ਇਨਕਮ ਟੈਕਸ ਵਿਭਾਗ ਦੀ ਟੀਮ ਨੇ 73 ਨਗ ਬਿਨਾਂ ਬਿੱਲ ਦੇ ਦਬੋਚੇ

02/15/2018 2:03:56 PM


ਲੁਧਿਆਣਾ (ਸੇਠੀ) - ਇਨਕਮ ਟੈਕਸ ਵਿਭਾਗ ਦੀ ਮੋਬਾਇਲ ਵਿੰਗ ਨੇ ਲਖਨਊ ਤੋਂ ਆਏ 73 ਨਗ ਦਬੋਚੇ ਹਨ। ਇਹ ਕਾਰਵਾਈ ਵਿੰਗ ਦੇ ਈ. ਟੀ. ਓ. ਗੁਲਸ਼ਨ ਹੁਰੀਆ ਦੀ ਅਗਵਾਈ 'ਚ ਸਥਾਨਕ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਅਤੇ ਵਿਭਾਗੀ ਟੀਮ ਨੇ ਲਖਨਊ ਤੋਂ ਦਿੱਲੀ ਦੇ ਰਸਤੇ ਮਦਰਾਸ ਐਕਸਪ੍ਰੈੱਸ ਵਿਚ ਆਏ 15 ਤੇ 58 ਨਗ ਕਬਜ਼ੇ ਵਿਚ ਲਏ, ਜਿਨ੍ਹਾਂ ਦਾ ਮੌਕੇ 'ਤੇ ਕੋਈ ਦਸਤਾਵੇਜ਼ ਨਹੀਂ ਮਿਲਿਆ। ਇਨ੍ਹਾਂ ਨਗਾਂ ਵਿਚ ਰੈਡੀਮੇਡ ਗਾਰਮੈਂਟਸ, ਪਰਚੂਨ ਮਾਲ ਸੀ, ਜੋ ਬਿਨਾਂ ਬਿੱਲ ਦੇ ਹੋ ਸਕਦਾ ਹੈ ਪਰ ਇਸ ਸਾਰੇ ਕਾਰਜ ਦੀ ਉਪਰੋਕਤ ਟੀਮ ਜਾਂਚ ਕਰੇਗੀ। ਜੇਕਰ ਬਿੱਲ ਨਾ ਹੋਏ ਤਾਂ ਭਾਰੀ ਜੁਰਮਨਾ ਵਸੂਲਿਆ ਜਾਵੇਗਾ।
 ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਸਥਾਨਕ ਰੇਲਵੇ ਸਟੇਸ਼ਨ 'ਤੇ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਹੈ, ਜਦੋਂ ਕਿ ਪਹਿਲਾਂ ਇਥੇ ਆਈ. ਸੀ. ਸੀ. ਆਈ. ਬੈਰੀਅਰ ਹੋਇਆ ਕਰਦਾ ਸੀ, ਜਿੱਥੇ ਅਧਿਕਾਰੀਆਂ ਦੀ ਮੌਜੂਦਗੀ ਹੋਣ ਨਾਲ ਅਜਿਹੇ ਕਾਰਜ ਘੱਟ ਹੁੰਦੇ ਸਨ ਪਰ ਬੈਰੀਅਰ ਹਟਾਏ ਜਾਣ ਤੋਂ ਬਾਅਦ ਪਾਸਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ, ਜਿਸ ਨਾਲ ਸਰਕਾਰ ਦੇ ਰੈਵੀਨਿਊ ਦਾ ਨੁਕਸਾਨ ਹੋ ਰਿਹਾ ਹੈ।