ਆਈ. ਐਸ. ਆਈ ਨਾਲ ਸਬੰਧ ਉਜਾਗਰ ਹੋਣ ''ਤੇ ''ਆਪ'' ਦੀ ਕਿਰਕਿਰੀ

06/06/2017 3:52:08 PM

ਗੜ੍ਹਸ਼ੰਕਰ (ਸ਼ੋਰੀ)— ਪੰਜਾਬ ਪੁਲਸ ਨੇ ਆਈ. ਐਸ. ਆਈ. ਨਾਲ ਸਬੰਧਾਂ ਦੇ ਚਲਦੇ ਬੀਤੇ ਦਿਨ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ 'ਚੋਂ ਇਕ ਗੁਰਦਿਆਲ ਸਿੰਘ ਨਿਵਾਸੀ ਪਿੰਡ ਰੋਡ ਮਜਾਰਾ ਦੀ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ 'ਚ ਸ਼ਾਮਲ ਹੋਣ ਦੀ ਤਸਵੀਰ ਸੋਸ਼ਲ ਮੀਡੀਆਂ 'ਤੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਰਾਜਨੀਤਿਕ ਗਲਿਆਰਿਆਂ 'ਚ ਕਿਰਕਿਰੀ ਹੋਣੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਗੜ੍ਹਸ਼ੰਕਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਦਾ ਕਹਿਣਾ ਹੈ ਕਿ ਗੁਰਦਿਆਲ ਸਿੰਘ ਦਾ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। 
ਉਥੇ ਹੀ ਵਿਰੋਧੀ ਦਲਾਂ ਦੇ ਲੋਕ ਆਪ 'ਤੇ ਸਵਾਲ ਦਾਗ ਰਹੇ ਹਨ ਕਿ ਜੋ ਤਸਵੀਰ ਸਾਹਮਣੇ ਆਈ ਹੈ, ਇਸ ਨੂੰ ਝੁਠਲਾਇਆ ਕਿਵੇਂ ਜਾ ਸਕਦਾ ਹੈ। ਰਾਜਨੀਤਿਕ ਦਲਾਂ ਦੇ ਨੇਤਾਵਾਂ ਦੇ ਤੇਵਰਾਂ ਤੋਂ ਲੱਗ ਰਿਹਾ ਹੈ ਕਿ ਇਹ ਮੁੱਦਾ ਆਉਣ ਵਾਲੇ ਕਈ ਦਿਨਾਂ ਤੱਕ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਸਾਏ ਦੀ ਤਰ੍ਹਾਂ ਪਿੱਛਾ ਕਰਦਾ ਰਹੇਗਾ। ਆਪ ਨੇਤਾਵਾਂ ਨੂੰ ਇਸ ਸਬੰਧੀ ਲੋਕਾਂ ਦੇ ਸ਼ੱਕ ਨੂੰ ਦੂਰ ਕਰਨਾ ਹੀ ਪਏਗਾ। ਜੇਕਰ ਅਜਿਹਾ ਨਹੀ ਹੋਇਆ ਤਾਂ ਆਪ ਲਈ ਰਾਜਨੀਤਿਕ ਤੌਰ 'ਤੇ ਕਾਫੀ ਮੁਸੀਬਤਾਂ ਆ ਸਕਦੀਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੇ ਵਿਧਾਨਸਭਾ ਚੋਣਾਂ ਦੇ ਦੋਰਾਨ ਖਾਲਿਸਤਾਨ ਟਾਈਗਰ ਫੋਰਸ ਦੇ ਸਾਬਕਾ ਅੱਤਵਾਦੀ ਘਰ ਰਾਤ ਰੁੱਕਣ ਦੇ ਦੋਸ਼ਾਂ ਦੇ ਚਲਦੇ ਵੀ ਪਾਰਟੀ ਦੀ ਚੋਣਾਂ 'ਚ ਕਾਫੀ ਕਿਰਕਿਰੀ ਹੋਈ ਸੀ ਅਤੇ ਇਹ ਪੰਜਾਬ 'ਚ ਵੱਡਾ ਮੁੱਦਾ ਬਣ ਕੇ ਉਭਰਿਆ ਸੀ। ਹੁਣ ਹੋਰ ਅੱਤਵਾਦੀਆਂ ਨਾਲ ਗੁਰਦਿਆਲ ਸਿੰਘ ਦੀ ਤਸਵੀਰ ਮੀਡੀਆ 'ਚ ਲੱਗਣ ਤੋਂ ਬਾਅਦ ਇਕ ਵਾਰ ਫਿਰ 'ਆਪ' 'ਤੇ ਊਂਗਲੀ ਉਠਣ ਲੱਗੀ ਹੈ।
ਕਸ਼ਮੀਰੀ ਅੱਤਵਾਦੀਆਂ ਨਾਲ ਦੱਸੇ ਜਾ ਰਹੇ ਸਬੰਧ
ਸੁਰੱਖਿਆ ਏਜੰਸੀਆਂ ਵੱਲੋਂ ਫੜੇ ਗਏ ਤਿੰਨਾਂ ਅੱਤਵਾਦੀਆਂ ਦੇ ਪਾਕਿਸਤਾਨੀ ਖੁਫੀਆਂ ਏਜੰਸੀ ਆਈ. ਐਸ. ਆਈ ਨਾਲ ਜੁੜੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਕਿ ਰਿਹਾ ਹੈ ਕਿ ਇਹ ਲੋਕ ਪਾਕਿਸਤਾਨ ਅਤੇ ਜ਼ਰਮਨ 'ਚ ਬੈਠੇ ਅੱਤਵਾਦੀਆਂ ਦੇ ਇਸ਼ਾਰੇ 'ਤੇ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅਨਜਾਮ ਦੇਣ ਦੀ ਫਿਰਾਕ 'ਚ ਸੀ। ਗ੍ਰਿਫਤਾਰ ਤਿੰਨੋਂ ਦੋਸ਼ੀ ਫਿਲਹਾਲ ਪੁਲਸ ਰਿਮਾਂਡ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਦਿਆਲ ਸਿੰਘ ਕਈ ਵਾਰ ਧਾਰਮਿਕ ਜੱਥਿਆਂ ਨਾਲ ਪਾਕਿਸਤਾਨ ਜਾ ਚੁੱਕਿਆ ਹੈ।