ਅੰਤਰਰਾਸ਼ਟਰੀ ਨਗਰ ਕੀਰਤਨ ਦਾ ਰਿਆਸਤੀ ਸ਼ਹਿਰ ਨਾਭਾ ''ਚ ਭਰਵਾਂ ਸਵਾਗਤ

10/22/2019 11:56:48 AM

ਨਾਭਾ (ਜਗਨਾਰ)—ਪਿਛਲੇ ਦਿਨੀਂ ਧੰਨ-ਧੰਨ ਸ੍ਰੀ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ਬਦ ਗੁਰੂ ਯਾਤਰਾ ਅੰਤਰਰਾਸ਼ਟਰੀ ਨਗਰ ਕੀਰਤਨ ਸ਼ੁਰੂ ਹੋਇਆ ਸੀ ਜੋ ਵਾਹਘਾ ਸਰਹੱਦ ਰਾਹੀਂ ਦਾਖਲ ਹੋ ਕੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਅੱਜ ਦੇਰ ਰਾਤ ਰਿਆਸਤੀ ਸ਼ਹਿਰ ਨਾਭਾ ਪਹੁੰਚਿਆ ਜਿੱਥੇ ਸੰਗਤਾਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ ।ਜਿਵੇਂ ਹੀ ਇਹ ਅੰਤਰਰਾਸ਼ਟਰੀ ਨਗਰ ਕੀਰਤਨ ਨਾਭਾ ਨੇੜਲੇ ਪਿੰਡ ਬੌੜਾ ਕਲਾਂ ਵਿਖੇ ਪਹੁੰਚਿਆ ਤਾਂ ਸੰਗਤਾਂ ਵਲੋਂ ਛੱਡੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ, ਜੋ ਪਿਛਲੇ ਦਿਨਾਂ ਤੋਂ ਵੱਡੀ ਗਿਣਤੀ ਸੰਗਤਾਂ ਇਸ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਸਨ ਅਤੇ ਵੱਡੀ ਪੱਧਰ ਤੇ ਸ਼ਹਿਰ 'ਚ ਪ੍ਰਬੰਧ ਕਰ ਰਹੀਆਂ ਸਨ।

ਇਸ ਸਬੰਧੀ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਇਤਿਹਾਸਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਰਾਤ ਰੁਕਿਆ ਸੀ ਜੋ ਅੱਜ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ ।ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਸੀਂ ਇਸ ਨਗਰ ਕੀਰਤਨ ਦੇ ਦਰਸ਼ਨ ਕਰਕੇ ਧੰਨ-ਧੰਨ ਹੋ ਗਏ ਹਾਂ। ਇਸ ਨਗਰ ਕੀਰਤਨ 'ਚ ਗੁਰੂ ਸਾਹਿਬ ਜੀ ਦੇ ਸ਼ਸਤਰ ਵੀ ਹਨ, ਜਿਨ੍ਹਾਂ ਦੇ ਸੰਗਤਾਂ ਦਰਸ਼ਨ ਕਰਕੇ ਅਪਣੇ ਆਪ ਨੂੰ ਵਡਭਾਗਾ ਸਮਝ ਰਹੀਆਂ ਹਨ ।ਇਸ ਸਬੰਧੀ ਅਕਾਲੀ ਆਗੂ ਬਾਬੂ ਕਬੀਰ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਉਤਸਵ ਮਨਾਉਣ ਲਈ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ । ਇਸ ਮੌਕੇ ਮੱਖਣ ਸਿੰਘ ਲਾਲਕਾ,ਸਤਵਿੰਦਰ ਸਿੰਘ ਟੌਹੜਾ ,ਲਖਵੀਰ ਸਿੰਘ ਲੌਟ,ਮੇਨੈਜਰ ਕਰਨੈਲ ਸਿੰਘ ਨਾਭਾ ,ਜੱਸਾ ਖੋਖ,ਲਾਲ ਸਿੰਘ ,ਜੱਸੀ ਸੌਹੀਆਂ ਵਾਲਾ ,ਬਲਤੇਜ ਸਿੰਘ ਖੋਖ,ਕੁਲਦੀਪ ਸਿੰਘ ਨੱਸੁਪੁਰ, ਗੁਰਦਿਆਲਇੰਦਰ ਸਿੰਘ ਬਿੱਲੁ ਆਦਿ ਸੰਗਤਾਂ ਮੋਜੂਦ ਸਨ ।

Shyna

This news is Content Editor Shyna