ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਡਰਾਈਵਰ 'ਤੇ ਲੱਗਾ ਸਿੱਖ ਨੌਜਵਾਨਾਂ ਦੀ ਹੱਤਿਆ ਕਰਨ ਦਾ ਦੋਸ਼

01/13/2023 11:00:16 AM

ਮੈਲਬੌਰਨ (ਆਈ.ਏ.ਐੱਨ.ਐੱਸ.) ਆਸਟ੍ਰੇਲੀਆ ਦੇ ਮੱਧ ਵਿਕਟੋਰੀਆ ਸੂਬੇ ਵਿੱਚ ਇੱਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ 'ਤੇ ਖਤਰਨਾਕ ਡਰਾਈਵਿੰਗ ਦੇ ਚਾਰ ਦੋਸ਼ ਲਗਾਏ ਗਏ ਹਨ, ਜਿਸ ਕਾਰਨ ਪੰਜਾਬ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।ਐਸਬੀਐਸ ਪੰਜਾਬੀ ਚੈਨਲ ਨੇ ਦੱਸਿਆ ਕਿ  ਹਰਿੰਦਰ ਸਿੰਘ ਰੰਧਾਵਾ ਪੁਲਸ ਹਿਰਾਸਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਜਦੋਂ ਉਹ ਚਾਰ ਯਾਤਰੀਆਂ ਨਾਲ ਇੱਕ ਪਿਊਜੋਟ ਚਲਾ ਰਿਹਾ ਸੀ, ਉਦੋਂ ਸ਼ੈਪਰਟਨ ਨੇੜੇ ਪਾਈਨ ਲਾਜ ਦੇ ਇੱਕ ਚੌਰਾਹੇ 'ਤੇ ਉਸ ਦੀ ਟੱਕਰ ਇਕ ਇੱਕ ਟੋਇਟਾ ਹਿਲਕਸ ਯੂਟੀਈ ਨਾਲ ਹੋ ਗਈ। ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਪੁਲਸ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅੱਗੇ ਦੱਸਿਆ ਕਿ ਉਹ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਸੀਟ ਬੈਲਟ ਪਹਿਨੀ ਹੋਈ ਸੀ ਜਾਂ ਨਹੀਂ।ਮ੍ਰਿਤਕਾਂ ਦੀ ਪਛਾਣ ਮੁਕਤਸਰ ਨਿਵਾਸੀ ਹਰਪਾਲ ਸਿੰਘ, ਜਲੰਧਰ ਵਾਸੀ ਭੁਪਿੰਦਰ ਸਿੰਘ, ਤਰਨਤਾਰਨ ਨਿਵਾਸੀ ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਜੋਂ ਹੋਈ।ਮੈਲਬੌਰਨ ਸਥਿਤ ਸਮਾਜ ਸੇਵੀ ਫੁਲਵਿੰਦਰਜੀਤ ਸਿੰਘ ਗਰੇਵਾਲ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ "ਚਾਰੇ ਮ੍ਰਿਤਕ ਪੰਜਾਬ ਰਾਜ ਨਾਲ ਸਬੰਧਤ ਸਨ ਅਤੇ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ 'ਤੇ ਸਨ।" ਗਰੇਵਾਲ ਨੇ ਚੈਨਲ ਨੂੰ ਦੱਸਿਆ ਕਿ ਚਾਰੇ ਵਿਅਕਤੀਆਂ ਦੇ ਪਰਿਵਾਰ "ਦੁਖੀ" ਸਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਵੱਡੀ ਖ਼ਬਰ, ਲਾਪਤਾ ਹੋਈ 33 ਸਾਲਾ ਪੰਜਾਬਣ

ਵਿਕਟੋਰੀਆ ਪੁਲਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਜਸਟਿਨ ਗੋਲਡਸਮਿਥ ਨੇ ਮੀਡੀਆ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤ "ਟੀ-ਬੋਨ ਕਿਸਮ ਦੀ ਟੱਕਰ" ਵੱਲ ਇਸ਼ਾਰਾ ਕਰਦੇ ਹਨ, ਯਾਨੀ ਜਦੋਂ ਇੱਕ ਵਾਹਨ ਦਾ ਅਗਲਾ ਹਿੱਸਾ ਦੂਜੇ ਦੇ ਸਾਈਡ ਨਾਲ ਟਕਰਾ ਜਾਂਦਾ ਹੈ, ਇੱਕ 'ਟੀ' ਆਕਾਰ ਬਣ ਜਾਂਦਾ ਹੈ।ਟੋਇਟਾ ਹਿਲਕਸ ਦਾ 29 ਸਾਲਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਅਤੇ ਪੁਲਸ ਦੀ ਸਹਾਇਤਾ ਲਈ ਰੁੱਕ ਗਿਆ।ਐਂਬੂਲੈਂਸ ਵਿਕਟੋਰੀਆ ਦੇ ਅਨੁਸਾਰ ਬਾਅਦ ਵਿੱਚ ਉਸਨੂੰ ਮਾਮੂਲੀ ਸੱਟਾਂ ਨਾਲ ਸਥਿਰ ਹਾਲਤ ਵਿੱਚ ਗੌਲਬਰਨ ਵੈਲੀ ਹੈਲਥ ਹਸਪਤਾਲ ਲਿਜਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana