ਅੰਤਰਰਾਸ਼ਟਰੀ ਡੇਅਰੀ ਤੇ ਐਗਰੋ ਐਕਸਪੋ ''ਚ ਛਾਏ ਰਹੇ ''ਮੋਦੀ ਤੇ ਬੁਸ਼''

12/09/2019 12:07:13 PM

ਜਗਰਾਓਂ : ਇੱਥੇ ਪ੍ਰੋਗਰੈੱਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ 3 ਦਿਨਾ ਅੰਤਰਰਾਸ਼ਟਰੀ ਡੇਅਰੀ ਤੇ ਐਗਰੋ ਐਕਸਪੋ 'ਚ ਮੋਦੀ ਅਤੇ ਬੁਸ਼ ਛਾਏ ਰਹੇ। ਐਕਸਪੋ ਦੌਰਾਨ ਪੰਜਾਬ-ਹਰਿਆਣਾ ਦੇ ਪਸ਼ੂ ਪਾਲਕਾਂ ਵਲੋਂ ਆਪਣੇ ਦੁਧਾਰੂ ਤੇ ਹੋਰ ਪਸ਼ੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਹੱਟੇ-ਕੱਟੇ ਪਸ਼ੂਆਂ ਨੂੰ ਦੇਸ਼-ਵਿਦੇਸ਼ ਦੇ ਮਸ਼ਹੂਰ ਰਾਜ ਨੇਤਾਵਾਂ ਦਾ ਨਾਂ ਦਿੱਤਾ ਗਿਆ ਹੈ। ਪਸ਼ੂਆਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ 'ਤੇ ਸਲਾਨਾ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਹਜੂਮ ਇਕੱਠਾ ਹੁੰਦਾ ਹੈ।
ਫਾਜ਼ਿਲਕਾ ਦੇ ਜਲਾਲਾਬਾਦ ਸਥਿਤ ਬੈਰੋਕੀ ਪਿੰਡ ਦੇ ਪਸ਼ੂ ਪਾਲਕ ਬੌੜ ਸਿੰਘ ਕੋਲ 50 ਤੋਂ ਜ਼ਿਆਦਾ ਪਸ਼ੂ ਹਨ, ਜਿਨ੍ਹਾਂ 'ਚੋਂ 22 ਝੋਟੇ ਅਤੇ 28 ਮੱਝਾਂ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਮਸ਼ਹੂਰ ਮੋਦੀ ਨਾਂ ਦਾ ਝੋਟਾ ਹੈ। ਬੌੜ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਦੁਨੀਆ ਭਰ 'ਚ ਮਸ਼ਹੂਰ ਹੈ, ਇਸ ਲਈ ਉਨ੍ਹਾਂ ਨੇ ਝੋਟੇ ਨੂੰ ਮਸ਼ਹੂਰ ਕਰਨ ਲਈ ਉਸ ਦਾ ਨਾਂ ਮੋਦੀ ਰੱਖ ਦਿੱਤਾ। 4 ਸਾਲਾ ਝੋਟਾ ਮੁਰਾ ਨਸਲ ਦਾ ਹੈ। ਇਸ ਝੋਟੇ ਨੂੰ ਖੂਬਸੂਰਤ ਅਤੇ ਆਕਰਸਿਥ ਬਣਾਈ ਰੱਖਣ ਲਈ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚਾ ਆਉਂਦਾ ਹੈ। ਇਸ ਤਰ੍ਹਾਂ ਫਰੀਦਕੋਟ ਦੇ ਪਿੰਡ ਘਨੀਆ ਦੇ ਪਸ਼ੂ ਪਾਲਕ ਜੈ ਭਗਵਾਨ ਸਿੰਘ ਨੇ ਆਪਣੇ ਝੋਟੇ ਦਾ ਨਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਸ਼ ਦੇ ਨਾਂ 'ਤੇ ਰੱਖਿਆ ਹੈ, ਜਿਸ ਦਾ ਭਾਰ 13 ਕੁਇੰਟਲ ਹੈ ਅਤੇ ਇਸ ਦੀ ਸੁੰਦਰਤਾ, ਦੇਖਭਾਲ ਤੇ ਖੁਰਾਕ ਲਈ ਰੋਜ਼ਾਨਾ ਇਕ ਹਜ਼ਾਰ ਰੁਪਏ ਖਰਚ ਹੁੰਦੇ ਹਨ।
 

Babita

This news is Content Editor Babita