ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਇਕ ਦਿਨ ਦਾ ਇੰਡਸਟਰੀਅਲ ਵਿਜ਼ਟ ਟੂਰ ਲਗਾਇਆ

Friday, Nov 03, 2017 - 05:04 PM (IST)


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁਡੀ ) - ਗੁਰੂ ਨਾਨਕ ਕਾਲਜ ਦੇ ਮੈਨੇਜਮੈਂਟ ਅਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗ ਸੰਬੰਧੀ ਅਮਲੀ ਪ੍ਰਕਿਰਿਆਂ ਤੋਂ ਜਾਣੂ ਕਰਾਉਣ ਸੰਬੰਧੀ ਇਕ ਰੋਜ਼ਾ ਟੋਪ ਗੀਅਰ ਨਿਟਵੀਅਰ ਲੁਧਿਆਣਾ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ। ਇਸ ਵਿਜ਼ਟ ਦੌਰਾਨ ਇੰਡਸਟਰੀ ਵਿਚ ਬੱਚਿਅ ਨੇ ਬਹੁਤ ਸਾਰੀਆਂ ਤਕਨੀਕਾਂ ਸਿੱਖੀਆਂ। ਉਨਾਂ ਨੇ ਕੱਪੜਾ ਬਣਨ ਤੋਂ ਲੈ ਕੇ ਕੱਪੜੇ ਦੀ ਪੈਕਕਿੰਗ ਤੱਕ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਵਾਪਸੀ ਦੌਰਾਨ ਉਨ੍ਹਾਂ ਨੇ ਧਾਰਮਿਕ ਸਥਾਨ ਗੁਰਦੁਆਰਾ ਨਾਨਕਸਰ ਦੇ ਵੀ ਦਰਸ਼ਨ ਕੀਤੇ । ਇਸ ਮੌਕੇ ਉਨ੍ਹਾਂ ਨਾਲ  ਬੀ. ਬੀ. ਏ. ਵਿਭਾਗ ਦੇ ਮਿਸਿਜ਼ ਮੋਨਿਕਾ ਗਰਗ ਅਤੇ ਮਿਸਟਰ ਮਨਦੀਪ ਸਿੰਘ ਅਤੇ ਫੈਸ਼ਨ-ਡਿਜ਼ਾਇਨਿੰਗ ਵਿਭਾਗ ਦੇ ਮੈਡਮ ਰੁਪਿੰਦਰ ਕੌਰ, ਮੈਡਮ ਰੂਹੀ ਖੁਰਾਣਾ ਅਤੇ ਮੈਡਮ ਅਮਨਦੀਪ ਕੌਰ ਇਸ ਸੰਬੰਧੀ ਕਾਲਜ ਦੇ ਵਧੀਕ ਸਕੱਤਰ ਸ. ਸਰੂਪ ਸਿੰਘ ਨੰਦਗੜ੍ਹ ਤੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਅਜਿਹੇ ਵਿਜ਼ਿਟ ਵਿਦਿਆਰਥੀਆਂ ਨੂੰ ਆਪਣੇ ਵਿਦਿਅਕ ਖੇਤਰ ਚ ਅਗਵਾਈ ਦੇਣ ਦੇ ਨਾਲ-ਨਾਲ ਭਵਿੱਖ ਵਿਚ ਰੁਜ਼ਗਾਰ ਲਈ ਤਿਆਰ ਕਰਦੇ ਹਨ ਤੇ ਵਿਦਿਆਰਥੀ ਕਾਰੋਬਾਰ ਕਰਨ ਲਈ ਵੀ ਤਿਆਰ ਹੁੰਦੇ ਹਨ।ਇਸ ਦੌਰਾਨ ਸੰਥਥਾ ਦੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀ ਹਰ ਖੇਤਰ 'ਚ ਤੋਂ ਵੱਧ ਗਿਆਨ ਹਾਸਲ ਕਰ ਸਕਣ।


Related News