ਤਸਵੀਰਾਂ ''ਚ ਦੇਖੋ ਚੰਡੀਗੜ੍ਹ ਨੂੰ ਬਿਊਟੀਫੁੱਲ ਬਣਾਉਣ ਵਾਲੇ ''ਨੇਕਚੰਦ'' ਦੀ ਖੂਬਸੂਰਤ ਦੁਨੀਆ

10/03/2015 9:39:18 AM

ਚੰਡੀਗੜ੍ਹ-ਚੰਡੀਗੜ੍ਹ ਸ਼ਹਿਰ ਦੀ ਸਫਾਈ ਅਤੇ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ ਅਤੇ ਇਸ ਸ਼ਹਿਰ ਨੂੰ ਬਿਊਟੀਫੁੱਲ ਬਣਾਉਣ ਵਾਲੇ ਨੇਕ ਚੰਦ ਦੀ ਖੂਬਸੂਰਤ ਦੁਨੀਆ ਨੂੰ ਨੰਬਰ ਵਨ ਕਲੀਨ ਗਾਰਡਨ ਦਾ ਐਵਾਰਡ ਮਿਲਿਆ ਹੈ। 2 ਅਕਤੂਬਰ ਨੂੰ ਗਾਂÎਧੀ ਜੈਯੰਤੀ ਦੇ ਮੌਕੇ ''ਤੇ ਦਿੱਲੀ ''ਚ ਆਯੋਜਿਤ ਸਫਾਈਗਿਰੀ ਸਮਿਟ ਐਂਡ ਐਵਾਰਡ 2015 ਪ੍ਰੋਗਰਾਮ ''ਚ ਰਾਕ ਗਾਰਡਨ ਨੂੰ ਇਹ ਖਿਤਾਬ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਕਿਸੇ ਗਾਰਡਨ ਨੂੰ ਪਹਿਲੀ ਵਾਰ ਇੰਨਾ ਵੱਡਾ ਐਵਾਰਡ ਮਿਲਿਆ ਹੈ। ਜਾਣਕਾਰੀ ਮੁਤਾਬਕ ਇਕ ਮੈਗਜ਼ੀਨ ਦੇ ਸਰਵੇ ''ਚ ਪੂਰੇ ਦੇਸ਼ ਦੇ ਗਾਰਡਨਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ''ਚ ਰਾਕ ਗਾਰਡਨ ਨੇ ਬਾਜ਼ੀ ਮਾਰ ਕੇ ਸਫਾਈਗਿਰੀ ਐਵਾਰਡ ਜਿੱਤ ਲਿਆ। ਇਹ ਐਵਾਰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਯੂਟੀ ਐਡਵਾਈਜ਼ਰ ਵਿਜੇ ਕੁਮਾਰ ਦੇਵ ਨੇ ਲਿਆ। ਐਵਾਰਡ ਮਿਲਣ ''ਤੇ ਖੁਸ਼ੀ ਜ਼ਾਹਰ ਕਰਦੇ ਹੋਏ ਵਿਜੇ ਦੇਵ ਨੇ ਕਿਹਾ ਕਿ ਇਹ ਐਵਾਰਡ ਪਾਉਣ ਪੂਰੇ ਸ਼ਹਿਰ ਲਈ ਬਹੁਤ ਹੀ ਸਨਮਾਨ ਵਾਲੀ ਗੱਲ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas