ਇਨਵੈਸਟੀਗੇਸ਼ਨ ਵਿੰਗ ਨੂੰ 5 ਸਰਵੇਖਣਾਂ ''ਚੋਂ 10 ਕਰੋੜ ਦਾ ਕਾਲਾ ਧਨ ਮਿਲਿਆ

09/22/2017 4:43:11 AM

ਲੁਧਿਆਣਾ,(ਸੇਠੀ)- ਆਮਦਨ ਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਬੀਤੇ ਦਿਨ ਸ਼ਹਿਰ ਦੇ 5 ਕੰਪਲੈਕਸਾਂ 'ਤੇ ਛਾਪਾ ਮਾਰਿਆ ਸੀ। ਸੂਤਰਾਂ ਮੁਤਾਬਕ ਇਨ੍ਹਾਂ 5 ਯੂਨਿਟਾਂ ਤੋਂ ਵਿਭਾਗ ਦੇ ਹੱਥ 10 ਕਰੋੜ ਰੁਪਏ ਦਾ ਕਾਲਾ ਧਨ ਲੱਗਾ ਹੈ, ਜਿਸ ਦੀ ਜਾਂਚ ਤਾਂ ਜਾਰੀ ਹੈ ਪਰ ਵਿਭਾਗ ਚਾਹੁੰਦਾ ਹੈ ਕਿ ਇਹ ਜਾਣਕਾਰੀ ਉਪਰੋਕਤ ਯੂਨਿਟ ਉਨ੍ਹਾਂ ਨੂੰ ਦੇਵੇ। ਨਹੀਂ ਤਾਂ ਪਨੈਲਟੀ ਦੀ ਧਾਰਾ ਵਿਚ ਫਰਕ ਆ ਜਾਂਦਾ ਹੈ। ਵਿਭਾਗ ਨੇ ਸਾਰੇ ਦਸਤਾਵੇਜ਼ ਅਤੇ ਕੰਪਿਊਟਰ ਡਾਟਾ ਕਬਜ਼ੇ ਵਿਚ ਲੈ ਲਏ ਹਨ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।