ਇਨੋਵਾ ''ਚ ਸ਼ਰਾਬ ਦੀ ਤਸਕਰੀ ਕਰਦੇ 2 ਸ਼ਾਤਿਰ ਚੜ੍ਹੇ ਪੁਲਸ ਅੜਿੱਕੇ

12/26/2019 11:18:16 AM

ਕਰਤਾਰਪੁਰ (ਸਾਹਨੀ) - ਸਥਾਨਕ ਸ਼ਹਿਰ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਨੋਵਾ ਗੱਡੀ ’ਚ ਸ਼ਰਾਬ ਦੀ ਤਸਕਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗੱਡੀ ਦੀ ਤਲਾਸ਼ੀ ਲੈਂਦੇ ਹੋਏ ਪੁਲਸ ਨੂੰ ਉਸ ’ਚੋਂ 35 ਲਿਟਰ ਦੀਆਂ ਦੋ ਪਲਾਸਟਿਕ ਦੀਆ ਕੇਨੀਆਂ, ਜਿਸ ’ਚ ਦੇਸ਼ੀ ਸ਼ਰਾਬ ਸੀ ਬਰਾਮਦ ਹੋਈ ਹੈ। ਪੁਲਸ ਨੇ ਇਨੋਵਾ ਸਵਾਰ ਇਕ ਵਿਅਕਤੀ ਦੀ ਡੱਬ ’ਚੋਂ ਦੇਸੀ ਪਿਸਤੌਲ 32 ਬੋਰ ਸਣੇ 2 ਰੌਂਦ ਜ਼ਿੰਦਾ ਅਤੇ ਇਨੋਵਾ ਗੱਡੀ ਜਿਸ ’ਤੇ ਜਾਅਲੀ ਨੰਬਰ ਲੱਗਾ ਸੀ, ਨੂੰ ਕਬਜ਼ੇ ’ਚ ਲੈ ਲਿਆ। 

ਕਰਤਾਰਪੁਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਉਨ੍ਹਾਂ ਇਲਾਕੇ ’ਚ ਨਾਕੇਬੰਦੀ ਕੀਤੀ ਹੋਈ ਸੀ। ਥਾਣਾ ਮੁਖੀ ਪੁਸ਼ਪ ਬਾਲੀ ਦੀ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਇਨੋਵਾ ਗੱਡੀ ਸਿਲਵਰ ਰੰਗ ਦੀ, ਜਿਸ ’ਤੇ ਆਰਮੀ ਲਿਖਿਆ ਹੋਇਆ ਸੀ ਅਤੇ ਜਲੰਧਰ ਸਾਈਡ ਤੋਂ ਆ ਰਹੀ ਸੀ, ਨੂੰ ਚੈਕਿੰਗ ਲਈ ਰੋਕਿਆ। ਪੁੱਛਗਿੱਛ ਦੌਰਾਨ ਇਨੋਵਾ ਚਾਲਕ ਜਿਸ ਨੇ ਆਪਣਾ ਨਾਂ ਰਵਿੰਦਰ ਸਿੰਘ (30 ਸਾਲ) ਪੁੱਤਰ ਦਿਲਬਾਗ ਸਿੰਘ ਤੇ ਗੁਰਦੇਵ ਸਿੰਘ (18 ਸਾਲ) ਪੁੱਤਰ ਇੰਦਰਜੀਤ ਸਿੰਘ ਦੱਸਿਆ। ਗੱਡੀ ਦੀ ਤਲਾਸ਼ੀ ਲੈਣ ’ਤੇ 2 ਕੇਨੀਆ ਦੇਸੀ ਸ਼ਰਾਬ ਬਰਾਮਦ ਹੋਈ। ਰਵਿੰਦਰ ਸਿੰਘ ਦੀ ਤਲਾਸ਼ੀ ਕਰਨ ’ਤੇ ਉਸ ਦੀ ਡੱਬ ’ਚੋਂ 32 ਬੋਰ ਦਾ ਪਿਸਤੌਲ ਸਣੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ, ਜਿਸ ਦੇ ਆਧਾਰ ’ਤੇ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਦਿੱਤਾ। ਪੁਲਸ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ, ਜਿਸ ਨਾਲ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

rajwinder kaur

This news is Content Editor rajwinder kaur