''International Girl Child Day'' ਮੌਕੇ ਕੈਪਟਨ ਨੇ ਦਿੱਤਾ ਖਾਸ ਸੰਦੇਸ਼

10/11/2019 12:35:08 PM

ਚੰਡੀਗੜ੍ਹ : 'ਕੌਮਾਂਤਰੀ ਬਾਲੜੀ ਦਿਵਸ' ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੀਆਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸਰਕਾਰ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇਣ ਲਈ ਵਚਨਬੱਧ ਹੈ। ਕੈਪਟਨ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਨੂੰ ਸਭ ਨੂੰ ਮਿਲ ਕੇ ਲਿੰਗ ਬਰਾਬਰਤਾ ਲਈ ਕੰਮ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਧੀਆਂ ਲਈ ਇਕ ਸੁਰੱਖਿਅਤ ਅਤੇ ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੀਦਾ ਹੈ।


ਦੱਸ ਦੇਈਏ ਕਿ 11 ਅਕਤੂਬਰ, 2012 ਨੂੰ 'ਕੌਮਾਂਤਰੀ ਬਾਲੜੀ ਦਿਵਸ' (ਇੰਟਰਨੈਸ਼ਨਲ ਡੇ ਆਫ ਗਰਲ ਚਾਈਲਡ) ਮਨਾਉਣ ਦਾ ਫੈਸਲਾ ਵਿਸ਼ਵ ਪੱਧਰ 'ਤੇ ਲਿਆ ਗਿਆ ਸੀ। ਇਹ ਦਿਵਸ ਕੁੜੀਆਂ ਦੇ ਸਸ਼ਕਤੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਪੂਰਤੀ ਨੂੰ ਉਤਸ਼ਾਹ ਦੇਣ ਵੱਲ ਧਿਆਨ ਕੇਂਦਰਿਤ ਕਰਦਾ ਹੈ। ਆਂਕੜਿਆਂ ਮੁਤਾਬਕ ਅੱਜ ਦੁਨੀਆ 'ਚ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ। ਯੂ. ਐੱਨ. ਦਾ ਅੰਦਾਜ਼ਾ ਹੈ ਕਿ ਵਿਸ਼ਵ 'ਚ ਪੁਰਸ਼ਾਂ ਦੀ ਗਿਣਤੀ ਕਰੀਬ 3,776,294,273 ਹੈ, ਜਦੋਂ ਕਿ ਔਰਤਾਂ ਦੀ ਅੰਦਾਜ਼ਨ ਗਿਣਤੀ 3,710,295,643 ਹੈ।

Babita

This news is Content Editor Babita