ਮੁਕਤਸਰ ਦੀ ਮਨਪ੍ਰੀਤ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ''ਚ ਹਾਸਿਲ ਕੀਤਾ ਦੂਸਰਾ ਸਥਾਨ

12/10/2017 4:40:12 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ੍ਰੀ ਮੁਕਤਸਰ ਦੇ ਨੇੜਲੇ ਪਿੰਡ ਚੱਕ ਵਧਾਈ ਦੇ ਬਾਵਰੀਆ ਸਮਾਜ ਦੀ ਗਰੀਬ ਪਰਿਵਾਰ ਦੀ ਲੜਕੀ ਮਨਪ੍ਰੀਤ ਕੌਰ ਨੇ ਜੈਪੁਰ ਵਿਖੇ ਚੱਲ ਰਹੀਆ ਪਹਿਲੀ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2017 'ਚ ਦੂਸਰਾ ਸਥਾਨ ਹਾਸਿਲ ਕਰਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਨਪ੍ਰੀਤ ਕੌਰ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਅਤੇ ਉਸਦੇ ਮਾਤਾ-ਪਿਤਾ ਕੁਲਵੰਤ ਸਿੰਘ ਤੇ ਬਿੰਦਰ ਕੌਰ ਨੂੰ ਇਸ ਵਿਸ਼ੇਸ਼ ਮੌਕੇ 'ਤੇ ਵਧਾਈ ਦਿੱਤੀ। ਇਸ ਮੌਕੇ ਹਨੀ ਫੱਤਣਵਾਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਅਜਿਹੀਆ ਬੱਚੀਆਂ ਨਾ ਸਿਰਫ ਸਾਡੇ ਸਮਾਜ ਦਾ ਨਾਮ ਰੌਸ਼ਨ ਕਰਦੀਆਂ ਹਨ ਬਲਕਿ ਸਮੁੱਚੇ ਭਾਰਤ 'ਚ ਪ੍ਰਸ਼ੰਸਾ ਦਾ ਪਾਤਰ ਹਨ। ਉਨ੍ਹਾਂ ਨੇ ਮਨਪ੍ਰੀਤ ਕੌਰ ਨੂੰ ਯਾਦਗਾਰੀ ਚਿੰਨ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ। ਇਥੇ ਵਰਣਨਯੋਗ ਇਹ ਹੈ ਕਿ ਕਰਾਟੇ ਗੇਮਜ ਨੂੰ ਭਾਰਤ ਸਰਕਾਰ ਨੇ ਉਲਪਿੰਕ 'ਚ ਸ਼ਾਮਲ ਕਰ ਦਿੱਤਾ। ਇਸ ਮੌਕੇ ਛਿੰਦਰਪਾਲ ਕੌਰ ਰੂਹੜਿਆਵਾਲੀ, ਮਨਜੀਤ ਕੌਰ, ਪੂਜਾ ਰਾਣੀ, ਰਾਜ ਕੁਮਾਰ ਆਦਿ ਮੈਂਬਰ ਹਾਜ਼ਰ ਸਨ।