ਮੋਦੀ ਸਰਕਾਰ ਦਾ ਪੁਤਲਾ ਫੂਕਿਆ

07/17/2017 6:13:29 AM

ਮਾਹਿਲਪੁਰ, (ਮੁੱਗੋਵਾਲ)- ਮਾਹਿਲਪੁਰ ਵਿਕਾਸ ਮੰਚ ਵੱਲੋਂ ਅੱਜ ਰੈਸਟ ਹਾਊਸ ਦੇ ਸਾਹਮਣੇ ਮੁੱਖ ਮਾਰਗ 'ਤੇ ਜੀ. ਐੱਸ. ਟੀ. ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਮਲਜੀਤ ਸਿੰਘ ਨਰਿਆਲਾ ਜ. ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈੱਲ, ਅਨਮੋਲ ਸ਼ਰਮਾ ਜ. ਸਕੱਤਰ ਪੰਜਾਬ ਕਾਂਗਰਸ ਯੂਥ ਐਂਡ ਵੈੱਲਫੇਅਰ ਵਿੰਗ, ਮੰਚ ਦੇ ਪ੍ਰਧਾਨ ਸੂਰਜ ਪ੍ਰਭਾਕਰ, ਆਸ਼ੀਸ਼ ਪ੍ਰਭਾਕਰ, ਡਾ. ਵਿਨੈ ਕੁਮਾਰ, ਨਵਦੀਪ ਲੱਕੀ, ਹਰਸ਼ ਕੌੜਾ, ਗੁਰਮੀਤ ਸਿੰਘ ਢਿੱਲੋਂ, ਰਿੰਕਾ ਚੌਧਰੀ, ਪ੍ਰਦੀਪ ਕੁਮਾਰ, ਰਾਕੇਸ਼ ਕੁਮਾਰ ਗੁਪਤਾ, ਰੋਹਿਤ ਹਾਂਡਾ, ਵਿਨੋਦ ਕੁਮਾਰ, ਮਨਦੀਪ ਵਿਰਦੀ ਸਮੇਤ ਮੰਚ ਦੇ ਮੈਂਬਰ ਅਤੇ ਯੂਥ ਕਾਂਗਰਸ ਦੇ ਨੌਜਵਾਨ ਹਾਜ਼ਰ ਸਨ। 
ਸ. ਨਰਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਕਰ ਕੇ ਦੇਸ਼ ਦੀ ਜਨਤਾ ਨੂੰ ਪ੍ਰੇਸ਼ਾਨ ਕੀਤਾ ਤੇ ਹੁਣ ਜੀ. ਐੱਸ. ਟੀ. ਲਾਗੂ ਕਰ ਕੇ ਦੇਸ਼ ਦੀ ਆਮ ਜਨਤਾ ਅਤੇ ਵਪਾਰੀ ਵਰਗ ਨੂੰ ਮਹਿੰਗਾਈ ਦੀ ਭੱਠੀ ਵਿਚ ਧੱਕ ਦਿੱਤਾ ਹੈ। ਇਸ ਮੌਕੇ ਨੌਜਵਾਨ ਆਗੂ ਅਨਮੋਲ ਸ਼ਰਮਾ ਨੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। 
ਮੰਚ ਦੇ ਪ੍ਰਧਾਨ ਸੂਰਜ ਪ੍ਰਭਾਕਰ ਨੇ ਕਿਹਾ ਕਿ ਉਹ ਆਪਣੇ ਮੰਚ ਜ਼ਰੀਏ ਨੌਜਵਾਨਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹਰ ਪੱਖੋਂ ਜਾਗਰੂਕ ਹੋਣ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਉਨ੍ਹਾਂ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ।