ਬਹੁਚਰਚਿਤ ਈਸੇਵਾਲ ਗੈਂਗਰੇਪ ਕੇਸ ''ਚ ਪੀੜਤਾ ਦਾ ਮਿੱਤਰ ਨਾ ਪੁੱਜਾ ਅਦਾਲਤ, ਸੁਣਵਾਈ ਟਲੀ

10/11/2019 12:00:53 PM

ਲੁਧਿਆਣਾ (ਮਹਿਰਾ) : ਮਹਾਨਗਰ ਦੇ ਬਹੁ-ਚਰਚਿਤ ਈਸੇਵਾਲ ਨਹਿਰ ਕੋਲ ਹੋਏ ਗੈਂਗਰੇਪ ਕੇਸ ਵਿਚ ਅੱਜ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ 'ਚ ਹੋਈ ਸੁਣਵਾਈ ਦੌਰਾਨ ਪੀੜਤਾ ਦੇ ਮਿੱਤਰ ਅਤੇ ਮੌਕੇ ਦਾ ਗਵਾਹ ਅਦਾਲਤ ਨਹੀਂ ਪੁੱਜਾ, ਜਿਸ ਕਾਰਣ ਬਚਾਅ ਪੱਖ ਦੇ ਵਕੀਲਾਂ ਵੱਲੋਂ ਉਸ 'ਤੇ ਕ੍ਰਾਸ ਐਗਜ਼ਾਮੀਨੇਸ਼ਨ ਸ਼ੁਰੂ ਕੀਤਾ ਜਾ ਸਕਿਆ। ਇਸ ਕੇਸ ਦੀ ਸਰਕਾਰੀ ਤੌਰ 'ਤੇ ਪੈਰਵੀ ਕਰ ਰਹੇ ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਅੱਜ ਅਦਾਲਤ ਦੀ ਸੁਣਵਾਈ ਸ਼ੁਰੂ ਹੋਣ ਦੌਰਾਨ ਪੀੜਤਾ ਦੇ ਮਿੱਤਰ ਨੇ ਅਦਾਲਤ 'ਚ ਲਿਖਤੀ ਅਰਜ਼ੀ ਦੇ ਕੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਬੀਮਾਰ ਹੋਣ ਕਾਰਣ ਅੱਜ ਅਦਾਲਤ 'ਚ ਨਹੀਂ ਆ ਸਕੇ।

ਇਸ ਲਈ ਕੇਸ ਦੀ ਸੁਣਵਾਈ ਅਗਲੀ ਤਰੀਕ ਤੱਕ ਲਈ ਟਾਲ ਦਿੱਤੀ ਜਾਵੇ। ਅਦਾਲਤ ਨੇ ਪੀੜਤਾ ਦੇ ਮਿੱਤਰ ਦੀ ਲਿਖਤੀ ਬੇਨਤੀ ਦਾ ਨੋਟਿਸ ਲੈਂਦਿਆਂ ਕੇਸ ਦੀ ਅਗਲੀ ਸੁਣਵਾੲੀ 19 ਅਕਤੂਬਰ ਲਈ ਰੱਦ ਕਰਦਿਆਂ ਗਵਾਹ ਨੂੰ ਇਸ ਦਿਨ ਪੇਸ਼ ਹੋਣ ਲਈ ਕਿਹਾ ਹੈ। ਹਾਲਾਂਕਿ ਬਚਾਅ ਪੱਖ ਦੇ ਵਕੀਲਾਂ ਵੱਲੋਂ ਪਿਛਲੀ ਸੁਣਵਾਈ ਦੌਰਾਨ ਪੀੜਤਾ 'ਤੇ ਕ੍ਰਾਸ ਐਗਜ਼ਾਮੀਨੇਸ਼ਨ ਪੂਰਾ ਕਰ ਲਿਆ ਗਿਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਪੀੜਤਾ ਦੇ ਮਿੱਤਰ 'ਤੇ ਕ੍ਰਾਸ ਐਗਜ਼ਾਮੀਨੈਸ਼ਨ ਕੀਤਾ ਜਾਣਾ ਬਾਕੀ ਸੀ ਪਰ ਗਵਾਹ ਦੇ ਹੀ ਅਦਾਲਤ ਵਿਚ ਨਾ ਆਉਣ ਕਾਰਣ ਅਜਿਹਾ ਨਹੀਂ ਕੀਤਾ ਜਾ ਸਕਿਆ।

Gurminder Singh

This news is Content Editor Gurminder Singh