ਲੁਧਿਆਣਾ ’ਚ ਗੁੰਡਾ-ਗਰਦੀ ਦਾ ਨੰਗਾ ਨਾਚ, ਇੰਡੋ ਕੈਨੇਡੀਅਨ ਸਕੂਲ ਦੇ ਬਾਹਰ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

05/14/2022 6:31:03 PM

ਲੁਧਿਆਣਾ (ਰਾਜ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਵਿਚ ਆਸ ਜਾਗੀ ਸੀ ਕਿ ਸ਼ਾਇਦ ਕ੍ਰਾਈਮ ਗ੍ਰਾਫ ਘੱਟ ਜਾਵੇਗਾ ਪਰ ਉਲਟਾ ਵੱਧਣ ਲੱਗਾ ਹੈ। ਰੋਜ਼ਾਨਾ ਹੋ ਰਹੀਆਂ ਲੁੱਟ-ਖੋਹ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨਾਲ ਸ਼ਹਿਰ ਦੇ ਲੋਕ ਸਹਿਮੇ ਹੋਏ ਹਨ, ਲੁਧਿਆਣਾ ਜੋ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਹੈ, ਹੁਣ ਕ੍ਰਾਈਮ ਦਾ ਹੱਬ ਬਣਦਾ ਜਾ ਰਿਹਾ ਹੈ। ਫੋਕਲ ਪੁਆਇੰਟ ਫਾਇਰਿੰਗ ਤੋਂ ਬਾਅਦ ਲੁੱਟ, ਮੋਤੀ ਨਗਰ ਇਲਾਕੇ ’ਚ ਗੰਨ ਪੁਆਇੰਟ ’ਤੇ ਲੁੱਟ ਅਤੇ ਗਿੱਲ ਰੋਡ ’ਤੇ ਹੋਈ ਫਾਇਰਿੰਗ ਤੋਂ ਬਾਅਦ ਹੁਣ ਤਾਜ਼ਾ ਘਟਨਾ ’ਚ ਲਾਦੀਆਂ ਖੁਰਦ ਸਥਿਤ ਇਕ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ 6 ਫਾਇਰ ਕੀਤੇ। ਸਾਰੀਆਂ ਗੋਲੀਆਂ ਸਕੂਲ ਦੇ ਗੇਟ ’ਤੇ ਲੱਗੀਆਂ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਇਸ ਤੋਂ ਬਾਅਦ ਬਦਮਾਸ਼ਾਂ ਨੇ ਦੁਪਹਿਰ ਨੂੰ ਵਿਦਿਆਰਥੀ ਨਾਲ ਕੁੱਟਮਾਰ ਕਰ ਕੇ ਅਤੇ ਸਿਰ ’ਤੇ ਪਿਸਤੌਲ ਦੇ ਬੱਟ ਮਾਰ ਕੇ ਇਕ ਗੋਲੀ ਵੀ ਚਲਾਈ, ਜਿਸ ’ਚ ਵਿਦਿਆਰਥੀ ਵਾਲ-ਵਾਲ ਬਚ ਗਿਆ। ਭਾਵੇਂ ਸਵੇਰੇ ਹੋਈ ਫਾਇਰਿੰਗ ਵਿਚ ਪਹਿਲਾਂ ਸਕੂਲ ਵਾਲੇ ਸਮਝ ਰਹੇ ਸੀ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਹਨ ਪਰ ਦੁਪਹਿਰ ਨੂੰ ਹੋਈ ਲੜਾਈ ਦੀ ਜਦ ਉਹ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਵੇਰੇ ਬੁਲੇਟ ਦੇ ਪਟਾਕੇ ਨਹੀਂ ਸਗੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇਕ ਤੋਂ ਬਾਅਦ ਇਕ-ਇਕ ਕਰ ਕੇ 6 ਫਾਇਰ ਸਕੂਲ ਦੇ ਗੇਟ ’ਤੇ ਕੀਤੇ। ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ

ਇਸ ਤੋਂ ਬਾਅਦ ਏ. ਡੀ. ਸੀ. ਪੀ. ਅਸ਼ਵਨੀ ਗੋਟਿਆਲ, ਏ. ਸੀ. ਪੀ. ਤਲਵਿੰਦਰ ਸਿੰਘ, ਥਾਣਾ ਹੈਬੋਵਾਲ, ਸਰਾਭਾ ਨਗਰ, ਲਾਡੋਵਾਲ ਸਮੇਤ ਸੀ. ਆਈ. ਏ. ਦੀਆਂ ਟੀਮਾਂ ਪੁੱਜ ਗਈਆਂ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਮੌਕੇ ’ਤੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਸਵੰਤ ਨਗਰ ਦਾ ਰਹਿਣ ਵਾਲਾ ਗਰਵਧੀਰ ਜੋ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ਵਿਚ 12ਵੀਂ ਕਲਾਸ ਦਾ ਵਿਦਿਆਰਥੀ ਹੈ। ਉਸ ਦੀ ਭੈਣ ਵੀ ਉਸੇ ਸਕੂਲ ਵਿਚ ਪੜ੍ਹਦੀ ਹੈ, ਜਦਕਿ ਉਸ ਦੀ ਮਾਂ ਅਧਿਆਪਕ ਹੈ। ਗਰਵਧੀਰ ਨੇ ਦੋਸ਼ ਲਾਇਆ ਕਿ ਕੁਝ ਨੌਜਵਾਨ ਉਸ ਦੀ ਭੈਣ ਨਾਲ ਛੇੜ-ਛਾੜ ਕਰ ਰਹੇ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਦੋ ਦਿਨ ਪਹਿਲਾਂ ਵੀ ਭੈਣ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ ’ਤੇ ਕਿਹਾ-ਸੁਣੀ ਹੋਈ ਅਤੇ ਕੁੱਟਮਾਰ ਹੋਈ ਸੀ। ਉਸ ਤੋਂ ਬਾਅਦ ਉਕਤ ਨੌਜਵਾਨ ਲਗਾਤਾਰ ਉਸ ਨੂੰ ਧਮਕੀਆਂ ਦਿੰਦੇ ਰਹੇ ਸਨ।

ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ

ਉਕਤ ਘਟਨਾ ਨੂੰ ਲੈ ਕੇ ਇਕ ਵਾਰ ਫਿਰ ਕਿਹਾ-ਸੁਣੀ ਹੋਈ ਅਤੇ ਧਮਕੀਆਂ ਦੇ ਕੇ ਉਕਤ ਮੁਲਜ਼ਮ ਫਰਾਰ ਹੋ ਗਏ। ਸਵੇਰੇ ਲਗਭਗ ਸਾਢੇ 7 ਵਜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਕੂਲ ਗੇਟ ’ਤੇ ਗੋਲੀਆਂ ਚਲਾ ਦਿੱਤੀਆਂ। ਉਸੇ ਸਮੇਂ ਸਾਰਿਆਂ ਨੇ ਸੋਚਿਆ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਵੱਜ ਰਹੇ ਹਨ। ਦੁਪਹਿਰ ਨੂੰ ਜਦ ਸਕੂਲ ਛੁੱਟੀ ਹੋਈ ਤਾਂ ਉਸ ਨੇ ਫਿਰ ਦਸਵੀਂ ਕਲਾਸ ਦੇ ਨੌਜਵਾਨਾਂ ਨੂੰ ਸਮਝਾਇਆ ਸੀ, ਜੋ ਕਿ ਬਹਿਸ ਕਰਨ ਲੱਗੇ ਸੀ। ਕੁਝ ਹੀ ਮਿੰਟਾਂ ਵਿਚ ਦੋ ਆਈ-20 ਕਾਰਾਂ ਅਤੇ 4 ਮੋਟਰਸਾਈਕਲਾਂ ’ਤੇ ਡੇਢ ਦਰਜਨ ਨੌਜਵਾਨ ਆਏ, ਜਿਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਵਿਚ ਗਰਵਧੀਰ ਜ਼ਖਮੀ ਹੋ ਗਿਆ। ਇਸ ਦੌਰਾਨ ਬਚਾਅ ਲਈ ਵਰਿੰਦਰ ਅਤੇ ਤੁਸ਼ਾਰ ਨਾਂ ਦੇ ਵਿਦਿਆਰਥੀ ਆਏ, ਬਦਮਾਸ਼ਾਂ ਨੇ ਪਹਿਲਾਂ ਉਨ੍ਹਾਂ ਦੇ ਪਿਸਤੌਲ ਦੇ ਬੱਟ ਮਾਰੇ ਅਤੇ ਇਕ ਗੋਲੀ ਵੀ ਚਲਾਈ। ਗੋਲੀ ਦੀ ਆਵਾਜ਼ ਸੁਣ ਕੇ ਸਕੂਲ ਸਟਾਫ ਬਾਹਰ ਨਿਕਲਿਆ ਅਤੇ ਉਨ੍ਹਾਂ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਮੋਹਾਲੀ ਹਮਲੇ ’ਚ ਡੀ. ਜੀ. ਪੀ ਦਾ ਖੁਲਾਸਾ, ਬੱਬਰ ਖਾਲਸਾ ਦੇ ਇਸ਼ਾਰੇ ’ਤੇ ਕੈਨੇਡਾ ਬੈਠੇ ਗੈਂਗਸਟਰ ਨੇ ਕਰਵਾਈ ਵਾਰਦਾਤ

ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ
ਇਸ ਸੰਬੰਧੀ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਪਹਿਲਾਂ ਸਵੇਰੇ ਮੋਟਰਸਾਈਕਲ ਸਵਾਰਾਂ ਨੇ ਗੇਟ ’ਤੇ ਗੋਲੀਆਂ ਚਲਾਈਆਂ ਸੀ। ਬਾਅਦ ਵਿਚ ਦੁਪਹਿਰ ਨੂੰ ਵਿਦਿਆਰਥੀਆਂ ’ਤੇ ਬਾਹਰੀ ਨੌਜਵਾਨਾਂ ਨੇ ਕੁੱਟਮਾਰ ਕੀਤੀ ਸੀ। ਦੁਪਹਿਰ ਨੂੰ ਗੋਲੀ ਚੱਲੀ ਹੈ ਜਾਂ ਨਹੀਂ ਇਹ ਹਾਲੇ ਸਪੱਸ਼ਟ ਨਹੀਂ ਹੋਇਆ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਵੇਰੇ ਫਾਇਰਿੰਗ ਕਰਨ ਵਾਲੇ ਨੌਜਵਾਨ ਅਤੇ ਦੁਪਹਿਰ ਨੂੰ ਝਗੜਾ ਕਰਨ ਆਏ ਨੌਜਵਾਨ ਇਕ ਹੀ ਪੱਖ ਦੇ ਸੀ ਜਾਂ ਵੱਖ-ਵੱਖ ਫਿਲਹਾਲ ਹਾਲੇ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਥਾਣਾ ਮਾਹਿਲਪੁਰ ਦਾ ਥਾਣੇਦਾਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News