ਅਸ਼ਲੀਲ ਵੀਡੀਓ ਬਣਾ ਕੇ ਵਾਈਰਲ ਕਰਨ ਦੇ ਦੋਸ਼ ''ਚ 2 ਔਰਤਾਂ ਸਣੇ 7 ਖਿਲਾਫ ਮਾਮਲਾ ਦਰਜ

05/25/2019 7:23:27 PM

ਬੁਢਲਾਡਾ,(ਬਾਂਸਲ) : ਸ਼ਹਿਰ 'ਚ ਦੋ ਔਰਤਾਂ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਵਲੋਂ ਇਕ ਵਿਅਕਤੀ ਨੂੰ ਘਰ ਬੁਲਾ ਕੇ ਔਰਤ ਵਲੋਂ ਆਪਣੇ ਅੱਧੇ ਕੱਪੜੇ ਲਹਾ ਕੇ ਅਸ਼ਲੀਲ ਵੀਡੀਓ ਬਣਾ ਕੇ ਵਾਈਰਲ ਕਰਨ ਦੀ ਧਮਕੀ ਦੇ ਕੇ ਲੱਖਾਂ ਰੁਪਏ ਵਸੂਲਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ (24) ਵਾਸੀ ਪਿੰਡ ਬੱਛੂਆਣਾ ਮੁਤਾਬਕ ਲੱਖਾ ਸਿੰਘ ਬੁਢਲਾਡਾ ਨਾਮਕ ਵਿਅਕਤੀ ਦੋ ਮਹੀਨੇ ਪਹਿਲਾਂ ਮਿਲਿਆ। ਜਿਸ ਨੇ ਜ਼ਸਪਾਲ ਕੌਰ ਨਾਮ ਦੀ ਔਰਤ ਨਾਲ ਉਸ ਨੂੰ ਮਿਲਾਇਆ ਤਾਂ ਉਥੇ ਘਰ ਜਾਂਦਿਆਂ ਉਸ ਨੂੰ ਠੰਡਾ ਪਾਣੀ ਪਿਲਾਇਆ ਜਿਸ 'ਚ ਨਸ਼ੀਲੀ ਦਵਾਈ ਹੋਣ ਕਾਰਨ ਉਸ ਨੂੰ ਨਸ਼ਾ ਹੋ ਗਿਆ, ਜਿਥੇ ਇਕ ਹੋਰ ਔਰਤ ਪਰਮਜੀਤ ਕੌਰ ਜਿਸ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਤੇ ਆਪਣੇ ਵੀ ਅੱਧੇ ਕੱਪੜੇ ਉਤਾਰ ਦਿੱਤੇ। ਜਿਸ ਤੋਂ ਬਾਅਦ ਕੁਝ ਵਿਅਕਤੀ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਲੱਗੇ ਤਾਂ ਉਸ ਵਲੋਂ ਵਿਰੋਧ ਕਰਨ 'ਤੇ ਉਨ੍ਹਾਂ ਵੀਡੀਓ ਵਾਈਰਲ ਕਰਨ ਦੀ ਧਮਕੀ ਦਿੱਤੀ ਤੇ ਮੰਗ ਕੀਤੀ ਕਿ ਇਸ ਦੀ ਕੀਮਤ ਉਸ ਨੂੰ ਦੇਣੀ ਪਵੇਗੀ। ਜਿਸ ਤਹਿਤ ਇਕ ਲੱਖ ਤੀਹ ਹਜ਼ਾਰ ਰੁਪਏ ਦੀ ਉਨ੍ਹਾਂ ਵਲੋਂ ਮੰਗ ਕੀਤੀ ਗਈ। ਜਿਸ ਦੌਰਾਨ ਉਸ ਕੋਲ ਮੌਕੇ 'ਤੇ ਦਸ ਹਜ਼ਾਰ ਰੁਪਏ ਕਾਰ 'ਚੋਂ ਕੱਢ ਕੇ ਖਹਿੜਾ ਛੁਡਾਇਆ ਗਿਆ ਤੇ ਬਾਕੀ ਪੈਸੇ ਆਪਣੇ ਸੋਨੇ ਦੇ ਗਹਿਣੇ ਰੱਖ ਕੇ ਭੁਗਤਾਨ ਕੀਤੇ ਗਏ। ਫਿਰ ਵੀ ਉਨ੍ਹਾਂ ਨੇ 20 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਤੇ ਵੀਡੀਓ ਵਾਈਰਲ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਉਸ ਨੇ ਸਾਰੀ ਕਹਾਣੀ ਪੁਲਸ ਨੂੰ ਦੱਸੀ ਕਿ ਉਕਤ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਜਾਲ 'ਚ ਫਸਾ ਕੇ ਠੱਗੀਆਂ ਮਾਰਦੇ ਹਨ ਤੇ ਉਸ ਨਾਲ ਵੀ ਠੱਗੀ ਮਾਰੀ ਹੈ। ਜਿਸ 'ਤੇ ਪੁਲਸ ਨੇ ਪੜਤਾਲ ਦੌਰਾਨ ਦੋ ਔਰਤਾਂ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਜਿਨ੍ਹਾਂ 'ਚ ਜ਼ਸਪਾਲ ਕੌਰ ਬੁਢਲਾਡਾ, ਪਰਮਜੀਤ ਕੌਰ ਬੱਬੂ ਗੁਰਨੇ, ਭੋਰਾ ਸਿੰਘ, ਅਭਿਸ਼ੇਕ ਕੋਸ਼ਿਕ ਜੁਗਨੀ, ਗੋਰਾ ਸਿੰਘ, ਕਾਲਾ ਸਿੰਘ ਲਹਿਰਾ ਦੇ ਖਿਲਾਫ ਧਾਰਾ 384, 420, 120 ਬੀ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਕਾਲਾ ਤੇ ਉਸ ਦਾ ਸਾਥੀ ਲੱਖਾ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਬਾਕੀ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ।