ਕਿਸਾਨ ਸੰਘਰਸ਼ ਦੇ ਯੋਧੇ ਇਕਬਾਲ ਸਿੰਘ ਖੇੜਾ 117 ਦਿਨਾਂ ਤੋਂ ਦਿੱਲੀ ''ਚ ਕਰ ਰਹੇ ਹਨ ਲੰਗਰ ਦੀ ਸੇਵਾ

03/22/2021 10:54:01 PM

ਗੜਸ਼ੰਕਰ, (ਸ਼ੋਰੀ)- ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ 'ਤੇ ਬੈਠੇ ਕਿਸਾਨਾਂ ਦੇ ਲਈ ਪਿਛਲੇ 117 ਦਿਨਾਂ ਤੋਂ ਦਿੱਲੀ ਵਿਚ ਲਗਾਤਾਰ ਚਲਾ ਰਹੇ ਲੰਗਰ ਦੇ ਮੁੱਖ ਪ੍ਰਬੰਧਕ ਇਕਬਾਲ ਸਿੰਘ ਖੇੜਾ  ਜਿੱਥੇ ਦਿੱਲੀ ਅੰਦਰ ਆਪਣੀ ਇਸ ਸੇਵਾ ਦੀ ਬਦੌਲਤ ਖੂਬ ਨਾਮ ਕਮਾ ਰਹੇ ਹਨ ਉਸੇ ਨਾਲ ਹੀ ਇਲਾਕਾ ਗੜਸ਼ੰਕਰ, ਮਾਹਲਪੁਰ ਅਤੇ ਚੱਬੇਵਾਲ ਵਿਚ ਵੀ ਇਕਬਾਲ ਸਿੰਘ ਖੇੜਾ ਦੇ ਇਸ ਉਲੀਕੇ ਕਾਰਜ ਦੀ ਖੂਬ ਚਰਚਾ ਹੋ ਰਹੀ ਹੈ।
 ਦਿੱਲੀ ਸੰਘਰਸ਼ 'ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਟੀ ਡੀ ਆਈ ਮੌਲ ਦੇ ਨਜ਼ਦੀਕ ਲੱਗੇ ਇਸ ਲੰਗਰ ਦੌਰਾਨ ਇਕਬਾਲ ਸਿੰਘ ਖੇੜਾ ਅਤੇ ਉਨਾਂ ਦੇ ਸਾਥੀ ਸੰਘਰਸ਼ ਦੇ ਪਹਿਲੇ ਦਿਨ 26 ਨਵੰਬਰ ਤੋਂ ਇਹ ਲੰਗਰ ਚਲਾ ਰਹੇ ਹਨ। ਲੰਗਰ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਲੰਗਰ ਵਿਚ ਪੀਣ ਲਈ ਜਲ ਦੀ ਸੇਵਾ ਹੋਰਾਂ ਲੰਗਰਾਂ ਨੂੰ ਵੀ ਦਿੱਤੀ ਜਾ ਰਹੀ ਹੈ।  
ਪਿਛਲੇ 117 ਦਿਨਾਂ ਤੋਂ ਚੱਲ ਰਹੇ ਲੰਗਰ ਦੌਰਾਨ ਹਰ ਰੋਜ਼ 40 ਤੋਂ 50 ਸੇਵਾਦਾਰ ਸਵੇਰ ਤੋਂ ਦੇਰ ਰਾਤ ਤੱਕ ਸੇਵਾ ਨਿਭਾਅ ਰਹੇ ਹਨ ਜੋ ਕਿ ਹਰ ਦੂਸਰੇ ਚੌਥੇ ਦਿਨ ਅਦਲਾ ਬਦਲੀ ਨਾਲ ਡਿਊੂਟੀਆਂ ਨਿਭਾਅ ਰਹੇ ਹਨ। ਲੰਗਰ ਦੌਰਾਨ ਹੁਣ ਤੱਕ ਅਨੇਕਾਂ ਸੰਤ ਮਹਾਪੁਰਸ਼ ਆਪਣੀ ਹਾਜ਼ਰੀ ਭਰ ਕੇ ਸਮੂਹ ਸੇਵਾਦਾਰਾਂ ਨੂੰ ਅਸ਼ੀਰਵਾਦ ਦੇ ਕੇ ਗਏ ਹਨ। ਅੱਜਕੱਲ ਇਸ ਲੰਗਰ ਦੀ ਵਿਵਸਥਾ ਨੂੰ ਹੋਰ ਠੀਕ ਕਰਨ ਦੇ ਲਈ ਪੱਕੇ ਸ਼ੈੱਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 
ਹਲਕਾ ਗੜਸ਼ੰਕਰ ਦੇ ਸਮੂਹ ਕਿਸਾਨ ਵੀਰਾਂ ਵੱਲੋਂ ਇਕਬਾਲ ਸਿੰਘ ਖੇੜਾ ਦੇ ਇਨਾਂ ਯਤਨਾਂ ਦੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿਚ ਇਕ ਸਿਰਕੱਢ ਕਿਸਾਨ ਆਗੂ ਵਜੋਂ ਇਕਬਾਲ ਸਿੰਘ ਖੇੜਾ ਦਾ ਅੱਜ ਨਾਮ ਲਿਆ ਜਾ ਰਿਹਾ ਹੈ ਜੋ ਕਿ ਉਨਾਂ ਦੇ ਕੰਮਾਂ ਦੀ ਬਦੌਲਤ ਦੇਖਿਆ ਜਾ ਰਿਹਾ ਹੈ।
 ਕਿਸਾਨ ਮੋਰਚਾ ਦਿੱਲੀ 'ਚ ਮਾਹਿਲਪੁਰ ਚੱਬੇਵਾਲ ਗੜਸ਼ੰਕਰ ਇਲਾਕੇ ਦੇ ਚੱਲ ਰਹੇ ਇਸ ਲੰਗਰ ਵਿਚ ਇਲਾਕੇ ਦੀ ਸੰਗਤ ਵਲੋਂ ਦਿਲ ਖੋਲ ਕੇ ਸੇਵਾ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa