ਮਾਨਸਾ 'ਚ ਫੁੱਲਾਂ ਦੀ ਵਰਖਾ ਨਾਲ ਕੌਮਾਂਤਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ

10/19/2019 8:59:26 PM

ਮਾਨਸਾ, (ਮਿੱਤਲ)- ਸਮੁੱਚੀ ਦੁਨਿਆਂ ਦੇ ਰਹਿਵਰ ਜਗਤ ਗੁਰੂ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆਂ ਅੰਤਰ ਰਾਸ਼ਟਰੀ ਮਹਾਨ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ, ਜ਼ਿਲ੍ਹਾ ਪੁਲਸ ਮੁੱਖੀ ਡਾ: ਨਰਿੰਦਰ ਸਿੰਘ ਭਾਰਗਵ ਅਤੇ ਐੱਸ.ਡੀ.ਐੱਮ ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਵੱਲੋਂ ਪੰਜ ਪਿਆਰੇ ਸਾਹਿਬਾਨਾਂ ਨੂੰ ਸਰੋਪੇ ਭੇਂਟ ਕੀਤੇ ਗਏ ਅਤੇ ਨਾਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਿਆਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਜੀ ਆਇਆਂ ਆਖਦੇ ਹੋਏ ਜਗਤ ਗੁਰੁ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਆਪਣੇ ਮਹਾਨ ਗੁਰੂ ਦਾ ਪ੍ਰਕਾਸ਼ ਪੂਰਬ ਮਨਾ ਰਹੇ ਹਾਂ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ, ਸ਼੍ਰੌਮਣੀ ਅੰਤਰਕ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ, ਮਾ: ਮਿੱਠੂ ਸਿੰਘ ਕਾਹਨੇਕੇ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਘੁਵੀਰ ਸਿੰਘ ਮਾਨਸਾ, ਜਥੇਦਾਰ ਗੁਰਦੀਪ ਸਿੰਘ ਦੀਪ ਅਤੇ ਧਾਰਮਿਕ ਸਖਸੀਅਤਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ, ਐੱਸ.ਐੱਸ,ਪੀ ਡਾ: ਨਰਿੰਦਰ ਸਿੰਘ ਭਾਰਗਵ, ਐੱਸ.ਡੀ.ਐੱਮ ਮਾਨਸਾ ਸਰਬਜੀਤ ਕੌਰ ਦਾ ਸਰੋਪੇ ਪਾ ਕੇ ਸਨਮਾਨ ਕੀਤਾ। ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਰਮਚਾਰੀਆਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਚਾਹ, ਮਠਿਆਈ ਅਤੇ ਮੱਠੀਆਂ ਨਾਲ ਸੇਵਾ ਨਿਭਾਈ ਗਈ।ਲੋਕਲ ਗੁਰਦੁਅਰਾ ਕਮੇਟੀ ਪ੍ਰਧਾਨ ਰਘੁਵੀਰ ਸਿੰਘ ਮਾਨਸਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਕੀਤੇ ਪ੍ਰਬੰਧਾਂ ਦੀ ਸਲਾਂਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਐੱਸ.ਪੀ.ਡੀ ਸੁਰਿੰਦਰ ਸ਼ਰਮਾ, ਡੀ.ਐੱਸ.ਪੀ ਸਰਬਜੀਤ ਸਿੰਘ, ਐੱਸ.ਪੀ ਸਤਨਾਮ ਸਿੰਘ, ਐੱਸ.ਐੱਚ.ਓ ਭੀਖੀ ਗੁਰਲਾਲ ਸਿੰਘ, ਸੀ.ਏ.ਆਈ ਦੇ ਮੁੱਖੀ ਅੰਗਰੇਜ ਸਿੰਘ, ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਮੋਜੋ, ਕਮਪਲਪ੍ਰੀਤ ਸਿੰਘ, ਧਰਮਜੀਤ ਸਿੰਘ, ਗੁਰਦਰਸ਼ਨ ਸਿੰਘ, ਬਲਜਿੰਦਰ ਸਿੰਘ ਵਰਨ, ਰਘੁਵੀਰ ਸਿੰਘ, ਐੱਸ.ਐੱਚ.ਓ ਮੋਹਨ ਲਾਲ, ਐੱਸ.ਐੱਚ.ਓ ਜੋਗਾ ਪ੍ਰਵੀਨ ਕੁਮਾਰ ਸ਼ਰਮਾ, ਤਤਾਣਾ ਸਦਰ ਮਾਨਸਾ ਦੇ ਮੁੱਖੀ ਬਲਵਿੰਦਰ ਸਿੰਘ ਰੋਮਾਣਾ, ਕੋਟਧਰਮੂ ਚੋਂਕੀ ਦੇ ਇੰਚਾਰਜ ਜਸਵਿੰਦਰ ਸਿੰਘ, ਤਹਿਸੀਲਦਾਰ ਅਮਰਜੀਤ ਸਿੰਘ, ਪੀ.ਏ ਡੀ.ਪੀ.ਓ ਸੁਖਰਾਜ ਸਿੰਘ,  ਪ੍ਰਧਾਨ ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਕੌਰ ਗਾਗੋਵਾਲ ਨੇ ਭਰਵਾਂ ਸਵਾਗਤ ਕੀਤਾ।

Bharat Thapa

This news is Content Editor Bharat Thapa