ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ

01/18/2018 7:29:40 AM

ਕਪੂਰਥਲਾ, (ਮਲਹੋਤਰਾ)- ਗਣਤੰਤਰ ਦਿਵਸ ਦੇ ਸਬੰਧ 'ਚ ਕਿਸੇ ਵੀ ਤਰ੍ਹਾਂ ਦੀ ਅਸੰਭਾਵਤ ਘਟਨਾ ਦੇ ਮੱਦੇਨਜ਼ਰ ਜ਼ਿਲਾ ਪੁਲਸ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਲਈ ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਦੇ ਹੁਕਮਾਂ 'ਤੇ ਟ੍ਰੈਫਿਕ ਪੁਲਸ ਵਲੋਂ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ 'ਚ ਵੱਖ-ਵੱਖ ਚੌਕਾਂ 'ਚ ਨਾਕੇਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। 
ਇਸੇ ਲੜੀ ਤਹਿਤ ਟ੍ਰੈਫਿਕ ਪੁਲਸ ਦੇ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਡੀ. ਸੀ. ਚੌਕ, ਬੱਸ ਸਟੈਂਡ ਖੇਤਰ, ਸੈਨਿਕ ਸਕੂਲ ਚੌਕ, ਮਾਲ ਰੋਡ, ਕਰਤਾਰਪੁਰ ਰੋਡ, ਜਲੰਧਰ ਰੋਡ ਆਦਿ ਖੇਤਰਾਂ 'ਚ ਨਾਕੇਬੰਦੀ ਕਰ ਕੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ। ਕਈ ਵਾਹਨਾਂ 'ਚ ਸ਼ੱਕੀ ਰੂਪ 'ਚ ਰੱਖੇ ਗਏ ਬੇਸਬਾਲ ਸਮੇਤ ਹੋਰ ਸਾਮਾਨ ਜ਼ਬਤ ਕੀਤਾ ਗਿਆ ਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।