ਕੌਮਾਂਤਰੀ ਯੋਗ ਦਿਵਸ ਕੱਲ੍ਹ, ਜਲੰਧਰ ਦੇ ਹਜ਼ਾਰਾਂ ਲੋਕ ਦੋਆਬਾ ਕਾਲਜ ’ਚ ਕਰਨਗੇ ਯੋਗ

06/20/2022 5:36:04 PM

ਜਲੰਧਰ (ਸੋਮਨਾਥ)- 8ਵਾਂ ਕੌਮਾਂਤਰੀ ਯੋਗ ਦਿਹਾੜਾ ਪੂਰੇ ਦੇਸ਼ ’ਚ 21 ਜੂਨ ਯਾਨੀ ਕਿ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਇਹ ਕੌਮਾਂਤਰੀ ਯੋਗ ਦਿਵਸ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਾਲ ’ਚ ਹੋਣ ਦੇ ਕਾਰਨ ਦੇਸ਼ ਭਰ ’ਚ ਸੈਲਾਨੀਆਂ ਦੇ 75 ਇਤਿਹਾਸਕ ਸਥਾਨਾਂ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ’ਚ ਜਲੰਧਰ ਦੇ ਮਸ਼ਹੂਰ ਦੋਆਬਾ ਕਾਲਜ ’ਚ ਕੱਲ੍ਹ ਹਜ਼ਾਰਾਂ ਲੋਕ ਯੋਗ ਕਰਨਗੇ। ਇਹ ਵੀ ਪੜ੍ਹੋ:  ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਭਾਰਤ ਸਵਭਾਵਿਮਾਨ ਟਰੱਸਟ ਦੇ ਕਾਰਜਕਾਰੀ ਮੈਂਬਰ ਸੰਜੀਵ ਸ਼ਰਮਾ, ਜ਼ਿਲ੍ਹਾ ਇੰਚਾਰਜ ਅਜੇ ਮਲਹੋਤਰਾ, ਪਤੰਜਲੀ ਯੋਗ ਕਮੇਟੀ, ਸੂਬਾ ਇੰਚਾਰਜ ਰਾਜਿੰਦਰ ਸ਼ਿੰਗਾਰੀ ਅਤੇ ਮਹਾਮੰਤਰੀ ਸਤਵਿੰਦਰ ਸਿੰਘ ਕੁੰਦੀ ਨੇ ਦੱਸਿਆ ਕਿ ਯੋਗ ਰਿਸ਼ੀ ਸੁਆਮੀ ਰਾਮਦੇਵ ਜੀ ਮਹਾਰਾਜ ਅਤੇ ਆਯੁਰਵੇਦ ਆਚਾਰਿਆ ਬਾਲਕ੍ਰਿਸ਼ਨ ਜੀ ਦੇ ਦ੍ਰਿੜ ਸੰਕਲਪ ਨਾਲ ਪੰਤਜਲੀ ਯੋਗਪੀਠ ਹਰਿਦੁਆਰ ਪਿਛਲੇ 26 ਸਾਲਾਂ ਤੋਂ ਯੋਗ ਆਯੁਰਵੇਦ ਅਤੇ ਸਵਦੇਸ਼ੀ ਦੀ ਸੇਵਾ ’ਚ ਲੱਗਾ ਹੋਇਆ ਹੈ। ਅੱਜ ਯੋਗ, ਆਯੁਰਵੇਦ ਅਤੇ ਸਵਦੇਸ਼ੀ ਦਰਸ਼ਨ ਦੀ ਇਸੇ ਪਰੰਪਰਾ ਨੂੰ ਹੋਰ ਵਧੇਰੇ ਜੀਵਤ ਰੂਪ ਪ੍ਰਦਾਨ ਕਰਨ ਲਈ ਪਤੰਜਲੀ ਯੋਗ ਸੰਸਥਾ ਕਈ ਸੇਵਾਵਾਂ ਦੇ ਲੱਛਣਾਂ ਦੇ ਮੱਧ ਨਾਲ ਪੂਰਨ ਤੌਰ ’ਤੇ ਵਚਨਬੱਧ ਹੁੰਦਾ ਹੈ। ਉਸੇ ਕ੍ਰਮ ’ਚ ਪ੍ਰਧਾਨ ਮੰਤਰੀ ਦੀ ਪ੍ਰੇਰਣਾ ਨਾਲ 75 ਇਤਿਹਾਸਕ ਸਹਿਰਾਂ ’ਚ 8ਵੇਂ ਕੌਮਾਂਤਰੀ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਜਲੰਧਰ ਨੂੰ ਵੀ ਇਸ ’ਚ ਜੋੜਿਆ ਗਿਆ ਹੈ। 

ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri