ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਨੇ ਕਾਬੂ ਕੀਤਾ ਘੁਸਪੈਠੀਆ

11/01/2020 10:50:45 AM

ਫਿਰੋਜ਼ਪੁਰ (ਕੁਮਾਰ,ਸ਼ਰਮਾ): ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ.ਐੱਸ.ਐੱਫ ਨੇ ਇਕ ਪਾਕਿਸਤਾਨ ਬਾਰਡਰ ਤੋਂ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ ਦੀ ਬੀ.ਓ.ਪੀ. ਦੋਨਾਂ ਤੇਲੂ ਮਲ ਦੇ ਏਰੀਏ 'ਚੋਂ ਫੜ੍ਹੇ ਗਏ ਘੁਸਪੈਠੀਏ ਤੋਂ ਇਕ ਪਾਕਿਸਤਾਨੀ ਕਿਸਾਨ ਸਲਿਪ, ਇਕ ਮੋਬਾਇਲ  ਫੋਨ ਜਿਸ 'ਚ 2 ਫੋਨ ਨੰਬਰ ਚੱਲ ਰਹੇ ਹਨ ਅਤੇ 380 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ: ਭਾਜਪਾ ਨੂੰ ਝਟਕਾ, ਇਕ ਹੋਰ ਵੱਡੇ ਸਿੱਖ ਚਿਹਰੇ ਨੇ ਦਿੱਤਾ ਅਸਤੀਫ਼ਾ

ਦੇਰ ਰਾਤ ਫੜ੍ਹੇ ਗਏ ਇਸ ਪਾਕਿਸਤਾਨੀ ਦੀ ਪਛਾਣ ਅਦਨਨ ਪੁੱਤਰ ਮੰਸ਼ਾਂ ਵਾਸੀ ਪਿੰਡ ਅਰਸ਼ੂਲ ਨਗਰ ਥਾਣਾ ਗੰਡਾ ਸਿੰਘ ਵਾਲਾ ਜ਼ਿਲਾ੍ਹ ਕਸੂਰ (ਪਾਕਿਸਤਾਨੀ) ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬਾਰਡਰ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਇਸ ਨੂੰ ਪਿਲਰ ਨੰਬਰ 194 ਐੱਮ-194/1 ਦੇ ਕੋਲ ਘੁਸਪੈਠ ਕਰਦੇ ਫੜ੍ਹਿਆ ਹੈ, ਜਿਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

Shyna

This news is Content Editor Shyna