ਵੱਖ-ਵੱਖ ਥਾਵਾਂ ''ਤੇ ਮੋਦੀ ਸਰਕਾਰ ਦਾ ਪੁੱਤਲਾ ਫੂਕਿਆ ਗਿਆ

09/24/2017 5:00:31 PM

ਬਟਾਲਾ (ਬੇਰੀ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ) ਵਲੋਂ ਕੇਂਦਰ ਸਰਕਾਰ ਵਲੋਂ ਹਰ ਰੋਜ ਵਧਾਈਆਂ ਜਾ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਖਿਲਾਫ ਕਾਮਰੇਡ ਜਗੀਰ ਸਿੰਘ ਕਿਲਾ ਲਾਲ ਸਿੰਘ ਤੇ ਕਾ. ਮਾਨਾ ਮਸੀਹ ਬਾਲੇਵਾਲ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਪਿੰਡ ਖਾਨਫੱਤਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਅੱਡਾ ਕਿਲਾ ਲਾਲ ਸਿੰਘ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ  ਸੰਬੋਧਨ ਕਰਦਿਆਂ ਆਰ. ਐੱਮ. ਪੀ. ਆਈ. ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਘਬੀਰ ਸਿੰਘ ਪਕੀਵਾ ਅੇਤ ਜ਼ਿਲਾ ਆਗੂ ਕਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀਆਂ ਜੇਬਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਜੀ. ਐੱਸ. ਟੀ ਕਾਨੂੰਨ 'ਚ ਪੈਟਰੋਲ ਡੀਜ਼ਲ ਨੂੰ ਸ਼ਾਮਲ ਨਾ ਕਰਕੇ 2 ਲੱਖ ਕਰੋੜ ਰੁਪਏ ਮੋਦੀ ਸਰਕਾਰ ਅਤੇ 4 ਲੱਖ ਕਰੋੜ ਰੁਪਏ ਸੂਬਾ ਸਰਕਾਰ ਕਮਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਫੇਰ ਜੀ. ਐੱਸ. ਟੀ ਲਾਗੂ ਕਰਕੇ ਕਿਸਾਨਾਂ, ਮਜ਼ਦੂਰਾ, ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਮੌਕੇ ਕਾ. ਨਰਿੰਦਰ ਸਿੰਘ ਮੁਰੀਦਕੇ, ਵਿਰਗਟ ਖਾਨਫੱਤਾ, ਰੂਪ ਲਾਲ ਬਟਾਲਾ, ਜਗੀਰ ਮਸੀਹ, ਕਾ. ਪਰਵੇਜ ਕਾਲਾ, ਬਾਵਾ ਸਿੰਘ, ਗੁਰਜੀਤ ਗੱਗੋਵਾਲੀ, ਰੋਸ਼ਨ ਸਿੰਘ, ਸਵਿੰਦਰ ਸਿੰਘ, ਵਿਜੇ ਅਗਨੀਹੋਤਰੀ, ਮੰਗਾ ਮਸੀਹ, ਸਵਰਣਨ ਖਾਨਫੱਤਾ ਆਦਿ ਹਾਜ਼ਰ ਸਨ।