ਨਿਊਯਾਰਕ ''ਚ ਵੱਜਿਆ ਭਾਰਤੀ ਵਿਦਿਆਰਥੀਆਂ ਦੀ ਕਲਾ ਦਾ ਡੰਕਾ

03/19/2019 12:42:16 PM

ਲੁਧਿਆਣਾ (ਅਭਿਸ਼ੇਕ) : ਭਾਰਤੀਆਂ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ, ਇਹ ਗੱਲ ਨੂੰ 'ਨਿਊਯਾਰਕ ਫੈਸ਼ਨ ਵੀਕ' ਦੌਰਾਨ ਭਾਰਤੀ ਵਿਦਿਆਰਥੀਆਂ ਦੀ ਕਲਾ ਦੇ ਵੱਜੇ ਡੰਕੇ ਨੇ ਸਿੱਧ ਕਰ ਦਿੱਤੀ ਹੈ। ਇਹ ਮੌਕਾ ਭਾਰਤੀ ਵਿਦਿਆਰਥੀਆਂ ਨੂੰ 'ਇੰਟਰਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨ' ਨੇ ਦਿੱਤਾ ਹੈ। ਉਨ੍ਹਾਂ ਵਲੋਂ ਤਿਆਰ ਕੀਤੀਆਂ ਗਈਆਂ ਡਰੈੱਸਾਂ ਨੂੰ ਨਿਊਯਾਰਕ ਫੈਸ਼ਨ ਵੀਕ 'ਚ ਪੇਸ਼ ਕੀਤਾ ਗਿਆ, ਜਿਸ 'ਚ ਵਿਦਿਆਰਥੀਆਂ ਦੀ ਕਲਾ ਦੀ ਖੂਬ ਤਾਰੀਫ ਕੀਤੀ ਗਈ।  9 ਅਤੇ 10 ਫਰਵਰੀ ਨੂੰ ਨਿਊਯਾਰਕ ਫੈਸ਼ਨ ਵੀਕ 'ਚ ਆਈਨਿਫਡ ਦੇ 35 ਤੋਂ ਜ਼ਿਆਦਾ ਵਿਦਿਆਰਥੀਆਂ ਨੇ 6 ਗਾਰਮੈਂਟਸ ਦੀ ਰੇਂਜ ਪੇਸ਼ ਕੀਤੀ। ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਾਰਮੈਂਟਸ ਪਾ ਕੇ ਮਾਡਲਾਂ ਨੇ ਰੈਂਪ ਵਾਕ ਕੀਤਾ। ਸਭ ਵਿਦਿਆਰਥੀਆਂ ਨੇ ਕਿਹਾ ਕਿ ਨਿਊਯਾਰਕ ਫੈਸ਼ਨ ਵੀਕ ਲਈ ਡਰੈੱਸਾਂ ਤਿਆਰ ਕਰਨ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੈ। ਸੈਂਟਰ ਹੈੱਡ ਅਰਵਿੰਦ ਗੁਪਤਾ ਨੇ ਵਿਦਿਆਰਥੀਆਂ ਦੀ ਇਸ ਉਪਲੱਬਧੀ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ 'ਤੇ ਵਿਦਿਆਰਥੀਆਂ ਨੇ ਆਪਣੇ ਤਜ਼ੁਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਇੰਟਰਨੈਸ਼ਨਲ ਡਿਜ਼ਾਈਨਰਾਂ ਤੋਂ ਸਿੱਖਣ ਦਾ ਮੌਕਾ ਮਿਲਣ ਨਾਲ ਹੀ ਇੰਟਰਨੈਸ਼ਨਲ ਟਰੈਂਡ ਅਤੇ ਫੈਸ਼ਨ ਬਾਰੇ ਵੀ ਬਹੁਤ ਸਾਰੀਆਂ ਚੀਜ਼ਾਂ ਉਨ੍ਹਾਂ ਨੂੰ ਸਿੱਖਣ ਨੂੰ ਮਿਲੀਆਂ ਹਨ। 

Babita

This news is Content Editor Babita