਬਨਾਉਣ 'ਚ ਬਾਪੂ ਗਾਂਧੀ ਦਾ ਵੱਡਾ ਸਹਿਯੋਗ ਰਿਹਾ ਹੈ। ਕੁਲ ਮਿਲਾ ਕੇ ਗੋਡਸੇ ਕੱਟਰ ਹਿੰਦੂ ਨੇਤਾ ਸੀ।ਦੇਸ਼ ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤ ਵਲੋਂ ਪਾਕਿਸਤਾਨ ਨੂੰ ਫੰਡ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਬਾਪੂ ਨਾਰਾਜ਼ ਹੋ ਗਏ ਸਨ। ਹੁਣ ਗੋਡਸੇ ਨੂੰ ਯਕੀਨ ਹੋ ਗਿਆ ਕਿ ਗਾਂਧੀ ਹਿੰਦੂ ਹਿੱਤਾਂ ਦੇ ਖਿਲਾਫ ਹੋ ਕੇ ਮੁਸਲਮਾਨਾਂ ਦਾ ਸਾਥ ਦਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਗੋਡਸੇ ਵਲੋਂ ਬਾਪੂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।ਬਾਪੂ ਅੱਜ ਸਾਡੇ 'ਚ ਨਹੀਂ ਹਨ ਪਰ ਦੇਸ਼ ਅਤੇ ਦੁਨੀਆ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੀ ਰਹੇਗੀ। ਜੋ ਕਿ ਸਮੇਂ 'ਚ ਜਦੋਂ ਛੋਟੀ ਜਿਹੀ ਗੱਲ 'ਤੇ ਲੋਕ ਇਕ ਦੂਜੇ ਦਾ ਕਤਲ ਕਰ ਦਿੰਦੇ ਹਨ। ਅਹਿੰਸਾ ਦੇ ਪੁਜਾਰੀ ਬਾਪੂ ਨੇ ਆਪਣੀ ਅਹਿੰਸਾਵਾਦੀ ਨੀਤੀਆਂ ਨਾਲ ਅੰਗਰੇਜਾਂ ਨੂੰ ਦੇਸ਼ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ।
 

30 ਜਨਵਰੀ ਨੂੰ ਲੈ ਕੇ ਹੋਰ ਵੀ ਕਈ ਘਟਨਾਵਾਂ ਜੁੜੀਆਂ ਹੋਈਆਂ ਹਨ। ਆਓ ਉਨ੍ਹਾਂ 'ਤੇ ਵੀ ਇਕ ਨਜ਼ਰ ਮਾਰ ਲਈ ਜਾਵੇ
30 ਜਨਵਰੀ 1648  ਨੂੰ ਹਾਲੈਂਡ ਅਤੇ ਸਪੇਨ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ ਸੀ। 1949 ਨੂੰ ਰਾਤ ਵੇਲੇ ਦੀ ਏਅਰ ਮੇਲ ਸੇਵਾ ਸ਼ੁਰੂ ਕੀਤੀ ਗਈ। 2008 ਨੂੰ ਚੇਨੰਈ ਦੀ ਵਿਸ਼ੇਸ਼ ਅਦਾਲਤ ਨੇ ਸਟਾਂਪ ਘੁਟਾਲੇ ਦੇ ਮੁੱਖ ਮੁਲਜ਼ਮ ਅਬਦੁਲ ਕਰੀਮ ਤੇਲਗੀ ਨੂੰ ਦੱਸ ਸਾਲ ਦੀ ਸਜ਼ਾ ਸੁਣਾਈ। 2009 ਨੂੰ ਕੋਕਾ ਕੋਲਾ ਕੰਪਨੀ ਨੇ ਐਲਾਨ ਕੀਤਾ ਕਿ ਉਹ ਅਮਰਿਕਾ 'ਚ ਆਪਣੇ ਮੁੱਖ ਪ੍ਰੌਡਕਟ ਕੋਕਾ ਕੋਲਾ ਕਲਾਸਿਕ ਦਾ ਨਾਂ ਬਦਲ ਕੇ ਕੋਕਾ ਕੋਲਾ ਕਰਨ ਜਾ ਰਹੀ ਹੈ।          

ਜਨਮ  
30 ਜਨਵਰੀ  1889 ਨੂੰ ਭਾਰਤ ਦੇ ਪ੍ਰਸਿੱਧ ਲੇਖਕ ਅਤੇ ਕਹਾਣੀਕਾਰ ਜੈ ਸੰਕਰ ਪ੍ਰਸਾਦ ਦਾ ਜਨਮ ਹੋਇਆ। 1913 ਨੂੰ ਅੱਜ ਦੇ ਹੀ ਦਿਨ ਪ੍ਰਸਿੱਧ ਭਾਰਤੀ ਮਹਿਲਾ ਪੇਂਟਰ ਅਮ੍ਰਿਤਾ ਸ਼ੇਰਗਿੱਲ ਦਾ ਜਨਮ  ਹੰਗਰੀ ਵਿਖੇ ਹੋਇਆ ਸੀ। 30 ਜਨਵਰੀ 1989 ਨੂੰ ਬਾਲੀਵੁੱਡ ਅਭਿਨੇਤਾ ਗਿਰੀਸ਼ ਕੁਮਾਰ ਪੈਦਾ ਹੋਏ.ਗੀਰੀਸ਼ ਨੇ ਰਮਈਆ ਵਸਤਾਵਇਆ ਤੋਂ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ। 30 ਜਨਵਰੀ 1649 ਨੂੰ ਇੰਗਲੈਂਡ ਦੇ ਸਮਰਾਟ 'ਚਾਰਲਸ ਫਰਸਟ' ਨੂੰ ਫਾਂਸੀ ਦਿੱਤੀ ਗਈ।1528 ਨੂੰ ਕਲਪੀ ਵਿਖੇ ਮੇਵਾੜ ਦੇ ਮਹਾਰਾਣਾ ਸੰਗਰਾਮ ਸਿੰਘ ਦਾ ਕਤਲ ਕੀਤਾ ਗਿਆ ਸੀ। 

Shyna

This news is Content Editor Shyna