ਭਾਰਤ-ਪਾਕਿ ਸਰਹੱਦ ਨੇੜਲੇ ਸਤਲੁਜ ਦਰਿਆ ''ਚੋਂ ਬਰਾਮਦ ਹੋਈ ਲਕੜੀ ਦੀ ਕਿਸ਼ਤੀ

08/31/2018 11:53:21 AM

ਫਿਰੋਜ਼ਪੁਰ (ਕੁਮਾਰ) - ਬੀਤੀ ਦੇਰ ਰਾਤ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ ਭੇਦਭਰੀ ਹਾਲਤ 'ਚ ਸਤਲੁਜ ਦਰਿਆ ਦੇ ਵਿਚਕਾਰੋਂ ਬੀ.ਐੱਸ.ਐੱਫ. ਦੀ 105 ਬਟਾਲੀਅਨ ਨੂੰ ਇਕ ਲਕੜੀ ਦੀ ਕਿਸ਼ਤੀ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 105 ਬਟਾਲੀਅਨ ਦੇ ਜਵਾਨਾਂ ਨੇ ਸਤਲੁਜ ਦਰਿਆ 'ਚ ਰੁੜਦੀ ਹੋਈ ਇਕ ਲਕੜੀ ਦੀ ਛੋਟੀ ਕਿਸ਼ਤੀ ਵੇਖੀ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਮੋਟਰ ਬੋਟ ਪਾਰਟੀ ਦੇ ਜਵਾਨਾਂ ਨੂੰ ਦੇ ਦਿੱਤੀ।

ਬੀ.ਐੱਸ.ਐੱਫ. ਨੇ ਬੀ.ਓ.ਪੀ. ਅੋਲਡ ਮੁਹੰਮਦੀ ਵਾਲਾ ਨੇੜੇ ਚੌਕੀ ਕਸੋਕੇ ਦੇ ਇਲਾਕੇ 'ਚ ਇਸ ਕਿਸ਼ਤੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਪਾਕਿ ਵਲੋਂ ਪਾਣੀ ਦੇ ਵਹਾਅ ਕਾਰਨ ਇੱਥੇ ਆ ਗਈ ਹੈ। ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ. ਨੇ ਕੁਝ ਦਿਨ ਪਹਿਲਾਂ ਵੀ ਸਤਲੁਜ ਦਰਿਆ 'ਚੋਂ ਇਕ ਪਾਕਿ ਕਿਸ਼ਤੀ ਬਰਾਮਦ ਕੀਤੀ ਸੀ।