ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਰੋਸ ਰੈਲੀ

10/24/2017 7:08:34 AM

ਤਰਨਤਾਰਨ,  (ਰਾਜੂ, ਆਹਲੂਵਾਲੀਆ)-  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਨਵ ਉਦਾਰਵਾਦੀ ਨੀਤੀਆਂ, ਫਿਰਕਾਪ੍ਰਸਤੀ ਤੇ ਪੁਲਸ ਜ਼ਿਆਦਤੀਆਂ ਆਦਿ ਮਸਲਿਆਂ ਨੂੰ ਲੈ ਕੇ ਵਿਸ਼ਾਲ ਰੋਸ ਰੈਲੀ ਅਰਸਾਲ ਸਿੰਘ ਸੰਧੂ, ਜਸਪਾਲ ਸਿੰਘ ਝਬਾਲ, ਮੁਖਤਾਰ ਸਿੰਘ ਮੱਲਾਂ ਦੀ ਅਗਵਾਈ ਹੇਠ ਕੱਢੀ ਗਈ। 
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ, ਕਾਮਰੇਡ ਬਲਬੀਰ ਸੂਦ, ਹਰਦੀਪ ਸਿੰਘ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇਸ਼ ਅੰਦਰ ਨਵ ਉਦਾਰਵਾਦੀ ਨੀਤੀਆਂ ਦੀ ਪੂਰੀ ਸਮਰਥਕ ਹੈ ਤੇ ਤੇਜ਼ੀ ਨਾਲ ਇਨ੍ਹਾਂ ਨੂੰ ਲਾਗੂ ਕਰ ਰਹੀ ਹੈ, ਜਿਨ੍ਹਾਂ ਕਰ ਕੇ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਭਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕਿਸਾਨੀ ਤਬਾਹ ਹੋ ਰਹੀ ਹੈ, ਦੇਸ਼ ਅੰਦਰ ਛੋਟੀ ਦਰਮਿਆਨੀ ਸਨਅਤ, ਵਪਾਰ ਬੰਦ ਹੋ ਰਿਹਾ ਹੈ, ਕਰੋੜਾਂ ਲੋਕ ਬੇਰੁਜ਼ਗਾਰ ਹੋ ਰਹੇ ਹਨ, ਮਹਿੰਗਾਈ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ, ਸਰਕਾਰ ਵੱਲੋਂ ਕਈ ਤਰ੍ਹਾਂ ਦੇ ਟੈਕਸ ਲਾਉਣ ਨਾਲ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਰਿਹਾ ਹੈ। 
ਘੱਟ ਗਿਣਤੀ ਲੋਕਾਂ ਤੇ ਔਰਤਾਂ 'ਤੇ ਜਬਰ ਵੱਧ ਰਿਹਾ ਹੈ, ਬੁਧੀਜੀਵੀ ਅਤੇ ਖੱਬੇ ਪੱਖੀ ਲੋਕਾਂ 'ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਮਸਲਿਆਂ ਨੂੰ ਲੈ ਕੇ ਲਾਮਬੰਦ ਹੋਣ ਲਈ ਸੱਦਾ ਦਿੱਤਾ ਅਤੇ ਪੁਲਸ ਜ਼ਿਆਦਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਸੰਘਰਸ਼ ਕਰਨ ਲਈ ਪ੍ਰੇਰਿਆ।
ਇਸ ਮੌਕੇ ਚਰਨਜੀਤ ਸਿੰਘ ਬਾਠ, ਸੁਲੱਖਣ ਸਿੰਘ ਤੁੜ, ਹਰਭਜਨ ਸਿੰਘ ਪੱਟੀ, ਦਾਰਾ ਸਿੰਘ, ਕਰਮ ਸਿੰਘ, ਜਸਬੀਰ ਸਿੰਘ, ਬਲਦੇਵ ਭੈਲ, ਨਰਿੰਦਰ ਕੌਰ, ਲੱਖਾ ਸਿੰਘ, ਧਰਮ ਸਿੰਘ ਪੱਟੀ ਆਦਿ ਨੇ ਵੀ ਸੰਬੋਧਨ ਕੀਤਾ।