ਬਾਲ ਮਜ਼ਦੂਰੀ ਖਿਲਾਫ਼ ਛਾਪੇਮਾਰੀ ਸ਼ੁਰੂ

11/18/2017 2:33:45 AM

ਜੈਤੋ,   (ਜਿੰਦਲ)-  ਡਿਪਟੀ ਕਮਿਸ਼ਨਰ ਦੀ ਗਠਿਤ ਟੀਮ ਦੇ ਇੰਚਾਰਜ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਿਪਨਬੀਰ ਸਿੰਘ ਜੋਸਨ ਤੇ ਉਨ੍ਹਾਂ ਦੀ ਟੀਮ ਵੱਲੋਂ ਜੈਤੋ ਵਿਖੇ ਬਾਲ ਮਜ਼ਦੂਰੀ ਖਿਲਾਫ਼ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਆਪਣੀਆਂ ਦੁਕਾਨਾਂ, ਫ਼ੈਕਟਰੀਆਂ 'ਤੇ ਕੰਮ ਕਰਵਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਤੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। 
ਇਸ ਟੀਮ 'ਚ ਰਜਨੀ ਕਾਂਸਲ ਲੇਬਰ ਇੰਸਪੈਕਟਰ, ਗੁਰਪ੍ਰੀਤ ਸਿੰਘ ਬੀ. ਪੀ. ਓ. ਆਫ਼ਿਸ ਜੈਤੋ, ਗੁਰਮੇਲ ਸਿੰਘ ਪੰਚਾਇਤ ਅਫ਼ਸਰ, ਜਗਦੀਸ਼ ਸਿੰਘ ਏ. ਐੱਸ. ਆਈ. ਥਾਣਾ ਜੈਤੋ, ਡਾ. ਅਨਵਜੋਤ ਕੌਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਜੈਤੋ ਤੇ ਰਾਜੇਸ਼ ਕੁਮਾਰ ਟੈਕਸ ਕੁਲੈਕਟਰ ਬੀ. ਡੀ. ਪੀ. ਓ. ਦਫ਼ਤਰ ਜੈਤੋ ਸ਼ਾਮਲ ਸਨ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਿਪਨਬੀਰ ਸਿੰਘ ਜੋਸਨ ਨੇ ਦੱਸਿਆ ਕਿ ਬਾਲ ਮਜ਼ਦੂਰੀ ਕਰਵਾਉਣ ਵਾਲੇ ਮਾਲਕਾਂ 'ਤੇ ਪਰਚਾ ਵੀ ਦਰਜ ਹੋ ਸਕਦਾ ਹੈ। ਉਨ੍ਹਾਂ ਹਲਵਾਈਆਂ, ਚਾਹ ਦੀਆਂ ਦੁਕਾਨਾਂ ਤੇ ਹੋਰਨਾਂ ਦੁਕਾਨਾਂ ਦੀ ਚੈਕਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਉਮਰ ਪੜ੍ਹਨ-ਲਿਖਣ ਤੇ ਵਿਕਾਸ ਹੋਣ ਦੀ ਹੈ, ਇੰਝ ਬੱਚਿਆਂ ਦਾ ਵਿਕਾਸ ਹੀ ਰੁਕ ਜਾਂਦਾ ਹੈ।