ਭਾਰਤ ''ਚ ਸਲ੍ਹਾਬ ਦਿੰਦੀ ਹੈ ਬੀਮਾਰੀਆਂ ਨੂੰ ਸੱਦਾ!

11/05/2018 11:23:37 AM

ਲੁਧਿਆਣਾ (ਆਹੂਜਾ/ਸਿਕੰਦਰ) : ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਲੁਧਿਆਣਾ  ਚੈਪਟਰ ਤੇ ਡਾ. ਫਿਕਸਿਰ ਨੇ ਸਾਂਝੇ ਤੌਰ 'ਤੇ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ 'ਚ ਕੀਤਾ, ਜਿਸ 'ਚ ਇਮਾਰਤ  ਉਸਾਰੀ  ਉਪਰੰਤ ਉਭਰਨ ਵਾਲੀ ਸਲ੍ਹਾਬ ਦੇ ਸਿੱਟੇ ਵਜੋਂ ਬੀਮਾਰੀਆਂ ਪੈਦਾ ਹੋਣ 'ਤੇ ਚਿੰਤਾ ਪ੍ਰਗਟ ਕੀਤੀ ਗਈ। ਪੰਜਾਬ ਚੈਪਟਰ ਦੇ ਚੇਅਰਮੈਨ ਆਰਕੀਟੈਕਟ ਸੰਜੇ ਗੋਇਲ ਨੇ ਆਰਕੀਟੈਕਟਾਂ ਨੂੰ ਉਸਾਰੀ ਦੀ ਸ਼ੁਰੂਆਤ ਤੋਂ ਹੀ ਵਾਟਰ ਪਰੂਫਿੰਗ ਪ੍ਰਣਾਲੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਮੌਜੂਦਾ ਤਿਆਰ ਇਮਾਰਤਾਂ 'ਚ ਪਾਣੀ ਦੀ ਲੀਕੇਜ਼ ਤੇ ਡੈਂਪਨੈੱਸ ਇਕ ਗੰਭੀਰ ਸਮੱਸਿਆ ਹੈ। ਅਕਸਰ ਇਹ ਸਮੱਸਿਆ ਉਸਾਰੀ ਦੇ  ਕੁਝ ਸਾਲਾਂ ਬਾਅਦ ਹੀ ਉਭਰਦੀ ਹੈ। ਆਰਕੀਟੈਕਟਾਂ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਸੈਮੀਨਾਰ 'ਚ ਆਰਕੀਟੈਕਟਰਜ਼ ਜਨਰਲਿਜ਼ਮ ਤੇ ਲੁਧਿਆਣਾ ਦੇ ਆਰਕੀਟੈਕ ਪਪਲ ਸੁਨੇਜਾ ਵੱਲੋਂ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਆਰਕੀਟੈਕਟ ਯੋਗੇਸ਼ ਸਿੰਗਲਾ, ਨਿਰੰਜਨ ਕੁਮਾਰ, ਬਲਵੀਰ ਬੱਗਾ, ਬਿਮਲ ਦੀਪ ਸਿੰਘ, ਹਰਪ੍ਰੀਤ ਕੌਰ ਢਿੱਲੋਂ, ਸੁਮਿਤ ਸ਼ਰਮਾ, ਬਲਜੀਤ ਬਾਵਾ, ਟੋਨਿਸ਼ ਵਰਮਾ, ਅਰਜਨਦੀਪ ਸ਼ਰਮਾ ਤੇ ਨੀਰਜ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।