ਪਾਕਿਸਤਾਨ ’ਚ ਵਧੀਆਂ ਖਾਲਿਸਤਾਨੀ ਸਰਗਰਮੀਆਂ, ਭਾਰਤ ਨੇ ਦਿੱਤੇ ਸਬੂਤ

07/19/2019 8:29:36 PM

ਜਲੰਧਰ, (ਧਵਨ)- ਪਾਕਿਸਤਾਨ ’ਚ ਖਾਲਿਸਤਾਨੀ ਅਨਸਰਾਂ ਦੀਆਂ ਸਰਗਰਮੀਆਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਧੀਆਂ ਹੋਈਆਂ ਹਨ, ਜਿਸ ਸਬੰਧੀ ਭਾਰਤ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਹੋਈ ਵਾਰਤਾ ’ਚ ਪਾਕਿਸਤਾਨ ਦੇ ਸਾਹਮਣੇ ਸਬੂਤ ਵੀ ਪੇਸ਼ ਕੀਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਇਸ ਸਾਲ ਨਵੰਬਰ ਮਹੀਨੇ ’ਚ ਮਨਾਇਆ ਜਾ ਰਿਹਾ ਹੈ। ਭਾਰਤ ਨੇ ਖਾਲਿਸਤਾਨੀ ਅਨਸਰਾਂ ਦੀਆਂ ਸਰਹੱਦ ਪਾਰ ਸਰਗਰਮੀਆਂ ਸਬੰਧੀ ਪਿਛਲੇ 4 ਸਾਲਾਂ ਦੇ ਸਬੂਤ ਪਾਕਿਸਤਾਨ ਦੇ ਸਾਹਮਣੇ ਰੱਖੇ ਗਏ। ਭਾਰਤ ਪਾਕਿ ਵਾਰਤਾ ਦੌਰਾਨ ਨਵੰਬਰ 2019 ਤੋਂ ਪਹਿਲਾਂ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ’ਤੇ ਸਹਿਮਤੀ ਬਣੀ ਸੀ।

ਭਾਰਤ ਨੇ 23 ਪੰਨਿਆ ਦੇ ਜੋ ਸਬੂਤ (ਡੋਜ਼ੀਅਰ) ਪਾਕਿਸਤਾਨ ਨੂੰ ਸੌਂਪੇ ਹਨ, ਉਨ੍ਹਾਂ ’ਚ ਪਾਕਿਸਤਾਨ ਸਥਿਤ ਪਵਿੱਤਰ ਧਾਰਮਿਕ ਸਥਾਨਾਂ ’ਚ ਇੰਗਲੈਂਡ ਦੇ ਖਾਲਿਸਤਾਨੀ ਸਮਰਥਕਾਂ ਜਿਵੇਂ ਮਨਮੋਹਨ ਸਿੰਘ ਅਤੇ ਹੋਰਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਰਿਫਰੈਂਡਮ 2020 ਸਬੰਧੀ ਬੈਨਰ ਫੜੇ ਹੋਏ ਸਨ। ਖਾਲਿਸਤਾਨ ਦੇ ਸਮਰਥਨ ਵਾਲੇ ਨੌਜਵਾਨਾਂ ਨੂੰ ਕਸ਼ਮੀਰ ਪੂਰਨਿਆਂ ’ਤੇ ਚੱਲਣ ਲਈ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਇਹ ਵੀ ਸੰਦੇਸ਼ ਨੌਜਵਾਨਾਂ ਤਕ ਪਹੁੰਚਾਇਆ ਜਾ ਰਿਹਾ ਕਿ ਭਾਰਤ ਸਰਕਾਰ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਆਪਣਾ ਗੁਲਾਮ ਸਮਝਦੀ ਹੈ। ਪਾਕਿਸਤਾਨ ’ਚ ਚਲ ਰਹੀਆਂ ਖਾਲਿਸਤਾਨੀ ਅਨਸਰਾਂ ਦੀਆਂ ਸਰਗਰਮੀਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੇ ਲਗਭਗ ਡੇਢ ਸਾਲਾਂ ਤੋਂ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਉਹ ਪਾਕਿਸਤਾਨੀ ਸਰਕਾਰ ’ਤੇ ਖਾਲਿਸਤਾਨੀ ਸਮਰਥਕਾਂ ਦੀਆਂ ਸਰਗਰਮੀਆਂ ਨੂੰ ਬੰਦ ਕਰਾਉਣ ਲਈ ਦਬਾਅ ਪਾਉਣ। ਕੈਪਟਨ ਅਮਰਿੰਦਰ ਸਿੰਘ ਅਤੇ ਖਾਲਿਸਤਾਨੀ ਸਮਰਥਕ ਅੱਤਵਾਦੀ ਆਹਮੋ-ਸਾਹਮਣੇ ਆਏ ਹੋਏ ਹਨ ਅਤੇ ਮੁਖ ਮੰਤਰੀ ਲਗਾਤਾਰ ਇਨ੍ਹਾਂ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇਣ ’ਚ ਲੱਗੇ ਹੋਏ ਹਨ।

 

2016 ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫੈਡਰਲ ਮੰਤਰੀ ਮੁਹੰਮਦ ਯੂਸਫ ਨੇ ਗੁਰਦੁਆਰਾ ਨਨਕਾਣਾ ਸਾਹਿਬ ’ਚ ਬੋਲਦੇ ਹੋਏ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ, ਜਿਸ ਨੂੰ ਸੁਰੱਖਿਆ ਬਲਾਂ ਨੇ ਜੁਲਾਈ 2016 ’ਚ ਮਾਰ ਮੁਕਾਇਆ ਸੀ, ਸਬੰਧੀ ਜ਼ਿਕਰ ਕੀਤਾ ਸੀ। ਉਸ ਸਮੇਂ ਭਾਰਤ ਤੋਂ ਗਏ ਜਥੇ ਦੇ ਮੈਂਬਰਾਂ ਨੂੰ ਭਾਰਤ ਸਰਕਾਰ ਵਿਰੁੱਧ ਭੜਕਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਉਸ ਸਮੇ ਂ ਭਾਰਤ ਵਿਰੱੁਧ ਕਈ ਗੱਲਾਂ ਕਹੀਆਂ ਗਈਆਂ ਸਨ। ਭਾਰਤ ਨੇ ਪਾਕਿਸਤਾਨ ਨੂੰ ਸੌਂਪੇ ਡੋਜ਼ੀਅਰ ’ਚ ਚਾਵਲਾ ਦੇ ਸੋਸ਼ਲ ਮੀਡੀਆ ’ਤੇ ਪ੍ਰਮਾਣਾਂ ਨੂੰ ਵੀ ਪੇਸ਼ ਕੀਤਾ ਹੈ। ਚਾਵਲਾ ਦੀ ਫੇਸਬੁਕ ਤੋਂ 11 ਤਸਵੀਰਾਂ ਲੈ ਕੇ ਪਾਕਿਸਤਾਨ ਨੂੰ ਦਿੱਤੀਆਂ ਗਈਅਾਂ ਹਨ, ਜਿਨ੍ਹਾਂ ’ਚ ਭਿੰਡਰਾਂਵਾਲੇ ਦੇ ਪੋਸਟਰ ਵੀ ਸ਼ਾਮਲ ਹਨ।

ਪਾਕਿਸਤਾਨ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਜਗਰੂਪ ਸਿੰਘ ਰੂਪਾ, ਜੋ 2016 ’ਚ ਜਥੇ ਦੇ ਨਾਲ ਪਾਕਿਸਤਾਨ ਗਿਆ ਸੀ, ਨੂੰ ਲਖਵੀਰ ਸਿੰਘ ਰੋਡੇ ਅਤੇ ਹਰਮੀਰ ਸਿੰਘ ਉਰਫ ਪੀ.ਐੱਚ.ਡੀ. ਨੇ ਭਾਰਤ ’ਚ ਅੱਤਵਾਦੀ ਘਟਨਾਵਾਂ ਫੈਲਾਉਣ ਲਈ ਹਥਿਆਰ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਸੀ। ਭਾਰਤ ਨੇ ਿਸੱਖ ਫਾਰ ਜਸਟਿਸ ਦੀਆਂ ਪਾਕਿਸਤਾਨ ’ਚ ਸਰਗਰਮੀਆਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕਾ ਸਥਿਤ ਖਾਲਿਸਤਾਨੀ ਹਿਤੈਸ਼ੀ ਸਮੂਹ ਸਿੱਖ ਫਾਰ ਜਸਟਿਸ ’ਤੇ ਭਾਰਤ ਸਰਕਾਰ ਨੇ ਹਾਲ ਹੀ ’ਚ ਪਾਬੰਦੀ ਲਾ ਕੇ ਦਿੱਤੀ ਸੀ। ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਖਾਲਿਸਤਾਨੀ ਸਮਰਥਕਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ’ਤੇ ਕਰਤਾਰਪੁਰ ਸਾਹਿਬ ਵਿਚ ਕਨਵੈਨਸ਼ਨ ਕਰਨ ਦੇ ਮਾਮਲੇ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਪਾਕਿਸਤਾਨ ਨੂੰ ਸੌਂਪੇ ਲਾਵਾਂ ’ਚ ਤਾਰਾ ਸਿੰਘ, ਬਿਸ਼ਨ ਸਿੰਘ ਅਤੇ ਮਨਿੰਦਰ ਸਿੰਘ ਦੇ ਨਾਂ ਵੀ ਸ਼ਾਮਲ ਸਨ। ਇਨ੍ਹਾਂ ਖਾਲਿਸਤਾਨੀ ਤੱਤਾਂ ਨੇ ਜੁਲਾਈ 2017 ’ਚ ਵੀ ਭਾਰਤ ਵਿਰੁੱਧ ਵਾਹਗਾ ਬਾਰਡਰ ਦੇ ਨੇੜੇ ਪ੍ਰਦਰਸ਼ਨ ਕੀਤਾ ਸੀ। 2018 ’ਚ ਇੰਗਲੈਂਡ ਅਤੇ ਅਮਰੀਕਾ ਸਥਿਤ ਖਾਲਿਸਤਾਨੀ ਅਨਸਰਾਂ ਅਵਤਾਰ ਸਿੰਘ ਸੰਘੇੜਾ ਅਤੇ ਪ੍ਰਿਤਪਾਲ ਸਿੰਘ ਨੇ ਤਾਂ ਪਾਕਿਸਤਾਨ ਸਥਿਤ ਪੰਜਾਬ ਸਾਹਿਬ ਗੁਰਦੁਅਾਰੇ ’ਚ ਖਾਲਿਸਤਾਨ ਸਬੰਧੀ ਖੁੱਲ੍ਹ ਕੇ ਨੀਂਹ ਚਲਾਈ ਸੀ।

15 ਖਾਲਿਸਤਾਨੀ ਸਮਰਥਕਾਂ ਦੀ ਦਿੱਤੀ ਸੂਚੀ

15 ਖਾਲਿਸਤਾਨੀ ਸਮਰਥਕਾਂ ਦੀ ਸੂਚੀ ਸੌਂਪੀ ਭਾਰਤ ਸਰਕਾਰ ਨੇ ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤ ਵਿਰੁੱਧ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੂੰ ਲੈ ਕੇ ਪਾਕਿਸਤਾਨ ਨੂੰ ਜੋ ਦਸਤਾਵੇਜ਼ ਸੌਂਪੇ, ਉਨ੍ਹਾਂ ’ਚ 15 ਵਿਅਕਤੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ’ਚ ਖਾਲਿਸਤਾਨੀ ਸਮਰਥਕ ਚਾਵਲਾ ਦਾ ਨਾਂ ਵੀ ਸ਼ਾਮਲ ਸੀ। ਸੂਤਰਾਂ ਨੇ ਦੱਸਿਆ ਕਿ ਖਾਲਿਸਤਾਨੀ ਸਮਰਥਕ ਇਹ ਪ੍ਰਚਾਰ ਕਰਨ ’ਚ ਲੱਗੇ ਹੋਏ ਹਨ ਕਿ ਉਨ੍ਹਾਂ ਨੇ ਕਸ਼ਮੀਰ ਅਤੇ ਪੰਜਾਬ ਦੋਵਾਂ ਭਾਰਤ ਸਰਕਾਰ ਨੂੰ ਮੁਕਤ ਕਰਵਾਉਣਾ ਹੈ। ਇਹ ਲੋਕ ਵਿਸ਼ੇਸ਼ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਉਕਸਾਉਣ ’ਚ ਲੱਗੇ ਹੋਏ ਹਨ। ਸਿੱਖ ਨੌਜਵਾਨਾਂ ਨੂੰ ਆਜ਼ਾਦ ਕਸ਼ਮੀਰ ਦੇ ਗਠਨ ਲਈ ਕੰਮ ਕਰਨ ਲਈ ਵੀ ਕਿਹਾ ਜਾ ਰਿਹਾ ਹੈ।

ਪੰਜਾਬ ਨੂੰ ਆਜ਼ਾਦ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਸੌਂਪੇ ਸਬੂਤ
ਪਾਕਿ ਨੂੰ ਸੌਂਪੇ ਪ੍ਰਮਾਣਾਂ ’ਚ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਅਤੇ ਖਾਲਿਸਤਾਨੀ ਚਾਵਲਾ ਵਲੋਂ ਵਾਰ-ਵਾਰ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਉਠਾਈ ਜਾ ਰਹੀ ਮੰਗ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਸੌਂਪੇ ਡੋਜ਼ੀਅਰ ’ਚ ਚਾਵਲਾ ਦੇ ਲਸ਼ਕਰ ਦੇ ਮੁਖੀ ਹਫਿਜ ਸਈਦ ਨਾਲ ਸਬੰਧਾਂ ਦਾ ਜ਼ਿਕਰ ਕਿੱਤਾ ਗਿਆ ਹੈ, ਜਿਸ ਨੂੰ ਹਾਲ ਹੀ ’ਚ ਪਾਕਿਸਤਾਨ ’ਚ ਵਿਸਥਾਰ ਕੀਤਾ ਗਿਆ ਹੈ।

Arun chopra

This news is Content Editor Arun chopra