ਅੱਤਵਾਦੀ ਪ੍ਰੈੱਸ, ਪੁਲਸ ਦੇ ਸਟਿੱਕਰ ਲੱਗੇ ਵਾਹਨਾਂ ''ਚ ਵੱਡੀ ਘਟਨਾ ਕਰਨ ਦੀ ਤਾਕ ''ਚ

08/13/2019 4:05:09 PM

ਅੰਮ੍ਰਿਤਸਰ (ਸਫਰ, ਜਸ਼ਨ) : ਆਜ਼ਾਦੀ ਦਿਵਸ ਦੇ ਸਬੰਧ 'ਚ ਦੇਸ਼ ਭਰ 'ਚ ਜਿਥੇ ਸੁਰੱਖਿਆ ਨੂੰ ਲੈ ਕੇ ਸਕਿਓਰਿਟੀ ਸਖਤ ਕਰ ਦਿੱਤੀ ਗਈ ਹੈ, ਉਥੇ ਹੀ ਖੁਫੀਆ ਵਿਭਾਗ ਦੀ ਸੂਚਨਾ ਹੈ ਕਿ ਪੰਜਾਬ 'ਚ ਅੱਤਵਾਦੀ ਵੱਡੀ ਘਟਨਾ ਦੀ ਤਾਕ 'ਚ ਹਨ। ਸੂਤਰਾਂ ਅਨੁਸਾਰ ਅੱਤਵਾਦੀ ਪ੍ਰੈੱਸ, ਪੁਲਸ ਅਤੇ ਵਕੀਲ ਦੇ ਸਟਿੱਕਰਾਂ ਦੇ ਵਾਹਨਾਂ ਨੂੰ ਜ਼ਰੀਆ ਬਣਾ ਸਕਦੇ ਹਨ। ਅਜਿਹੀ ਜਾਣਕਾਰੀ ਆਉਣ ਦੇ ਬਾਅਦ ਪੰਜਾਬ ਪੁਲਸ ਨੇ ਪ੍ਰੈੱਸ, ਪੁਲਸ ਅਤੇ ਵਕੀਲ ਦੇ ਸਟਿੱਕਰਾਂ ਵਾਲੇ ਵਾਹਨਾਂ ਦੀ ਚੈਕਿੰਗ ਮੁਹਿੰਮ ਛੇੜ ਦਿੱਤੀ ਹੈ। ਸ਼ਹਿਰ 'ਚ ਅਜਿਹੇ ਸਪੈਸ਼ਲ ਨਾਕੇ ਲਗਾਏ ਗਏ ਜਿਥੇ ਕਈ ਪ੍ਰੈੱਸ ਲਿਖਣ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ। 15 ਅਗਸਤ ਨੂੰ ਲੈ ਕੇ ਪੰਜਾਬ ਵਿਚ ਸੁਰੱਖਿਆ ਦੇ ਜਿੱਥੇ ਪੁਖਤਾ ਇੰਤਜ਼ਾਮ ਹਨ ਉਥੇ ਹੀ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਰਵੱਈਏੇ ਨੂੰ ਵੇਖਦੇ ਹੋਏ ਪਾਕਿਸਤਾਨ ਨਾਲ ਲੱਗਦੇ ਪੰਜਾਬ ਦੀਆਂ ਸੀਮਾਵਾਂ 'ਤੇ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਉਥੇ ਹੀ ਦਿੱਲੀ ਤੋਂ ਉੱਚ ਪੱਧਰੀ ਦਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤਵਾਦ ਦੀਆਂ ਘਟਨਾਵਾਂ ਨੂੰ ਜੋੜਦੇ ਹੋਏ ਸੁਰੱਖਿਆ ਦੀ ਸਮੀਖਿਆ ਕਰਨ 'ਚ ਜੁੱਟਿਆ ਹੈ। ਖੁਫੀਆ ਵਿਭਾਗ ਦੀ ਰਿਪੋਰਟ ਹੈ ਕਿ ਪੁਲਵਾਮਾ ਹਮਲਾ ਜਾਂ ਪਠਾਨਕੋਟ ਵਰਗਾ ਹਮਲਾ ਪਾਕਿਸਤਾਨ ਕਰਵਾ ਸਕਦਾ ਹੈ। ਪੰਜਾਬ ਦੇ ਉਨ੍ਹਾਂ ਜ਼ਿਲਿਆਂ ਵਿਚ ਸੁਰੱਖਿਆ ਦੇ ਹੋਰ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ ਜੋ ਪਾਕਿਸਤਾਨ ਸੀਮਾ ਨਾਲ ਲੱਗਦੇ ਹਨ । ਅੰਮ੍ਰਿਤਸਰ ਪੁਲਸ 24 ਘੰਟੇ ਨਾਕਾਬੰਦੀ ਕਰ ਕੇ ਸੁਰੱਖਿਆ 'ਚ ਜੁੱਟੀ ਹੈ।

ਜੀਜਾ ਪ੍ਰੈੱਸ ਵਿਚ ਸਨ, ਸਾਲੇ ਨੇ ਪ੍ਰੈੱਸ ਲਿਖਵਾ ਲਿਆ
ਇਕ ਭਲੇ ਆਦਮੀ ਨੂੰ ਪੁਲਸ ਨੇ ਪ੍ਰੈੱਸ ਲਿਖੇ ਵੇਖ ਮੋਟਰਸਾਈਕਲ ਰੋਕਿਆ। ਨੌਜਵਾਨ ਨੇ ਪਹਿਲਾਂ ਪ੍ਰੈੱਸ ਦਾ ਰੋਹਬ ਝਾੜਿਆ ਪਰ ਬਾਅਦ 'ਚ ਕਹਿਣ ਲੱਗਾ ਕਿ ਮੈਂ ਨਹੀਂ ਸਗੋਂ ਮੇਰੇ ਜੀਜਾ ਜੀ ਪ੍ਰੈੱਸ 'ਚ ਹਨ ਉਨ੍ਹਾਂ ਨੇ ਹੀ ਕਿਹਾ ਸੀ ਕਿ ਪ੍ਰੈੱਸ ਲਿਖਵਾ ਲਓ। ਉਸ ਦਾ ਚਲਾਨ ਕੱਟ ਦਿੱਤਾ।

Anuradha

This news is Content Editor Anuradha